ਵਿਆਹੁਤਾ ਨਾਲ ਜਬਰ-ਜ਼ਨਾਹ ਦੇ ਦੋਸ਼ ''ਚ 2 ਵਿਰੁੱਧ ਕੇਸ ਦਰਜ

07/02/2019 7:36:37 PM

ਅਬੋਹਰ–ਅਬੋਹਰ-ਸ਼੍ਰੀਗੰਗਾਨਰ ਕੌਮਾਂਤਰੀ ਰੋਡ ਨੰ. 15 'ਤੇ ਸਥਿਤ ਉਪਮੰਡਲ ਦੇ ਇਕ ਪਿੰਡ ਦੀ 33 ਸਾਲਾ ਵਿਆਹੁਤਾ ਮਹਿਲਾ ਨਾਲ ਜਬਰ-ਜ਼ਨਾਹ ਦੇ ਮਾਮਲੇ 'ਚ 2 ਵਿਅਕਤੀਆਂ ਵਿਰੁੱਧ ਥਾਣਾ ਖੂਈਆਂ ਸਰਵਰ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਮਹਿਲਾ ਸਬ-ਇੰਸਪੈਕਟਰ ਪੁਸ਼ਪਾ ਰਾਣੀ ਕਰ ਰਹੀ ਹੈ। ਥਾਣਾ ਖੂਈਆਂ ਸਰਵਰ ਮੁਖੀ ਪਰਮਜੀਤ ਕੁਮਾਰ ਅਨੁਸਾਰ ਪੀੜਤ ਮਹਿਲਾ ਨੇ ਪੁਲਸ ਨੂੰ ਬਿਆਨ ਦਰਜ ਕਰਾਉਂਦੇ ਹੋਏ ਦੱਸਿਆ ਕਿ ਪਿਛਲੇ ਹਫਤੇ ਸ਼ਨੀਵਾਰ 29 ਜੂਨ ਨੂੰ ਪਿੰਡ ਬਕੈਣਵਾਲਾ ਦੇ ਬੱਸ ਸਟੈਂਡ 'ਤੇ ਉਹ ਬੱਸ ਦੀ ਉਡੀਕ ਕਰ ਰਹੀ ਸੀ। ਇਸ ਦੌਰਾਨ ਮੋਟਰਸਾਈਕਲ ਸਵਾਰ ਪਿੰਡ ਦੀਵਾਨਖੇੜਾ ਵਾਸੀ ਭਜਨ ਲਾਲ ਅਤੇ ਉਸਦੇ ਅਣਪਛਾਤੇ ਸਾਥੀ ਨੇ ਪੀੜਤ ਮਹਿਲਾ ਨੂੰ ਪਿੰਡ ਤੱਕ ਛੱਡਣ ਦੀ ਪੇਸ਼ਕਸ਼ ਕੀਤੀ ਤਾਂ ਉਹ ਉਨ੍ਹਾਂ ਨਾਲ ਮੋਟਰਸਾਈਕਲ 'ਤੇ ਬੈਠ ਗਈ।

ਦੋਸ਼ ਅਨੁਸਾਰ ਭਜਨ ਲਾਲ ਅਤੇ ਉਸਦਾ ਅਣਪਛਾਤਾ ਸਾਥੀ ਪੀੜਤ ਮਹਿਲਾ ਨੂੰ ਧੋਖੇ ਨਾਲ ਆਪਣੇ ਖੇਤ 'ਚ ਲੈ ਗਏ, ਜਿਥੇ ਉਸਦੇ ਨਾਲ ਜਬਰ-ਜ਼ਨਾਹ ਕੀਤਾ। ਪੀੜਤ ਮਹਿਲਾ ਨੇ ਦੋਸ਼ ਲਾਇਆ ਕਿ ਉਨ੍ਹਾਂ ਦੋਵਾਂ ਨੇ ਉਸਨੂੰ ਜਾਨੋ ਮਾਰ ਦੇਣ ਦੀ ਧਮਕੀ ਵੀ ਦਿੱਤੀ। ਪੀੜਤ ਮਹਿਲਾ ਨੂੰ ਸਿਵਲ ਹਸਪਤਾਲ ਅਬੋਹਰ 'ਚ ਦਾਖਲ ਕਰਵਾਇਆ ਗਿਆ ਹੈ। ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ 'ਤੇ ਭਜਨ ਲਾਲ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਥਾਣਾ ਖੂਈਆਂ ਸਰਵਰ 'ਚ ਕੇਸ 01-07-2019 ਦਰਜ ਕਰ ਲਿਆ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਸਬ-ਇੰਸਪੈਕਟਰ ਪੁਸ਼ਪਾ ਰਾਣੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਸਥਾਨਾਂ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।

Karan Kumar

This news is Content Editor Karan Kumar