ਜਾਣੋ, ਬਲੈਕ ਲਿਸਟ ''ਚੋਂ ਹਟਾਏ 312 ਵਿਦੇਸ਼ੀ ਸਿੱਖਾਂ ''ਤੇ ਕੀ ਬੋਲੇ ਬਿੱਟੂ (ਵੀਡੀਓ)

09/14/2019 11:03:23 AM

ਲੁਧਿਆਣਾ (ਨਰਿੰਦਰ) : ਮੋਦੀ ਸਰਕਾਰ ਵਲੋਂ ਵਿਦੇਸ਼ੀ 314 ਸਿੱਖਾਂ ਦੀ ਕਾਲੀ ਸੂਚੀ 'ਚੋਂ 312 ਨਾਂ ਹਟਾਉਣ 'ਤੇ ਬੋਲਦਿਆਂ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਸ ਮਾਮਲੇ 'ਤੇ ਸਿਆਸਤ ਨਹੀਂ ਕਰਨੀ ਚਾਹੀਦੀ। ਉਨ੍ਹਾਂ ਕਿਹਾ ਕਿ ਜੇਕਰ ਕਾਲੀ ਸੂਚੀ ਖਾਤਮੇ 'ਚ ਕਮੀ ਹੋਈ ਤਾਂ ਉਹ ਉਸ ਦਾ ਵਿਰੋਧ ਕਰਨਗੇ। ਉਨ੍ਹਾਂ ਨੇ ਇਸ ਮੌਕੇ ਪੰਜਾਬ ਅਤੇ ਭਾਰਤ ਸਰਕਾਰ ਨੂੰ ਵਧਾਈ ਦਿੱਤੀ ਹੈ।

ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਕਿਹਾ ਹੈ ਕਿ ਰੈਫਰੈਂਡਮ-2020 ਵਾਲਿਆਂ ਨੂੰ ਕਦੇ ਪੰਜਾਬ 'ਚ ਨਹੀਂ ਵੜਨ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਵਧੇ ਹੋਏ ਚਲਾਨਾਂ 'ਤੇ ਬੋਲਦਿਆਂ ਕਿਹਾ ਕਿ ਸਖਤੀ ਜ਼ਰੂਰ ਹੋਣੀ ਚਾਹੀਦੀ ਹੈ ਪਰ ਲੋਕਾਂ ਬਾਰੇ ਵੀ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ 'ਚ ਇਸ ਮਾਮਲੇ 'ਤੇ ਵਿਚਾਰ-ਚਰਚਾ ਚੱਲ ਰਹੀ ਹੈ।

Babita

This news is Content Editor Babita