ਰਾਵੀ ਦਰਿਆ ''ਤੇ ਬਣਨ ਵਾਲੇ ਪੁਲ ਦੇ ਨਿਰੀਖਣ ਲਈ ਭਲਕੇ ਡੇਰਾ ਬਾਬਾ ਨਾਨਕ ਆਉਣਗੇ ਪਾਕਿ ਇੰਜੀਨੀਅਰ

08/26/2020 6:09:19 PM

ਡੇਰਾ ਬਾਬਾ ਨਾਨਕ (ਗੁਰਪ੍ਰੀਤ) : ਡੇਰਾ ਬਾਬਾ ਨਾਨਕ ਕਰਤਾਰਪੁਰ ਕੋਰੀਡੋਰ ਵਿਖੇ ਕੱਲ੍ਹ ਵੀਰਵਾਰ ਨੂੰ ਪਾਕਿਸਤਾਨ ਦੇ ਇੰਜੀਨੀਅਰਾਂ ਦੀ ਟੀਮ ਭਾਰਤ ਵਾਲੇ ਪਾਸੇ ਆਵੇਗੀ। ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਵਲੋਂ ਰਾਵੀ ਦਰਿਆ 'ਤੇ ਬਨਣ ਵਾਲੇ ਪੁਲ ਦੀ ਸ਼ੁਰੂਆਤ ਹੁਣ ਤਕ ਨਹੀਂ ਕੀਤੀ ਗਈ ਹੈ ਅਤੇ ਇਸੇ ਦੇ ਸਰਵੇਖਣ ਲਈ ਇਹ ਟੀਮ ਕੱਲ੍ਹ ਡੇਰਾ ਬਾਬਾ ਨਾਨਕ ਪਹੁੰਚੇਗੀ। 

ਇਹ ਵੀ ਪੜ੍ਹੋ :  ਕੋਰੋਨਾ ਮਹਾਮਾਰੀ ਨੇ ਕੱਖੋਂ ਹੌਲੀ ਕੀਤੀ ਪੰਜਾਬ ਸਰਕਾਰ, ਕੇਂਦਰ ਤੋਂ ਮੰਗਿਆ ਮੁਆਵਜ਼ਾ

ਇਸ ਦਰਮਿਆਨ ਰਾਵੀ ਦਰਿਆ 'ਤੇ ਪੁੱਲ ਬਣਾਉਣ ਲਈ ਦੋਵਾਂ ਦੇਸ਼ਾਂ ਦੇ ਅਧਿਕਾਰੀਆਂ ਦੀ ਮੀਟਿੰਗ ਹੋਵੇਗੀ। ਹੁਣ ਤਕ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਮੀਟਿੰਗ 'ਚ ਪਾਕਿਸਤਾਨ ਦੇ ਇੰਜੀਨੀਅਰ ਨਾਲ ਭਾਰਤ ਵਲੋਂ ਨੈਸ਼ਨਲ ਹਾਈਵੇ ਅਥਾਰਿਟੀ ਅਤੇ ਬੀ. ਐੱਸ. ਐੱਫ. ਦੇ ਅਧਿਕਾਰੀ ਇਸ ਮੀਟਿੰਗ ਵਿਚ ਹਿੱਸਾ ਲੈਣਗੇ।

ਇਹ ਵੀ ਪੜ੍ਹੋ :  ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਡਰਾਈਵਿੰਗ ਲਾਇਸੰਸ, ਆਰ.ਸੀ. ਤੇ ਪਰਮਿਟਾਂ ਦੀ ਮਿਆਦ ਵਧਾਈ 

Gurminder Singh

This news is Content Editor Gurminder Singh