ਦਸਵੇਂ ਪਾਤਸ਼ਾਹ ਦੇ ਸਤਿਕਾਰ ''ਚ ਮੋਦੀ ਜਾਰੀ ਕਰਨਗੇ ਯਾਦਗਾਰੀ ਸਿੱਕਾ (ਪੜ੍ਹੋ 13 ਜਨਵਰੀ ਦੀਆਂ ਖਾਸ ਖਬਰਾਂ)

01/13/2019 1:59:04 AM

ਨਵੀਂ ਦਿੱਲੀ/ ਜਲੰਧਰ— ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਤਿਕਾਰ 'ਚ ਭਾਰਤ ਸਰਕਾਰ ਵੱਲੋਂ ਇਕ ਯਾਦਗਾਰੀ ਸਿੱਕਾ ਜਾਰੀ ਕੀਤਾ ਜਾ ਰਿਹਾ ਹੈ। ਇਹ ਸਿੱਕਾ ਅੱਜ ਦਸਵੇਂ ਪਾਤਸ਼ਾਹ ਜੀ ਦੇ ਪ੍ਰਕਾਸ਼ ਗੁਰਪੁਰਬ ਵਾਲੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਾਰੀ ਕਰਨਗੇ। ਸਿੱਕਾ ਜਾਰੀ ਕਰਨ ਲਈ ਰੱਖੇ ਸਮਾਗਮ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਵੀ ਉਚੇਚੇ ਤਰ 'ਤੇ ਸ਼ਮੂਲੀਅਤ ਕਰ ਰਹੇ ਹਨ।

ਗੁਲਾਮ ਨਬੀ ਆਜ਼ਾਦ ਕਾਂਗਰਸੀ ਨੇਤਾਵਾਂ ਨਾਲ ਕਰਨਗੇ ਮੁਲਾਕਾਤ
ਸਮਾਜਵਾਦੀ ਪਾਰਟੀ ਸਪਾ-ਬਸਪਾ ਦੇ ਗਠਜੋੜ 'ਚ ਕਾਂਗਰਸ ਨੂੰ ਐਂਟਰੀ ਨਹੀਂ ਮਿਲੀ ਹੈ। ਅਜਿਹੇ 'ਚ ਨਵੇਂ ਸਿਰੇ ਤੋਂ ਰਣਨੀਤੀ ਤਿਆਰ ਕਰਨ ਲਈ ਕਾਂਗਰਸੀ ਨੇਤਾ ਤੇ ਉੱਤਰ ਪ੍ਰਦੇਸ਼ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਤੇ ਹੋਰ ਸੀਨੀਅਰ ਅਧਿਕਾਰੀ ਐਤਵਾਰ ਨੂੰ ਲਖਨਊ ਪਹੁੰਚ ਰਹੇ ਹਨ। ਜ਼ਿਕਰਯੋਗ ਹੈ ਕਿ ਸਪਾ-ਬਸਪਾ ਦੇ ਇਸ ਗਠਜੋੜ ਨਾਲ ਉੱਤਰ ਪ੍ਰਦੇਸ਼ 'ਚ ਕਾਂਗਰਸ ਇਕੱਲ ਪੈ ਰਹੀ ਹੈ। ਉਥੇ ਹੀ ਪਾਰਟੀ ਦੇ ਸੀਨੀਅਰ ਨੇਤਾ ਪੀ. ਚਿਦੰਬਰਮ ਨੂੰ ਹਾਲੇ ਵੀ ਉਮੀਦ ਹੈ ਕਿ ਕਾਂਗਰਸ ਇਸ ਗਠਜੋੜ 'ਚ ਸ਼ਾਮਲ ਹੋ ਸਕਦੀ ਹੈ।

ਅੱਜ ਲੋਹੜੀ ਦਾ ਤਿਉਹਾਰ
ਲੋਹੜੀ ਦਾ ਤਿਉਹਾਰ ਸਾਡੇ ਪੰਜਾਬ ਵਿਚ ਖੁਸ਼ੀਆਂ ਅਤੇ ਖੇੜਿਆਂ ਦਾ ਪ੍ਰਤੀਕ ਮੰਨਿਆ ਜਾਂਦਾ ਹੈ, ਜਿਸ ਬਾਰੇ ਅਨੇਕਾਂ ਕਹਾਣੀਆਂ ਪ੍ਰਚੱਲਿਤ ਹਨ। ਵੈਸੇ ਲੋਹੜੀ ਮੌਕੇ ਲੱਕੜਾਂ ਤੇ ਪਾਥੀਆਂ ਨੂੰ ਇਕੱਠਾ ਕਰਕੇ ਬਾਲ਼ੀ ਜਾਂਦੀ ਧੂਣੀ 'ਤੇ ਇਕੱਤਰ ਹੋਏ ਲੋਕਾਂ ਵਲੋਂ ਸਮਾਜਿਕ ਸਾਂਝ ਦਾ ਸਬੂਤ ਦਿੰਦੇ ਹੋਏ ਸਰਬੱਤ ਦੇ ਭਲੇ ਲਈ ਪ੍ਰਾਰਥਨਾ ਕੀਤੀ ਜਾਂਦੀ ਹੈ ਅਤੇ ਅੱਗ ਵਿਚ ਤਿਲ ਸੁੱਟ ਕੇ ਬੋਲਿਆ ਜਾਂਦਾ ਹੈ 'ਈਸ਼ਰ ਆ, ਦਲਿੱਦਰ ਜਾ, ਦਲਿੱਦਰ ਦੀ ਜੜ ਚੁੱਲ੍ਹੇ ਪਾ'। ਇਹ ਤਿਉਹਾਰ 'ਤਿਲ' ਅਤੇ 'ਰਿਓੜੀਆਂ' ਸ਼ਬਦਾਂ ਦੇ ਸੁਮੇਲ ਤੋਂ ਬਣਿਆ ਹੈ।

ਹਰਿਆਣਾ ਸਰਕਾਰ ਨੂੰ ਘੇਰੇਗੀ ਕੇਜਰੀਵਾਲ
ਦਿੱਲੀ ਦੇ ਸੀ.ਐੱਮ. ਅਰਵਿੰਦ ਕੇਜਰੀਵਾਲ ਨੇ ਹਾਲੇ ਤਕ ਹਰਿਆਣਾ ਦੇ ਸਕੂਲਾਂ ਤੇ ਹਸਪਤਾਲਾਂ 'ਚ ਪਹੁੰਚ ਕੇ ਉਥੇ ਹੀ ਹਾਲਾਤਾਂ ਨੂੰ ਉਜਾਗਰ ਕਰਨ ਦੀ ਮੁਹਿੰਮ ਚਲਾਈ ਹੋਈ ਸੀ ਪਰ ਹੁਣ ਅਰਵਿੰਦ ਕੇਦਰੀਵਾਲ ਪ੍ਰਦੇਸ਼ 'ਚ ਨਵੀਂ ਮੁਹਿੰਮ ਸ਼ੁਰੂ ਕਰਨ ਵਾਲੇ ਹਨ ਜੋ ਗਊਸ਼ਾਲਾ 'ਚ ਜਾ ਕੇ ਗਾਵਾਂ ਦੀ ਹਾਲਤ 'ਤੇ ਸਰਕਾਰ ਦੀ ਪੋਲ ਖੋਲ੍ਹਣਗੇ। ਇਸ ਦੀ ਸ਼ੁਰੂਆਤ ਵੀ 13 ਜਨਵਰੀ ਨੂੰ ਸੋਨੀਪਤ ਦੇ ਸੈਦਪੁਰ ਪਿੰਡ ਦੀ ਗਊਸ਼ਾਲਾ ਨਾਲ ਹੋਵੇਗੀ।

ਯੂਥ ਸੰਸਦ 'ਚ ਵਿਦਿਆਰਥੀਆਂ ਨੂੰ ਮਿਲਣਗੇ ਵਰੂਣ ਗਾਂਧੀ
ਤਿੰਨ ਦਿਨਾਂ ਯੂਧ ਸੰਸਦ ਪ੍ਰੋਗਰਾਮ 11 ਜਨਵਰੀ ਤੋਂ ਸ਼ੁਰੂ ਹੋ ਚੁੱਕਾ ਹੈ, ਜੋ 13 ਜਨਵਰੀ ਤਕ ਚੱਲੇਗਾ। ਯੂਥ ਸੰਸਦ ਦੇ ਆਖਰੀ ਦਿਨ ਸੰਸਦ ਵਰੂਣ ਗਾਂਧੀ ਰਵਿੰਦਰ ਰੰਗਮੰਚ 'ਤੇ ਨੌਜਵਾਨਾਂ ਨੂੰ ਸੰਬੋਧਿਤ ਕਰਨਗੇ। ਪ੍ਰੋਗਰਾਮ ਦੌਰਾਨ ਵੱਖ-ਵੱਖ ਕਾਲਜਾਂ 'ਚ 8 ਮੁਕਾਬਲੇ ਵੀ ਹੋਣਗੇ। ਇਸ ਤੋਂ ਇਲਾਵਾ ਸੰਸਦ ਵਰੂਣ ਗਾਂਧੀ ਨੌਜਵਾਨਾਂ ਨਾਲ ਆਪਣਾ ਅਨੁਭਵ ਵੀ ਸਾਂਝਾ ਕਰਨਗੇ।

ਰਾਜਸਥਾਨ 'ਚ ਭਾਜਪਾ ਵਿਧਾਇਕ ਦਲ ਦੀ ਬੈਠਕ ਅੱਜ
ਰਾਜਸਥਾਨ 'ਚ ਵਿਧਾਨ ਸਭਾ ਦੇ ਕਰੀਬ ਇਕ ਮਹੀਨੇ ਬਾਅਦ ਪ੍ਰਮੁੱਖ ਵਿਰੋਧੀ ਦਲ ਭਾਜਪਾ 13 ਜਨਵਰੀ ਨੂੰ ਵਿਧਾਨ ਸਭਾ ਲਈ ਆਪਣੇ ਵਿਧਾਇਕ ਦਲ ਦੇ ਨੇਤਾ ਦਾ ਚੋਣ ਕਰੇਗੀ। ਰਾਜਸਥਾਨ ਵਿਧਾਨ ਸਭਾ ਚੋਣ ਦੇ ਨਤੀਜੇ 11 ਦਸੰਬਰ ਨੂੰ ਐਲਾਨ ਹੋਏ ਸਨ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਮਦਨ ਲਾਲ ਸੈਨੀ ਨੇ ਕਿਹਾ ਕਿ ਭਾਜਪਾ ਦੇ ਰਾਸ਼ਟਰੀ ਸੁਪਰਵਾਈਜ਼ਰ ਤੇ ਵਿੱਤ ਮੰਤਰੀ ਅਰੂਣ ਜੇਤਲੀ ਦੀ ਦੇਖਰੇਖ 'ਚ ਭਾਜਪਾ ਦੇ ਚੁਣੇ ਹੋਏ 73 ਵਿਧਾਇਕ 13 ਜਨਵਰੀ ਨੂੰ ਵਿਧਾਇਕ ਦਲ ਦੀ ਬੈਠਕ 'ਚ ਵਿਰੋਧੀ ਧਿਰ ਦੇ ਨੇਤਾ ਦਾ ਚੋਣ ਕਰਨਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਖੇਲੋ ਇੰਡੀਆ ਯੂਥ ਗੇਮਸ-2019
ਕ੍ਰਿਕਟ : ਦੱ. ਅਫਰੀਕਾ ਬਨਾਮ ਪਾਕਿਸਤਾਨ (ਤੀਜਾ ਟੈਸਟ, ਤੀਜਾ ਦਿਨ)
ਬੈਡਮਿੰਟਨ : ਪ੍ਰੀਮੀਅਰ ਬੈਡਮਿੰਟਨ ਲੀਗ-2018/19

Inder Prajapati

This news is Content Editor Inder Prajapati