PM ਮੋਦੀ ਅੱਜ ਝਾਰਖੰਡ 'ਚ ਚੋਣ ਸਭਾ ਨੂੰ ਕਰਨਗੇ ਸੰਬੋਧਿਤ (ਪੜ੍ਹੋ 12 ਦਸੰਬਰ ਦੀਆਂ ਖਾਸ ਖਬਰਾਂ)

12/12/2019 10:19:52 AM

ਨਵੀਂ ਦਿੱਲੀ — ਝਾਰਖੰਡ ਵਿਧਾਨ ਸਭਾ ਦੇ ਚੌਥੇ ਪੜਾਅ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਰਵਾਰ ਨੂੰ ਝਾਰਖੰਡ ਆਉਣਗੇ। ਮੋਦੀ ਧਨਬਾਦ ਦੇ ਬਰਵਾਅੱਡਾ 'ਚ ਚੋਣ ਸਭਾ ਨੂੰ ਸੰਬੋਧਿਤ ਕਰਨਗੇ। ਇਸ ਤੋਂ ਪਹਿਲਾਂ ਮੋਦੀ ਨੇ 9 ਦਸੰਬਰ ਨੂੰ ਦੋ-ਦੋ ਚੋਣ ਸਭਾ ਨੂੰ ਸੰਬੋਧਿਤ ਕੀਤਾ ਸੀ। ਦੱਸ ਦਈਏ ਕਿ ਅੱਜ ਦੇ ਹੀ ਦਿਨ ਝਾਰਖੰਡ ਵਿਧਾਨ ਸਭਾ ਚੋਣ ਦੇ ਤੀਜੇ ਪੜਾਅ ਲਈ 17 ਸੀਟਾਂ 'ਤੇ ਵੋਟਿੰਗ ਹੋਣੀ ਹੈ।

ਆਰਟੀਕਲ-370 ਨੂੰ ਹਟਾਏ ਜਾਣ ਦੇ ਮਾਮਲੇ ਦੀ ਸੁਣਵਾਈ ਅੱਜ
ਸੁਪਰੀਮ ਕੋਰਟ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੇ ਸੰਵਿਧਾਨ ਦੇ ਆਰਟੀਕਲ-370 ਦੀਆਂ ਵੱਖ-ਵੱਖ ਵਿਵਸਥਾਵਾਂ ਨੂੰ ਰੱਦ ਕੀਤੇ ਜਾਣ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਵੀਰਵਾਰ ਤੋਂ ਲਗਾਤਾਰ ਸੁਣਵਾਈ ਕਰੇਗੀ। ਮਾਣਯੋਗ ਜੱਜ ਐੱਨ. ਵੀ. ਰਮੰਨਾ ਦੀ ਪ੍ਰਧਾਨਗੀ ਵਾਲੀ 5 ਜੱਜਾਂ ਦੀ ਸੰਵਿਧਾਨਿਕ ਬੈਂਚ ਨੇ ਬੁੱਧਵਾਰ ਵੀ ਇਸ ਮਾਮਲੇ ਦੀ ਸੁਣਵਾਈ ਕੀਤੀ। ਪਟੀਸ਼ਨਕਰਤਾ ਸ਼ੇਹਲਾ ਰਸ਼ੀਦ ਅਤੇ ਐੱਸ. ਫੈਸਲ ਦੇ ਵਕੀਲ ਰਾਜੂ ਰਾਮਚੰਦਰਨ ਨੇ ਅਦਾਲਤ ਵਿਚ ਕਿਹਾ ਕਿ ਆਰਟੀਕਲ-370 ਦੀਆਂ ਵਿਵਸਥਾਵਾਂ ਨੂੰ ਪ੍ਰਸ਼ਾਸਨਿਕ ਪ੍ਰਣਾਲੀ ਦੀ ਨਾਕਾਮੀ, ਵਿਦੇਸ਼ੀ ਹਮਲਾ ਜਾਂ ਅੰਦਰੂਨੀ ਰੁਕਾਵਟ ਵਰਗੇ ਬੇਮਿਸਾਲ ਹਾਲਾਤ ਵਿਚ ਹੀ ਹਟਾਇਆ ਜਾਣਾ ਚਾਹੀਦਾ ਸੀ ਪਰ ਇੰਝ ਨਹੀਂ ਕੀਤਾ ਗਿਆ।

ਅਯੁੱਧਿਆ ਮਾਮਲੇ ਵਿਚ ਮੁੜ ਵਿਚਾਰ ਪਟੀਸ਼ਨਾਂ 'ਤੇ ਵਿਚਾਰ ਅੱਜ
ਸੁਪਰੀਮ ਕੋਰਟ ਵੀਰਵਾਰ ਨੂੰ ਆਪਣੇ ਚੈਂਬਰ ਵਿਚ ਰਾਮ ਜਨਮ ਭੂਮੀ-ਬਾਬਰੀ ਮਸਜਿਦ ਜ਼ਮੀਨੀ ਵਿਵਾਦ ਬਾਰੇ 9 ਨਵੰਬਰ ਦੇ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਲਈ ਦਾਇਰ ਹੋਈਆਂ ਪਟੀਸ਼ਨਾਂ 'ਤੇ ਵਿਚਾਰ ਕਰੇਗੀ। ਇਸ ਫੈਸਲੇ ਨੇ 2.77 ਏਕੜ ਜ਼ਮੀਨ 'ਤੇ ਰਾਮ ਮੰਦਰ ਦੀ ਉਸਾਰੀ ਦਾ ਰਾਹ ਪੱਧਰਾ ਕਰ ਦਿੱਤਾ ਸੀ। ਅਦਾਲਤ ਦੀ ਵੈੱਬਸਾਈਟ 'ਤੇ ਜਾਰੀ ਕਾਰਜ ਸੂਚੀ ਮੁਤਾਬਕ ਸੰਵਿਧਾਨਿਕ ਬੈਂਚ ਚੈਂਬਰ ਵਿਚ ਹੀ 18 ਮੁੜ ਵਿਚਾਰ ਪਟੀਸ਼ਨਾਂ 'ਤੇ ਵਿਚਾਰ ਕਰੇਗੀ।

ਝਾਰਖੰਡ ਵਿਧਾਨ ਸਭਾ ਚੋਣ : ਮਹਗਾਮਾ ਤੇ ਰਾਜਮਹਲ 'ਚ ਰਾਹੁਲ ਦੀ ਰੈਲੀ
ਕਾਂਗਰਸ ਦੇ ਸਾਬਕਾ ਕੇਂਦਰੀ ਪ੍ਰਧਾਨ ਰਾਹੁਲ ਗਾਂਧੀ ਵੀਰਵਾਰ ਨੂੰ ਮਹਗਾਮਾ ਅਤੇ ਰਾਜਮਹਲ 'ਚ ਰੈਲੀਆਂ ਨੂੰ ਸੰਬੋਧਿਤ ਕਰਨਗੇ। ਗਠਜੋੜ ਧਰਮ ਦੇ ਤਹਿਤ ਰਾਜਮਹਲ 'ਚ ਝਾਮੁਮੋ ਉਮੀਦਵਾਰ ਦਾ ਪ੍ਰਚਾਰ ਕਰਨ ਤੋਂ ਬਾਅਦ ਰਾਹੁਲ ਗਾਂਧੀ ਮਹਗਾਮਾ 'ਚ ਕਾਂਗਰਸ ਉਮੀਦਵਾਰ ਦੀਪਿਕਾ ਪਾਂਡੇ ਸਿੰਘ ਦੇ ਸਮਰਥਨ 'ਚ ਚੋਣ ਸਭਾ ਕਰਨਗੇ।

ਬ੍ਰਿਟੇਨ 'ਚ ਆਮ ਚੋਣਾਂ ਅੱਜ
ਬ੍ਰਿਟੇਨ 'ਚ ਵੀਰਵਾਰ ਨੂੰ ਚੋਣਾਂ ਹੋਣੀਆਂ ਹਨ ਅਤੇ ਸ਼ੁੱਕਰਵਾਰ ਨੂੰ ਨਤੀਜੇ ਆਉਣਗੇ। ਇਸ ਦੇ ਨਾਲ ਇਹ ਪਿਛਲੇ ਪੰਜ ਸਾਲਾਂ 'ਚ ਬ੍ਰਿਟੇਨ ਦਾ ਤੀਜਾ ਆਮ ਚੋਣ ਹੋਵੇਗਾ। ਇਨ੍ਹਾਂ ਹੀ ਨਹੀਂ ਸਾਲ 1923 ਤੋਂ ਬਾਅਗ ਇਹ ਪਹਿਲੀ ਵਾਰ ਹੋਵੇਗਾ ਜਦੋਂ ਬ੍ਰਿਟੇਨ 'ਚ ਦਸੰਬਰ 'ਚ ਚੋਣਾਂ ਹੋਣਗੀਆਂ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਪਾਕਿਸਤਾਨ ਬਨਾਮ ਸ਼੍ਰੀਲੰਕਾ (ਪਹਿਲਾ ਟੈਸਟ, ਦੂਜਾ ਦਿਨ)
ਕ੍ਰਿਕਟ : ਆਸਟਰੇਲੀਆ ਬਨਾਮ ਨਿਊਜ਼ੀਲੈਂਡ (ਪਹਿਲਾ ਟੈਸਟ, ਪਹਿਲਾ ਦਿਨ)
ਬੈਡਮਿੰਟਨ : ਐੱਚ. ਐੱਸ. ਬੀ. ਸੀ. ਬੀ. ਡਬਲਯੂ. ਐੱਫ. ਵਰਲਡ ਟੂਰ-2019
ਕ੍ਰਿਕਟ : ਰਣਜੀ ਟਰਾਫੀ ਕ੍ਰਿਕਟ ਟੂਰਨਾਮੈਂਟ-2019/20
ਮੁੱਕੇਬਾਜ਼ੀ : ਬਿੱਗ ਬਾਊਟ ਮੁੱਕੇਬਾਜ਼ੀ ਲੀਗ-2019

Inder Prajapati

This news is Content Editor Inder Prajapati