ਕੋਲਕਾਤਾ ''ਚ ਡਾਕਟਰਾਂ ਨਾਲ ਬਦਸਲੂਕੀ ''ਚ ਅੱਜ ਏਮਜ਼ ''ਚ ਹੜਤਾਲ (ਪੜ੍ਹੋ 14 ਜੂਨ ਦੀਆਂ ਖਾਸ ਖਬਰਾਂ)

06/14/2019 2:25:57 AM

ਨਵੀਂ ਦਿੱਲੀ— ਰਾਸ਼ਟਰੀ ਰਾਜਧਾਨੀ 'ਚ ਅੱਜ ਨਿਜੀ ਤੇ ਸਰਕਾਰੀ ਹਸਪਤਾਲਾਂ 'ਚ ਸਿਹਤ ਸੁਵਿਧਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ ਕਿਉਂਕਿ ਵੱਡੀ ਗਿਣਤੀ 'ਚ ਡਾਕਟਰਾਂ ਨੇ ਕੋਲਕਾਤਾ 'ਚ ਪ੍ਰਦਰਸ਼ਨ ਕਰ ਰਹੇ ਆਪਣੇ ਸਾਥੀਆਂ ਨਾਲ ਇਕੱਠ ਦਿਖਾਉਂਦੇ ਹੋਏ ਇਕ ਦਿਨ ਦੇ ਕੰਮ ਦਾ ਬਾਇਕਾਟ ਕਰਨ ਦਾ ਫੈਸਲਾ ਕੀਤਾ ਹੈ।

ਸਾਮਾਜਿਕ ਖੇਤਰਾਂ ਨਾਲ ਬੈਠਕ ਕਰਨਗੀ ਵਿੱਤ ਮੰਤਰੀ
ਨਵੀਂ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਦੇ ਪਹਿਲੇ ਬਜਟ ਦੀ ਤਿਆਰੀ ਦੇ ਮੱਦੇਨਜ਼ਰ ਵਿੱਤ ਮੰਤਰੀ ਸੀਤਾਰਮਣ ਬਜਟ ਤੋਂ ਪਹਿਲਾਂ ਸਲਾਹ ਮਸ਼ਵਰੇ ਦੇ ਤਹਿਤ ਅੱਜ ਸਾਮਾਜਿਕ ਖੇਤਰ ਅਤੇ ਅਰਧ ਸ਼ਾਸਤਰੀਆਂ ਨਾਲ ਅਤੇ ਸ਼ਨੀਵਾਰ ਨੂੰ ਡਿਜੀਟਲ ਅਰਥ ਵਿਵਸਥਾ ਤੇ ਸਟਾਰਟਅਪ ਤੇ ਮਜ਼ਦੂਰ ਸੰਗਠਨਾਂ ਨਾਲ ਬੈਠਕ ਕਰਨਗੀ।

ਗਲਤ ਉੱਤਰ 'ਤੇ ਸੁਣਵਾਈ ਕਰੇਗਾ ਸੁਪਰੀਮ ਕੋਰਟ
ਸੁਪਰੀਮ ਕੋਰਟ ਨੀਟ (ਯੂਜੀ)-2019 'ਚ ਪੰਜ ਸਵਾਲਾਂ ਦੇ ਜਵਾਬ ਗਲਤ ਹੋਣ ਦਾ ਦਾਅਵਾ ਕਰਨ ਵਾਲੀ ਮੈਡੀਕਲ 'ਚ ਪ੍ਰਵੇਸ਼ ਦੇ ਉਮੀਦਵਾਰਾਂ ਦੇ ਪਟੀਸ਼ਨ 'ਤੇ ਅੱਜ ਸੁਣਵਾਈ ਕਰੇਗਾ। ਇਨ੍ਹਾਂ ਵਿਦਿਆਰਥੀਆਂ ਨੇ ਇਹ ਪੇਪਰ ਰੱਦ ਕਰਨ ਦੀ ਅਪੀਲ ਕੀਤੀ ਹੈ।

ਲਖਨਊ ਦੌਰੇ 'ਤੇ ਜਯੋਤਿਰਾਦਿਤਿਆ ਸਿੰਧਿਆ
ਪੱਛਮੀ ਉੱਤਰ ਪ੍ਰਦੇਸ਼ ਦੇ ਕਾਂਗਰਸੀ ਇੰਚਾਰਜ ਜਯੋਤਿਰਾਦਿਤਿਆ ਸਿੰਧਿਆ ਅੱਜ ਲਖਨਊ ਦੌਰੇ 'ਤੇ ਜਾਣਗੇ। ਉਹ ਇਥੇ ਲੋਕ ਸਭਾ ਚੋਣ 'ਚ ਹੋਈ ਹਾਰ ਦੀ ਸਮੀਖਿਆ ਕਰਨਗੇ। ਦੱਸ ਦਈਏ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਦਿੱਲੀ 'ਚ ਯੂਪੀ ਭਵਨ 'ਚ ਨੇਤਾਵਾਂ ਨੂੰ ਸਮੀਖਿਆ ਕਰਨ ਲਈ ਸੱਦਿਆ ਸੀ, ਜਿਥੇ ਕਾਂਗਰਸੀ ਨੇਤਾਵਾਂ ਦੀ ਆਪਸੀ ਕਹਿਲ ਖੁੱਲ੍ਹ ਕੇ ਬਾਹਰ ਆ ਗਈ ਸੀ।

ਰਾਜਪਾਲ ਨਾਲ ਮੁਲਾਕਾਤ ਕਰਨਗੇ ਅਖਿਲੇਸ਼ ਯਾਦਵ
ਉੱਤਰ ਪ੍ਰਦੇਸ਼ 'ਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਅੱਜ ਰਾਜਪਾਲ ਰਾਮ ਨਾਇਕ ਨਾਲ ਮੁਲਾਕਾਤ ਕਰਨਗੇ। ਦੱਸ ਦਈਏ ਕਿ ਲੋਕ ਸਭਾ ਚੋਣ ਤੋਂ ਬਾਅਦ ਸੂਬੇ 'ਚ ਲਗਾਤਾਰ ਘਟਨਾਵਾਂ ਸਾਹਮਣੇ ਆ ਰਹੀਆਂ ਹਨ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਵੈਸਟਇੰਡੀਜ਼ ਬਨਾਮ ਇੰਗਲੈਂਡ (ਵਿਸ਼ਵ ਕੱਪ-2019)
ਹਾਕੀ : ਦੱਖਣੀ ਅਫਰੀਕਾ ਬਨਾਮ ਅਮਰੀਕਾ (ਸੈਮੀਫਾਈਨਲ)
ਹਾਕੀ : ਭਾਰਤ ਬਨਾਮ ਜਾਪਾਨ (ਸੈਮੀਫਾਈਨਲ )

Inder Prajapati

This news is Content Editor Inder Prajapati