ਕੇ. ਪੀ. ਐੱਸ. ਗਿੱਲ 'ਤੇ ਕਿਤਾਬ ਲਿਖਣ ਵਾਲਿਆਂ ਖਿਲਾਫ ਭੜਕੇ ਬਿੱਟੂ

01/11/2019 1:51:15 PM

ਲੁਧਿਆਣਾ (ਅਭਿਸ਼ੇਕ) : ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ 'ਤੇ ਜਾਰੀ ਕੀਤੀ ਗਈ ਕਿਤਾਬ ਦੀ ਆਲੋਚਨਾ ਕੀਤੀ ਹੈ। ਰਵਨੀਤ ਬਿੱਟੂ ਨੇ ਕੇ. ਪੀ. ਐੱਸ. ਗਿੱਲ 'ਤੇ ਕਿਤਾਬ ਲਿਖਣ ਵਾਲਿਆਂ ਖਿਲਾਫ ਭੜਕਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ 'ਚ ਹਿੰਮਤ ਸੀ ਤਾਂ ਇਹ ਕਿਤਾਬ ਪਹਿਲਾਂ ਲਿਖਦੇ। ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਕੰਪਲੈਕਸ 'ਚ ਅਜਿਹੀਆਂ ਕਿਤਾਬਾਂ ਆਉਣਾ ਮੰਦਭਾਗੀ ਗੱਲ ਹੈ। ਬਿੱਟੂ ਨੇ ਕਿਹਾ ਕਿ ਕੇ. ਪੀ. ਐੱਸ. ਗਿੱਲ ਡੀ. ਜੀ. ਪੀ. ਸਨ ਅਤੇ ਉਨ੍ਹਾਂ ਨੇ ਪੰਜਾਬ ਨੂੰ ਅੱਤਵਾਦ 'ਚੋਂ ਕੱਢਣ ਲਈ ਲੜਾਈ ਲੜੀ ਹੈ। ਇਸ ਤੋਂ ਇਲਾਵਾ ਰਵਨੀਤ ਬਿੱਟੂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਚੋਣਾਂ ਵੇਲੇ ਮੋਦੀ ਨੂੰ ਰਿਜ਼ਰਵੇਸ਼ਨ ਦੇਣ ਦੀ ਯਾਦ ਆ ਗਈ। ਉਨ੍ਹਾਂ ਕਿਹਾ ਕਿ ਮੋਦੀ ਦਾ ਜਾਦੂ ਫੇਲ ਹੋ ਗਿਆ ਤਾਂ ਬਿੱਲ ਲੈ ਆਂਦਾ। ਉਨ੍ਹਾਂ ਕਿਹਾ ਕਿ ਮੋਦੀ ਰਾਫੇਲ ਡੀਲ ਤੋਂ ਡਰ ਗਏ ਹਨ।

Babita

This news is Content Editor Babita