ਮੰਦਿਰ ਤੋੜਨ ਦੇ ਵਿਰੋਧ ’ਚ ਭੁੱਖ ਹੜਤਾਲ ’ਤੇ ਬੈਠੇ ਰਵਿਦਾਸ ਭਾਈਚਾਰੇ ਦੇ ਲੋਕ

09/02/2019 2:07:26 PM

ਜਲੰਧਰ (ਸੋਨੂੰ)— ਦਿੱਲੀ ਦੇ ਤੁਗਲਕਾਬਾਦ ’ਚ ਸਥਿਤ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਦਾ ਮਾਮਲਾ ਲਗਾਤਾਰ ਵਧਦਾ ਜਾ ਰਿਹਾ ਹੈ। ਇਸੇ ਤਹਿਤ ਅੱਜ ਤੋਂ ਰਵਿਦਾਸ ਭਾਈਚਾਰੇ ਦੇ ਲੋਕ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਦੇ ਬਾਹਰ ਭੁੱਖ ਹੜਤਾਲ ’ਤੇ ਬੈਠ ਗਏ ਹਨ। ਦੱਸ ਦੇਈਏ ਕਿ ਡੀ.ਸੀ. ਦਫਤਰ ਦੇ ਬਾਹਰ ਬਹੁਜਨ ਫਰੰਟ ਮੋਰਚੇ ਵੱਲੋਂ ਲਗਾਈ ਗਈ ਇਹ ਭੁੱਖ ਹੜਤਾਲ ਲਗਾਤਾਰ 5 ਦਿਨ ਚੱਲੇਗੀ।

ਉਨ੍ਹਾਂ ਦਾ ਕਹਿਣਾ ਹੈ ਕਿ ਉਹ ਉਦੋਂ ਤੱਕ ਸੰਘਰਸ਼ ਜਾਰੀ ਰੱਖਣਗੇ ਜਦੋਂ ਕਿ ਕੇਂਦਰ ਸਰਕਾਰ ਮੰਦਿਰ ਤੋੜਨ ਵਾਲਿਆਂ ’ਤੇ ਕਾਰਵਾਈ ਨਹੀਂ ਕਰਦੀ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਅਤੇ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਤੁਗਲਕਾਬਾਦ ’ਚ ਉਸੇ ਥਾਂ ’ਤੇ ਮੰਦਿਰ ਦਾ ਨਿਰਮਾਣ ਨਾ ਸ਼ੁਰੂ ਕਰਵਾਇਆ ਤਾਂ ਮੋਰਚੇ ਵੱਲੋਂ ਹੋਰ ਸੰਘਰਸ਼ ਤੇਜ਼ ਕੀਤਾ ਜਾਵੇਗਾ। 

shivani attri

This news is Content Editor shivani attri