ਲੁਧਿਆਣੇ ਦਾ ਇਕ ਅਜਿਹਾ ਇਲਾਕਾ, ਜਿੱਥੇ ਨਹੀਂ ਸਾੜੇ ਜਾਣਗੇ ਰਾਵਣ ਦੇ ਪੁਤਲੇ, ਸਗੋਂ...

09/30/2017 12:16:00 PM

ਲੁਧਿਆਣਾ : ਰਾਵਣ ਭਾਵੇਂ ਹੀ ਬੁਰਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੋਵੇ ਪਰ ਖੰਨਾ ਜ਼ਿਲੇ ਦੇ ਕਸਬੇ ਪਾਇਲ 'ਚ ਰਾਵਣ ਦੀ ਪੂਜਾ ਕੀਤੀ ਜਾਂਦੀ ਹੈ। ਇੱਥੇ ਰਾਵਣ ਦੀ 25 ਫੁੱਟ ਦੀ ਵਿਸ਼ਾਲ ਮੂਰਤੀ ਸਥਾਪਿਤ ਕੀਤੀ ਗਈ ਹੈ, ਜਿਸ ਦੀ ਪੂਜਾ ਵੀ ਕੀਤੀ ਜਾਂਦੀ ਹੈ। ਕਰੀਬ ਡੇਢ ਸੌ ਸਾਲ ਪੁਰਾਣੀ ਇਸ ਮੂਰਤੀ ਨੂੰ ਇਕ ਪਰਿਵਾਰ ਨੇ ਬਣਵਾਇਆ ਸੀ ਅਤੇ ਅੱਜ ਵੀ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਵਿਦੇਸ਼ 'ਚ ਵਸੇ ਦੂਬੇ ਬਿਰਾਦਰੀ ਦੇ ਲੋਕ ਇੱਥੇ ਆ ਕੇ ਰਾਮ ਲੀਲਾ ਅਤੇ ਦੁਸਹਿਰੇ ਦੇ ਮੇਲੇ ਦਾ ਆਯੋਜਨ ਕਰਦੇ ਹਨ। ਦੁਸਹਿਰੇ 'ਤੇ ਜਿੱਥੇ ਸ਼ਨੀਵਾਰ ਨੂੰ ਪੂਰੇ ਦੇਸ਼ 'ਚ ਰਾਣਣ ਦੇ ਪੁਤਲੇ ਫੂਕੇ ਜਾਣਗੇ, ਉੱਥੇ ਹੀ ਇੱਥੇ ਰਾਵਣ ਨੂੰ ਸ਼ਰਾਬ ਚੜ੍ਹਾਈ ਜਾਵੇਗੀ ਅਤੇ ਬੱਕਰੇ ਦੀ ਬਲੀ ਦੇ ਕੇ ਉਸ ਦੇ ਖੂਨ ਨਾਲ ਰਾਵਣ ਦਾ ਤਿਲਕ ਕੀਤਾ ਜਾਵੇਗਾ। ਇਹ ਪ੍ਰਥਾ ਡੇਢ ਸੌ ਸਾਲ ਤੋਂ ਜਾਰੀ ਹੈ। ਇੱਥੇ ਨਾ ਤਾਂ ਰਾਵਣ ਪਰਿਵਾਰ ਦੇ ਪੁਤਲੇ ਬਣਾਏ ਜਾਂਦੇ ਹਨ ਅਤੇ ਨਾ ਹੀ ਸਾੜੇ ਜਾਂਦੇ ਹਨ।