ਮੰਦਿਰ ਢਾਹੁਣ ਦੇ ਵਿਰੋਧ 'ਚ ਟਾਂਡਾ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ

08/13/2019 6:18:11 PM

ਟਾਂਡਾ ਉੜਮੁੜ (ਪੰਡਿਤ, ਸ਼ਰਮਾ, ਮੋਮੀ, ਕੁਲਦੀਸ਼, ਜਸਵਿੰਦਰ, ਗੁਪਤਾ)— ਦਿੱਲੀ ਦੇ ਤੁਗਲਕਾਬਾਦ ਸਥਿਤ ਗੁਰੂ ਰਵਿਦਾਸ ਮੰਦਿਰ ਢਾਹੇ ਜਾਣ ਦੇ ਵਿਰੋਧ 'ਚ ਰਵਿਦਾਸ ਭਾਈਚਾਰੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਮੂਰਤੀ ਹਟਾਏ ਜਾਣ ਦੀ ਸਰਕਾਰੀ ਕਾਰਵਾਈ ਦੇ ਵਿਰੁੱਧ ਰਵਿਦਾਸ ਭਾਈਚਾਰੇ ਦੇ ਸੰਤ ਮਹਾਪੁਰਸ਼ਾਂ ਅਤੇ ਧਾਰਮਕ ਆਗੂਆਂ ਵੱਲੋਂ ਕਬਜ਼ੇ ਲਈ ਜ਼ਮੀਨ ਵਾਪਸ ਦੇਣ ਅਤੇ ਮੰਦਰ ਦੀ ਮੁੜ ਬਹਾਲੀ ਦੀ ਮੰਗ ਨੂੰ ਲੈ ਕੇ ਅੱਜ ਦਿੱਤੇ ਭਾਰਤ ਬੰਦ ਦੇ ਸੱਦੇ ਤਹਿਤ ਟਾਂਡਾ ਇਲਾਕੇ ਨਾਲ ਸੰਬੰਧਿਤ ਗੁਰੂ ਰਵਿਦਾਸ ਸਭਾਵਾਂ, ਭਗਵਾਨ ਵਾਲਮੀਕਿ ਸਭਾਵਾਂ, ਦਲਿਤ ਸੰਗਠਨਾਂ ਅਤੇ ਸਮੂਹ ਧਾਰਮਕ ਸਮਾਜਿਕ ਸੰਗਠਨਾਂ ਨੇ ਟਾਂਡਾ ਵਿੱਚ ਬੰਦ ਦੌਰਾਨ ਰੋਸ ਮਾਰਚ ਕੱਢਿਆ ਅਤੇ ਸ਼ਿਮਲਾ ਪਹਾੜੀ ਤੋਂ ਨਗਰ ਦੇ ਵੱਖ ਵੱਖ ਹਿੱਸਿਆਂ ਵਿੱਚ ਰੋਸ ਮਾਰਚ ਕੱਢਦੇ ਹੋਏ ਬਿਜਲੀ ਘਰ ਚੋਂਕ ਵਿੱਚ ਸੈਂਕੜੇ ਦੀ ਤਦਾਦ 'ਚ ਜਾ ਕੇ ਹਾਈਵੇਅ ਜਾਮ ਲਗਾ ਦਿੱਤਾ। ਇਹ ਜਾਮ ਸਵੇਰੇ 10 ਵਜੇ ਸ਼ੁਰੂ ਹੋਇਆ ਅਤੇ ਸ਼ਾਮ ਪੰਜ ਵਜੇ ਤੱਕ ਲੱਗਾ ਰਿਹਾ। 

ਇਸ ਦੌਰਾਨ ਮੰਦਿਰ ਤੋੜੇ ਜਾਣ ਦੇ ਰੋਹ ਵਿੱਚ ਧਰਨਾਕਾਰੀ ਵੱਖ ਵੱਖ ਸੰਗਠਨਾਂ ਦੇ ਮੈਂਬਰਾਂ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਕੇਜਰੀਵਾਲ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਚਿਤਾਵਨੀ ਦਿੱਤੀ ਕਿ ਉਨ੍ਹਾਂ ਦਾ ਸੰਘਰਸ਼ ਲਗਾਤਾਰ ਜਾਰੀ ਰਹੇਗਾ। ਜਾਮ ਦੌਰਾਨ ਭਾਰੀ ਬਾਰਿਸ਼ ਦੇ ਵਿੱਚ ਵੀ ਲੋਕ ਜਾਮ ਲਗਾ ਕੇ ਡਟੇ ਰਹੇ ਅਤੇ ਸੜਕ ਤੇ ਹੀ ਸੈਂਕੜੇ ਪ੍ਰਦਰਸ਼ਨਕਾਰੀਆਂ ਨੇ ਲੰਗਰ ਖਾਧਾ। ਹਾਈਵੇ ਤੇ ਹੋਰ ਸ਼ਹਿਰਾਂ ਵਿੱਚ ਵੀ ਜਾਮ ਲੱਗੇ ਹੋਣ ਕਰਕੇ ਹਾਈਵੇਅ 'ਤੇ ਟ੍ਰੈਫਿਕ ਬੇਹੱਦ ਘੱਟ ਸੀ। ਇਸ ਦੌਰਾਨ ਡੀ. ਐੱਸ. ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਅਤੇ ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਦੀ ਅਗਵਾਈ 'ਚ ਪੁਲਸ ਬਲ ਮੌਜੂਦ ਰਿਹਾ। ਬੰਦ ਦੇ ਐਲਾਨ ਕਾਰਨ ਟਾਂਡਾ ਮੁਕੰਮਲ ਬੰਦ ਰਿਹਾ ਇੱਕਾ-ਦੁੱਕਾ ਖੁੱਲੀਆਂ ਦੁਕਾਨਾਂ ਨੂੰ ਨੌਜਵਾਨਾਂ ਨੇ ਬੰਦ ਕਰਵਾਇਆ। ਇਸਤੋਂ ਇਲਾਵਾ ਅੱਡਾ ਸਰਾਂ, ਕੰਧਾਲਾ ਜੱਟਾਂ, ਤੱਗੜਾਂ, ਧੂਤ ਖੁਰਦ ਆਦਿ ਪਿੰਡਾਂ 'ਚ ਵੀ ਰੋਸ ਪ੍ਰਦਰਸ਼ਨ ਚੱਕਾ ਜਾਮ ਕੀਤੇ ਗਏ।


ਵੱਖ-ਵੱਖ ਧਾਰਮਕ ਜਥੇਬੰਦੀਆਂ ਦਾ ਇਹ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਸ਼ਾਮ ਪੰਜ ਵਜੇ ਸਪਾਪਤ ਹੋਇਆ। ਇਸ ਮੌਕੇ ਸੁਰਜੀਤ ਪਾਲ, ਜਗਜੀਵਨ ਜੱਗੀ, ਸੁਰਿੰਦਰ ਜਾਜਾ, ਸੇਠ ਰਾਮ ਸੇਠੀ, ਗੁਰਸੇਵਕ ਮਾਰਸ਼ਲ, ਵਿਨੋਦ ਖੋਸਲਾ, ਹੀਰਾ ਲਾਲ ਭੱਟੀ, ਡਿੰਪੀ ਖੋਸਲਾ, ਜਗਤਾਰ ਸਿੰਘ ਦਾਰਾ, ਹਰਦੀਪ ਸਾਬੀ, ਤਜਿੰਦਰ ਸਿੰਘ ਨੰਗਲ ਖੂੰਗਾ,ਸੁਖਵਿੰਦਰ ਸਿੰਘ ਮੂਨਕ, ਸਰਬਜੀਤ ਮੋਮੀ, ਬਲਜਿੰਦਰ ਵਿੱਕੀ ਗੜੀ ਮੁਹੱਲਾ, ਦੇਸ ਰਾਜ ਡੋਗਰਾ, ਪ੍ਰੇਮ ਜੌੜਾ, ਗੋਪੀ ਮਸੀਤੀ, ਓਂਕਾਰ ਸਿੰਘ, ਅਵਤਾਰ ਸਿੰਘ, ਪ੍ਰਧਾਨ ਜੀਤ ਪਾਲ, ਬਿੱਟੂ ਜੋਹਲ, ਰਾਜੂ ਖੱਖ, ਓਮ ਪ੍ਰਕਾਸ਼ ਭੱਟੀ, ਨਾਰਾਇਣ ਸਿੰਘ, ਮਾਸਟਰ ਕੁਲਦੀਪ ਸਿੰਘ, ਗੁਰਮੀਤ ਬਿੱਟੂ, ਪੰਮਾ, ਰਮੇਸ਼ ਪਟਵਾਰੀ, ਸੁਨੀਲ ਕੁਮਾਰ, ਹੈਪੀ ਦਸ਼ਮੇਸ਼ਨਗਰ ਦੇ ਨਾਲ ਨਾਲ ਕੰਧਾਲਾ ਜੱਟਾਂ, ਜੌੜਾ, ਨੰਗਲ ਖੂੰਗਾ, ਖੱਖ, ਜੋਹਲ ਆਦਿ ਪਿੰਡਾਂ ਤੋਂ ਆਏ ਲੋਕ ਸ਼ਾਮਲ ਸਨ।

shivani attri

This news is Content Editor shivani attri