ਪੰਜਾਬ ਕਾਂਗਰਸ ਕਨਵੀਨਰ ਬਣਨ ''ਤੇ ਕੁਝ ਇਸ ਤਰ੍ਹਾਂ ਬੋਲੇ ਰਵਨੀਤ ਬਿੱਟੂ...

11/30/2015 2:26:48 PM

ਲੁਧਿਆਣਾ : ਪੰਜਾਬ ਕਾਂਗਰਸ ਚੋਣ ਕਮੇਟੀ ਦਾ ਕਨਵੀਨਰ ਬਣਨ ਤੋਂ ਬਾਅਦ ਲੁਧਿਆਣਾ ਪੁੱਜੇ ਸਾਂਸਦ ਰਵਨੀਤ ਬਿੱਟੂ ਦਾ ਕਾਂਗਰਸੀਆਂ ਵਲੋਂ ਸਵਾਗਤ ਕੀਤਾ ਗਿਆ। ਬਿੱਟੂ ਨੇ ਬੋਲਦੇ ਹੋਏ ਕਿ ਜੇ ਉਨ੍ਹਾਂ ਵਰਗੇ ਨੌਜਵਾਨ ਆਗੂ ਨੂੰ ਦੋ ਸਾਲ ਪਹਿਲਾਂ ਅਜਿਹੀ ਜ਼ਿੰਮੇਵਾਰੀ ਦਿੱਤੀ ਹੁੰਦੀ ਤਾਂ ਅੱਜ ਸਮਾਂ ਕੁਝ ਹੋਰ ਹੁੰਦਾ। ਇਸ ਦੌਰਾਨ ਰਵਨੀਤ ਬਿੱਟੂ ਨੇ ਕਾਂਗਰਸ ਹਾਈ ਕਮਾਨ ਵਲੋਂ ਮਿਲੇ ਅਹੁਦੇ ''ਤੇ ਸੰਤੁਸ਼ਟੀ ਪ੍ਰਗਟਾਉਂਦੇ ਹੋਏ ਕਿਹਾ ਕਿ ਉਹ ਹਾਈ ਕਮਾਨ ਵਲੋਂ ਮਿਲੇ ਅਹੁਦੇ ''ਤੇ ਇਮਾਨਦਾਰੀ ਨਾਲ ਕੰਮ ਕਰਨਗੇ। ਉਨ੍ਹਾਂ ਕਿਹਾ ਕਿ ਪੰਜਾਬ ''ਚ ਸਭ ਤੋਂ ਵੱਡੀ ਆਬਾਦੀ ਨੌਜਵਾਨਾਂ ਦੀ ਹੈ। ਰਾਹੁਲ ਗਾਂਧੀ ਨੌਜਵਾਨਾਂ ਨਾਲ ਕਾਫੀ ਜੁੜੇ ਹੋਏ ਹਨ। ਉਨ੍ਹਾਂ ਕਿਹਾ ਕਿ ਦੇਸ਼ ਦੇ ਨੌਜਵਾਨਾਂ ਤੇ ਅੱਤਵਾਦ ਦੀ ਲੜਾਈ ਲੜਨ ਵਾਲੇ ਪਰਿਵਾਰਾਂ ਦਾ ਸਹਿਯੋਗ ਨਾਲ ਹੀ ਮੈਨੂੰ ਕਨਵੀਨਰ ਦਾ ਅਹੁਦਾ ਮਿਲਿਆ ਹੈ।
ਬਿੱਟੂ ਨੇ ਸੁਖਬੀਰ ਬਾਦਲ ''ਤੇ ਹਮਲਾ ਕਰਦੇ ਹੋਏ ਕਿਹਾ ਕਿ ਕਾਂਗਰਸ ਦੀ ਗੱਲ ਕਰਨ ਤੋਂ ਪਹਿਲਾਂ ਸੁਖਬੀਰ ਆਪਣੀ ਪਾਰਟੀ ਵੱਲ ਧਿਆਨ ਦੇਣ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਾਰਲੀਮੈਂਟ ਸੈਕਟਰੀ ਬੁਲਾਰੀਆ ਨੇ ਜਿਹੜਾ ਅਸਤੀਫਾ ਦਿੱਤਾ ਹੈ ਇਹ ਤਾਂ ਸਿਰਫ ਸ਼ੁਰੂਆਤ ਹੈ ਆਉਣ ਵਾਲੇ ਦਿਨਾਂ ''ਚ ਅਸਤੀਫਿਆਂ ਦੀਆਂ ਲਾਈਨਾਂ ਲੱਗਣਗੀਆਂ। ਦੇਣ ਦੀ ਸ਼ੁਰੂਆਤ ਕੀਤੀ ਹੈ।

Gurminder Singh

This news is Content Editor Gurminder Singh