ਰਵੀ ਸਿੰਘ ਹੋਏ ਸਿਹਤਯਾਬ, ਕੋਰੋਨਾ ਨੂੰ ਦਿੱਤੀ ਮਾਤ

10/08/2020 10:54:59 PM

ਲੰਡਨ - ਖਾਲਸਾ ਏਡ ਦੇ ਸੰਸਥਾਪਕ ਰਵਿੰਦਰ ਸਿੰਘ (ਰਵੀ ਸਿੰਘ) ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਹਨ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਫੇਸਬੁੱਕ ਅਕਾਉਂਟ 'ਤੇ ਇਕ ਪੋਸਟ ਸ਼ੇਅਰ ਕਰ ਦਿੱਤੀ। ਉਨ੍ਹਾਂ ਸ਼ੇਅਰ ਕੀਤੀ ਪੋਸਟ ਵਿਚ ਲਿਖਿਆ ਕਿ ਤੁਹਾਡਾ ਸਾਰਿਆਂ ਦਾ ਧੰਨਵਾਦ, ਇੰਨੀ ਹਿਮਾਇਤ ਅਤੇ ਪਿਆਰ ਕਰਨ ਲਈ। ਗੁਰੂ ਦੀ ਕਿਰਪਾ ਨਾਲ ਹੁਣ ਮੈਂ ਕੋਰੋਨਾ ਤੋਂ ਬਿਲਕੁਲ ਠੀਕ ਹੋ ਚੁੱਕਿਆ ਹੈ। 

ਦੱਸ ਦਈਏ ਕਿ 30 ਸਤੰਬਰ ਨੂੰ ਰਵੀ ਸਿੰਘ ਨੂੰ ਕੋਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਟਵਿੱਟਰ ਹੈਂਡਲ 'ਤੇ ਸਾਂਝੀ ਕੀਤੀ ਸੀ। ਜਾਣਕਾਰੀ ਮਿਲਦੇ ਹਨ ਉਨ੍ਹਾਂ ਦੇ ਪ੍ਰਸ਼ੰਸਕਾਂ ਨੇ ਰੀ-ਟਵੀਟ ਕਰਦੇ ਹੋਏ ਉਨ੍ਹਾਂ ਦੇ ਜਲਦ ਠੀਕ ਹੋਣ ਦੀ ਕਾਮਨਾ ਕੀਤੀ।

Khushdeep Jassi

This news is Content Editor Khushdeep Jassi