ਅੱਜ ਖੂਬ ਲੱਗਣਗੇ ਪੇਚੇ ਤੇ ਹੋਵੇਗੀ ਆਈ ਬੋ ਆਈ ਬੋ (ਪੜ੍ਹੋ 10 ਫਰਵਰੀ ਦੀਆਂ ਖਾਸ ਖਬਰਾਂ)

02/10/2019 2:59:27 AM

ਨਵੀਂ ਦਿੱਲੀ/ਜਲੰਧਰ– ਬਸੰਤ ਪੰਚਮੀ ਦੇ ਤਿਉਹਾਰ ਦੀ ਜਿਥੇ ਇਤਿਹਾਸਕ ਮਹੱਤਤਾ ਹੈ, ਉਥੇ ਇਹ ਤਿਉਹਾਰ ਪਤੰਗਬਾਜ਼ੀ ਦੇ ਹੁਨਰ ਦਿਖਾਉਣ ਲਈ ਵੀ ਜਾਣਿਆ ਜਾਂਦਾ ਹੈ। ਇਸ ਤਿਉਹਾਰ ਨੂੰ ਲੈ ਕੇਵਲ ਬੱਚਿਆਂ ਵਿਚ ਹੀ ਨਹੀਂ ਬਲਕਿ ਨੌਜਵਾਨ ਮੁੰਡਿਆਂ ਕੁਡ਼ੀਆਂ ’ਚ ਵੀ ਕਾਫੀ ਉਤਸ਼ਾਹ ਹੁੰਦਾ ਹੈ।

ਮੋਦੀ ਅੱਜ ਆਂਧਰਾ ਪ੍ਰਦੇਸ਼ ਦੇ ਗੁੰਟੁਰ ’ਚ ਕਰਨਗੇ ਰੈਲੀ 
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਗੁੰਟੁਰ ’ਚ ਇਕ ਰੈਲੀ ਨੂੰ ਸੰਬੋਧਿਤ ਕਰਨਗੇ। ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਵੱਲੋਂ ਭਾਜਪਾ ਨਾਲ ਗਠਜੋੜ ਤੋੜਨ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੂਬੇ ਦੀ ਇਹ ਪਹਿਲੀ ਯਾਤਰਾ ਹੈ। ਮੁੱਖ ਮੰਤਰੀ ਐਨ. ਚੰਦਰਬਾਬੂ ਨਾਇਡੂ ਨੇ ਆਪਣੇ ਪਾਰਟੀ ਵਰਕਰਾਂ ਤੋਂ ਐਤਵਾਰ ਨੂੰ ਪੂਰੇ ਸੂਬੇ ’ਚ ਪ੍ਰਦਰਸ਼ਨ ਕਰਨ ਲਈ ਕਿਹਾ ਹੈ।

ਤਾਮਿਲਨਾਡੂ ਤੇ ਕਰਨਾਟਕ ਦੌਰੇ ’ਤੇ ਮੋਦੀ
ਪ੍ਰਧਾਨ ਮੰਤਰੀ ਮੋਦੀ ਅੱਜ ਪ੍ਰਧਾਨ ਪ੍ਰਦੇਸ਼ ਤੋਂ ਇਲਾਵਾ ਦੋ ਹੋਰ ਪ੍ਰਦੇਸ਼ਾਂ ਦੇ ਦੌਰੇ ’ਤੇ ਰਹਿਣਗੇ। ਉਹ ਸਵੇਰੇ ਸਾਢੇ 11 ਵਜੇ ਆਂਧਰਾ ਪ੍ਰਦੇਸ਼ ਦੇ ਗੁੰਟੁਰ ਪਹੁੰਚੇਗੇ। ਇਸ ਤੋਂ ਬਾਅਦ ਉਹ ਤਾਮਿਲਨਾਡੂ ਲਈ ਰਵਾਨਾ ਹੋ ਜਾਣਗੇ। ਸ਼ਾਮ ਨੂੰ ਪ੍ਰਧਾਨ ਮੰਤਰੀ ਕਰਨਾਟਕਾ ’ਚ ਜਨ ਸਭਾ ਨੂੰ ਸੰਬੋਧਿਤ ਕਰਨਗੇ।

ਸੀਬੀਆਈ ਅੱਜ ਫਿਰ ਕਰੇਗੀ ਪੁੱਛਗਿੱਛ
ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਸ਼ਾਰਦਾ ਚਿੱਟ ਫੰਡ ਘਪਲੇ ਦੇ ਸਿਲਸਿਲੇ ’ਚ ਕੋਲਕਾਤਾ ਦੇ ਪੁਲਸ ਕਮੀਸ਼ਨਰ ਰਾਜੀਵ ਕੁਮਾਰ ਨਾਲ ਅੱਠ ਘੰਟੇ ਤਕ ਪੁੱਛਗਿੱਛ ਕੀਤੀ। ਸੀਬੀਆਈ ਦੀ ਟੀਮ ਘਪਲੇ ਦੇ ਸਿਲਸਿਲੇ ’ਚ ਕੁਮਾਰ ਤੇ ਤ੍ਰਿਣਮੂਲ ਸੰਸਦ ਕੁਣਾਲ ਘੋਸ਼ ਨਾਲ ਐਤਵਾਰ ਨੂੰ ਵੀ ਸੀਬੀਆਈ ਦਫਤਰ ’ਚ ਪੁੱਛਗਿੱਛ ਕਰੇਗੀ।

ਕੇ.ਸੀ.ਆਰ. ਅੱਜ ਕਰ ਸਕਦੇ ਹਨ ਮੰਤਰੀ ਮੰਡਲ ਵਿਸਥਾਰ
ਤੇਲੰਗਾਨਾ ਮੰਤਰੀ ਮੰਡਲ ਦੇ ਵਿਸਥਾਰ ਨੂੰ ਲੈ ਕੇ ਤੇਲੰਗਾਨਾ ਦੇ ਮੁੱਖ ਮੰਤਰੀ ਕੇ.ਸੀ.ਆਰ. ਅੱਜ ਅਹਿਮ ਐਲਾਨ ਕਰ ਸਕਦੇ ਹਨ। ਅੰਦਾਜੇ ਲਗਾਏ ਜਾ ਰਹੇ ਹਨ ਕਿ ਸ਼ੁਰੂਆਤ ’ਚ ਕੈਬਨਿਟ ’ਚ 10 ਹੋਰ ਮੰਤਰੀਆਂ ਸ਼ਾਮਲ ਕੀਤਾ ਜਾ ਸਕਦਾ ਹੈ। ਕੈਬਨਿਟ ਵਿਸਥਾਰ ਨੂੰ ਲੈ ਕੇ ਵਿਧਾਇਕਾਂ ’ਚ ਬੇਚੈਨੀ ਹੈ।

ਉੱਤਰਾਖੰਡ ਦੌਰੇ ’ਤੇ ਬਿਹਰਾ ਦੇ ਉਪ ਮੁੱਖ ਮੰਤਰੀ ਸੁਸ਼ੀਲ ਮੋਦੀ
ਭਾਰਤ ਦੇ ਮਨ ਦੀ ਬਾਤ ਪ੍ਰੋਗਰਾਮ ਦੇ ਤਹਿਤ ਬਿਹਾਰ ਦੇ ਉੱਪ ਮੁੱਖ ਮੰਤਰੀ ਸੁਸ਼ੀਲ ਮੋਦੀ ਐਤਵਾਰ ਨੂੰ ਉੱਤਰਾਖੰਡ ਦੌਰੇ ’ਤੇ ਆਉਣਗੇ। ਸੁਸ਼ੀਲ ਮੋਦੀ ਇਥੇ ਦੇਰਾਦੂਨ ’ਚ ਆਯੋਜਿਤ ਹੋਣ ਵਾਲੇ ਪ੍ਰੋਗਰਾਮ ’ਚ ਹਿੱਸਾ ਲੈਣਗੇ।

ਖੇਡ
ਅੱਜ ਹੋਣ ਵਾਲੇ ਮੁਕਾਬਲੇ

ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਤੀਸਰਾ ਟਵੰਟੀ-20)
ਮਹਿਲਾ ਕ੍ਰਿਕਟ : ਭਾਰਤ ਬਨਾਮ ਨਿਊਜ਼ੀਲੈਂਡ (ਤੀਸਰਾ ਟਵੰਟੀ-20)
ਕ੍ਰਿਕਟ : ਵੈਸਟ ਇੰਡੀਜ਼ ਬਨਾਮ ਇੰਗਲੈਂਡ (ਤੀਸਰਾ ਟੈਸਟ, ਦੂਸਰਾ ਦਿਨ)

Inder Prajapati

This news is Content Editor Inder Prajapati