ਕੈਬਨਿਟ ਮੰਤਰੀ ਠੰਡਲ ਦੇ ਬੇਟੇ ਨੇ ਫੇਸਬੁੱਕ ''ਤੇ ਵਰਤੀ ਭੱਦੀ ਸ਼ਬਦਾਵਲੀ, ਲੋਕਾਂ ''ਚ ਭਾਰੀ ਰੋਸ

12/28/2016 10:58:20 AM

ਜਲੰਧਰ : ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ, ਵੱਖ-ਵੱਖ ਪਾਰਟੀਆਂ ਵਲੋਂ ਇਕ-ਦੂਜੇ ਖਿਲਾਫ ਬਿਆਨਬਾਜ਼ੀ ਅਤੇ ਆਪਣੇ ਕੰਮਾਂ ਦੀਆਂ ਸੋਸ਼ਲ ਮੀਡੀਆ ''ਤੇ ਸਿਫਤਾਂ ਕਰਨ ਦਾ ਕਰੇਜ਼ ਛਾਇਆ ਹੋਇਆ ਹੈ ਪਰ ਕਈ ਵਾਰ ਇਹ ਕਰੇਜ਼ ਮੁਸੀਬਤ ਵੀ ਬਣ ਜਾਂਦਾ ਹੈ। ਅਜਿਹਾ ਹੀ ਮਾਮਲਾ ਉਸ ਸਮੇਂ ਸਾਹਮਣੇ ਆਇਆ, ਜਦੋਂ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਦੇ ਬੇਟੇ ਰਵਿੰਦਰ ਸਿੰਘ ਠੰਡਲ ਨੇ ਫੇਸਬੁੱਕ ''ਤੇ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ, ਜਿਸ ਕਾਰਨ ਲੋਕਾਂ ''ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਅਸਲ ''ਚ ਕੈਬਨਿਟ ਮੰਤਰੀ ਸੋਹਨ ਸਿੰਘ ਠੰਡਲ ਦੇ ਬੇਟੇ ਰਵਿੰਦਰ ਸਿੰਘ ਠੰਡਲ ਨੇ ਆਪਣੇ ਫੇਸਬੁੱਕ ਅਕਾÀੂਂਂਟ ''ਤੇ ਆਪਣੇ ਪਿਤਾ ਸੋਹਨ ਸਿੰਘ ਠੰਡਲ ਦੇ ਸਿਆਸੀ ਪ੍ਰੋਗਰਾਮ ਨੂੰ ਲੈ ਕੇ ਇਕ ਕ੍ਰਿਏਟਿਵ ਸ਼ੇਅਰ ਕੀਤਾ ਸੀ, ਜਿਸ ਦੇ ਹੇਠਾਂ ਆਮ ਆਦਮੀ ਪਾਰਟੀ ਦੇ ਇਕ ਸਮਰਥਕ ਨੇ ''ਆਪ'' ਦੇ ਸਮਰਥਨ ਵਿਚ ਕੁਮੈਂਟ ਕਰ ਦਿੱਤਾ। ਇਸ ਕੁਮੈਂਟ ਤੋਂ ਬਾਅਦ ਰਵਿੰਦਰ ਸਿੰਘ ਨੇ ''ਆਪ'' ਸਮਰਥਕ ਨਾਲ ਮਾੜੀ ਭਾਸ਼ਾ ਦਾ ਇਸਤੇਮਾਲ ਕੀਤਾ। ਮਾਮਲੇ ਦੇ ਤੂਲ ਫੜ੍ਹਨ ਤੋਂ ਬਾਅਦ ਰਵਿੰਦਰ ਸਿੰਘ ਠੰਡਲ ਨੇ ਆਪਣਾ ਇਹ ਫੇਸਬੁੱਕ ਕੁਮੈਂਟ ਡਿਲੀਟ ਕਰ ਦਿੱਤਾ। ਜਦੋਂ ਇਸ ਬਾਰੇ ਸੋਹਣ ਸਿੰਘ ਠੰਡਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਲੋਕਾਂ ''ਚ ਇਸ ਗੱਲ ਨੂੰ ਲੈ ਕੇ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ। ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਅਕਾਲੀ ਦਲ ਨੂੰ ਇਸ ਦਾ ਖਾਮਿਆਜ਼ਾ ਚੋਣਾਂ ''ਚ ਭੁਗਤਣਾ ਪਵੇਗਾ।

Babita Marhas

This news is News Editor Babita Marhas