ਜੁੱਤੀ ਸੁੱਟਣ ਦੀ ਘਟਨਾ ''ਤੇ ਬੋਲੇ ਬਿੱਟੂ, ਆਪਣੇ ਕਰਮਾ ਦੀ ਸਜ਼ਾ ਭੁਗਤ ਰਿਹੈ ਮਜੀਠੀਆ (ਵੀਡੀਓ)

05/22/2017 4:12:35 PM

ਲੁਧਿਆਣਾ — ਮਜੀਠੀਆ ਆਪਣੇ ਕਰਮਾ ਦੀ ਸਜ਼ਾ ਭੁਗਤ ਰਿਹਾ ਹੈ। ਉਕਤ ਵਿਚਾਰ ਸੰਸਦ ਰਵਨੀਤ ਬਿੱਟੂ ਨੇ ਕਾਂਗਰਸ ਸੇਵਾ ਦਲ ਲੁਧਿਆਣਾ ਸ਼ਹਿਰੀ ਵਲੋਂ ਕਰਵਾਏ ਗਏ ਸਨਮਾਨ ਸਮਾਗਮ ''ਚ ਵਿਅਕਤ ਕੀਤੇ।ਇਸ ਮੌਕੇ ''ਤੇ ਸੰਸਦ ਬਿੱਟੂ ਨੇ ਬਿਕਰਮ ਸਿੰਘ ਮਜੀਠੀਆ ''ਤੇ ਜੁੱਤੀ ਸੁੱਟਣ ਦੀ ਘਟਨਾ ''ਤੇ ਪ੍ਰਤੀਕਿਰਿਆ ਵਿਅਕਤ ਕਰਦੇ ਹੋਏ ਕਿਹਾ ਕਿ ਉਹ ਬੀਤੇ ਦਸ ਸਾਲ ''ਚ ਕੀਤੇ ਗਏ ਕਰਮਾ ਦੀ ਸਜ਼ਾ ਭੁਗਤ ਰਹੇ ਹਨ। ਏ. ਡੀ. ਜੀ. ਪੀ. ਹਰ ਜ਼ਿਲੇ ''ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ। ਅਕਾਲੀਆਂ ਦਾ ਰਾਜ ਹੁਣ ਖਤਮ ਹੋ ਚੁੱਕਾ ਹੈ। ਨਾਲ ਹੀ ਉਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਦੇ ਪਿੱਛੇ ਕਈ ਕਾਰਨ ਹੋਣ ਤੇ ਇਸ ਦੀ ਜਾਂਚ ਜਾਰੀ ਹੋਣ ਦੀ ਗੱਲ ਕਹੀ।

ਸੰਸਦ ਮੈਂਬਰ ਬਿੱਟੂ ਨੇ ਕਿਹਾ ਕਿ ਮਜੀਠਿਆ ਆਪਣੀ ਰਾਜ ਕਰਨ ਦੀ ਆਦਤ ਤੋਂ ਬਾਜ ਆਉਣ ਕਿਉਂਕਿ ਹੁਣ ਕਾਂਗਰਸ ਕਾਬਿਜ਼ ਹੈ, ਜੋ ਲੋਕਾਂ ਦਾ ਪੱਖ ਰੱਖਦੀ ਹੈ। ਪੁਲਸ ਪਬਲਿਕ ਮੀਟਿੰਗ ਆਮ ਲੋਕਾਂ ਦੀਆਂ ਮੁਸ਼ਕਿਲਾਂ ਸੁਨਣ ਲਈ ਸੀ। ਜਿਸ ''ਤੇ ਮਜੀਠੀਆ ਨੇ ਜਾ ਕੇ ਕਬਜ਼ਾ ਕਰ ਲਿਆ। ਉਨ੍ਹਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ। ਹੁਣ ਅਗਲੀਆਂ ਚੋਣਾਂ ਹੋਣ ਤਕ ਪੰਜ ਸਾਲ ਉਨ੍ਹਾਂ ਨੂੰ ਆਰਾਮ ਕਰਨਾ ਚਾਹੀਦਾ ਹੈ। ਜੇਕਰ ਕਿਸੇ ਵਿਭਾਗ, ਸਰਕਾਰ ਜਾਂ ਮੰਤਰੀ ਮੰਡਲ ''ਤੇ ਇਤਰਾਜ਼ ਹੈ ਤਾਂ ਇਸ ਮੁੱਦੇ ਨੂੰ ਵਿਧਾਨ ਸਭਾ ''ਚ ਆ ਕੇ ਚੁੱਕਣ। ਨਾ ਕਿ ਇੰਝ ਲੋਕਾਂ ਦੇ ਕਾਰਜਕਰਮ ''ਚ ਆ ਕੇ ਪਰੇਸ਼ਾਨ ਕਰਨ। ਹੁਣ ਕਾਂਗਰਸ ਸਰਕਾਰ ਨੂੰ ਉਸ ਦਾ ਕੰਮ ਕਰਨ ਦੇਣ। ਏ. ਡੀ. ਜੀ. ਪੀ. ਲਾਅ ਐਂਡ ਆਰਡਰ ਰੋਹਿਤ ਚੌਧਰੀ, ਮੁੱਖ ਮੰਤਰੀ ਤੇ ਡੀ. ਜੀ.ਪੀ. ਦੇ ਹੁਕਮਾਂ ਮੁਤਾਬਕ ਹਰ ਜ਼ਿਲੇ ''ਚ ਜਾ ਕੇ ਲੋਕਾਂ ਦੀਆਂ ਮੁਸ਼ਕਿਲਾਂ ਸੁਣ ਰਹੇ ਹਨ, ਜੋ ਸਰਕਾਰ ਨੂੰ ਰਿਪੋਰਟ ਬਣਾ ਕੇ ਦੇਣਗੇ।

ਸੰਸਦ ਮੈਂਬਰ ਬਿੱਟੂ ਨੇ ਬੇਅਦਬੀ ਦੀਆਂ ਘਟਨਾਵਾਂ ''ਤੇ ਕਿਹਾ ਕਿ ਇਸ ਦੇ ਪਿੱਛੇ ਬੁਹਤ ਸਾਰੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ। ਪਿਛਲੀਆਂ ਘਟਨਾਵਾਂ ਦੀ ਜਾਂਚ ਲਈ ਨਵੇਂ ਸਿਰੇ ਤੋਂ ਕਾਂਗਰਸ ਸਰਕਾਰ ਨੇ ਕਮੇਟੀ ਨਿਯੁਕਤ ਕੀਤੀ ਹੈ। ਜਿਸ ਦੇ ਚੇਅਰਮੈਨ ਜਲਦ ਹੀ ਆਪਣਾ ਕੰਮ ਸ਼ੁਰੂ ਕਰਨਗੇ ਤੇ ਸੀ. ਬੀ. ਆਈ. ਵੀ ਬਰਗਾੜੀ ਕੰਮ ਦੀ ਜਾਂਚ ਕਰ ਕੇ ਪੂਰਾ ਖੁਲਾਸਾ ਕਰ ਦੇਵੇਗੀ।

ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਆਗਾਮੀ ਵਿਸਤਾਰ ਦੇ ਦੌਰਾਨ ਲੁਧਿਆਣਾ ਨੂੰ ਕੈਬਿਨੇਟ ਮੰਤਰੀ ਦਿੱਤਾ ਜਾਵੇਗਾ।  ਅਮਰਨਾਥ ਯਾਤਰਾ ਦੇ ਬਾਰੇ ਸੰਸਦ ਮੈਂਬਰ ਨੇ ਅਫਸੋਸ ਜਾਹਿਰ ਕਰਦੇ ਹੋਏ ਕਿਹਾ ਕਿ ਜੂਨ ਤੋਂ ਅਮਰਨਾਥ ਯਾਤਰਾ ਸ਼ੁਰੂ ਹੋ ਰਹੀ ਹੈ ਪਰ ਅੱਜ ਜੰਮੂ-ਕਸ਼ਮੀਰ ''ਚ ਸਕੂਲ, ਕਾਲਜ, ਹਰ ਸੜਕ ਬੰਦ ਹੈ ਤੇ ਪੀ. ਡੀ.ਪੀ.-ਭਾਜਪਾ ਰਾਜ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ ਨੇ ਯਾਤਰਾ ਲਈ ਕੋਈ ਸੁਰੱਖਿਅਤ ਕਦਮ ਨਹੀਂ ਚੁੱਕੇ ਹਨ।