ਵਿਆਹ ਕਰਾਉਣ ਬਹਾਨੇ ਨਾਬਾਲਗ ਕੁੜੀ ਦੀ ਇੱਜ਼ਤ ਨਾਲ ਖੇਡਿਆ ਦਰਿੰਦਾ, ਅਖ਼ੀਰ ਮੌਕਾ ਭਾਲਦੇ ਹੀ...

02/16/2023 11:57:25 AM

ਲੁਧਿਆਣਾ (ਡੇਵਿਨ) : ਵਿਆਹ ਦਾ ਝਾਂਸਾ ਦੇ ਕੇ ਨਾਬਾਲਗ ਕੁੜੀਆਂ ਨਾਲ ਸਰੀਰਕ ਸਬੰਧ ਬਣਾਉਣ ਦੀਆਂ ਘਟਨਾਵਾਂ ਰੋਜ਼ਾਨਾ ਕਿਤੇ ਨਾ ਕਿਤੇ ਵਾਪਰ ਰਹੀਆਂ ਹਨ, ਜੋ ਕਿ ਸਮਾਜ ਨੂੰ ਕਲੰਕਿਤ ਕਰਦੀਆਂ ਹਨ। ਕੁੱਝ ਸਿਰਫਿਰਿਆਂ ਵਲੋਂ ਨਾਬਾਲਗ ਕੁੜੀਆਂ ਨੂੰ ਪਹਿਲਾਂ ਆਪਣੇ ਪਿਆਰ ਦੇ ਜਾਲ ’ਚ ਫਸਾ ਕੇ ਖੂਬ ਸੁਫ਼ਨੇ ਦਿਖਾਏ ਜਾਂਦੇ ਹਨ ਅਤੇ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕੀਤਾ ਜਾਂਦਾ ਹੈ। ਫਿਰ ਜਦੋਂ ਆਪਣਾ ਸਵਾਰਥ ਪੂਰਾ ਹੋ ਜਾਂਦਾ ਹੈ ਤਾਂ ਕਿਧਰੇ ਫ਼ਰਾਰ ਹੋ ਜਾਂਦੇ ਹਨ। ਇਸੇ ਤਰ੍ਹਾਂ ਇਕ ਮਾਮਲਾ ਥਾਣਾ ਜਮਾਲਪੁਰ ਦੇ ਖੇਤਰ ’ਚ ਸਾਹਮਣੇ ਆਇਆ, ਜਿੱਥੇ ਇਕ 17 ਸਾਲਾ ਕੁੜੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਹਵਸ ਦੇ ਭੁੱਖੇ ਭੇੜੀਏ ਵਲੋਂ ਪਹਿਲਾਂ ਨਾਬਾਲਗਾ ਨਾਲ ਸਰੀਰਕ ਸਬੰਧ ਬਣਾਏ ਗਏ ਅਤੇ ਜਦੋਂ ਵਿਆਹ ਦਾ ਜ਼ੋਰ ਪਾਇਆ ਤਾਂ ਮੁਲਜ਼ਮ ਮੌਕਾ ਦੇਖ ਕੇ ਫ਼ਰਾਰ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ 'ਚ 'ਸ਼ਿਵਰਾਤਰੀ' 'ਤੇ ਮਾਹੌਲ ਖ਼ਰਾਬ ਕਰਨ ਦੀ ਸਾਜ਼ਿਸ਼! ਪੁਲਸ ਨੇ ਮੰਦਰਾਂ ਬਾਹਰ ਲਾਏ ਸਖ਼ਤ ਪਹਿਰੇ

ਮੁਲਜ਼ਮ ਸੋਨੂ ਖ਼ਿਲਾਫ਼ ਪੁਲਸ ਨੇ ਧਾਰਾ 376, ਆਈ. ਪੀ. ਸੀ. ਐਂਡ 06 ਪੋਸਕੋ ਐਕਟ ਤਹਿਤ ਮਾਮਲਾ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਐੱਸ. ਆਈ. ਮਨਪ੍ਰੀਤ ਕੌਰ ਅਨੁਸਾਰ ਪੀੜਤਾ ਨੇ ਦਰਜ ਕਰਵਾਈ ਸ਼ਿਕਾਇਤ ’ਚ ਦੱਸਿਆ ਕਿ ਉਕਤ ਮੁਲਜ਼ਮ ਸੋਨੂੰ ਜੋ ਉਸ ਦੇ ਘਰ ਕੋਲ ਹੀ ਇਕ ਫੈਕਟਰੀ ’ਚ ਕੰਮ ਕਰਦਾ ਸੀ, ਜਿਸ ਨਾਲ ਹੌਲੀ-ਹੌਲੀ ਦੋਸਤੀ ਹੋ ਗਈ ਅਤੇ ਇਸ ਤਰ੍ਹਾਂ ਹਰ ਰੋਜ਼ ਗੱਲਬਾਤ ਕਰਦੇ ਸੀ ਅਤੇ ਇਕ-ਦੂਜੇ ਨੂੰ ਪ੍ਰੇਮ ਕਰਨ ਲੱਗੇ।

ਇਹ ਵੀ ਪੜ੍ਹੋ : ਮਨੀਸ਼ਾ ਗੁਲਾਟੀ ਨੂੰ ਹਾਈਕੋਰਟ ਤੋਂ ਵੱਡੀ ਰਾਹਤ, ਬਣੇ ਰਹਿਣਗੇ 'ਪੰਜਾਬ ਮਹਿਲਾ ਕਮਿਸ਼ਨ' ਦੇ ਚੇਅਰਪਰਸਨ

ਇਸ ਦਾ ਫ਼ਾਇਦਾ ਚੁੱਕ ਕੇ ਮੁਲਜ਼ਮ ਨੇ ਵਿਆਹ ਦਾ ਝਾਂਸਾ ਦੇ ਕੇ ਉਸ ਦੀ ਮਰਜ਼ੀ ਖ਼ਿਲਾਫ਼ ਸਰੀਰਕ ਸਬੰਧ ਬਣਾਏ ਅਤੇ ਝਾਂਸਾ ਦਿੱਤਾ ਕਿ 8 ਫਰਵਰੀ ਨੂੰ ਉਸ ਨਾਲ ਵਿਆਹ ਕਰਵਾਏਗਾ। ਜਦ ਵਿਆਹ ਦਾ ਸਮਾਂ ਨੇੜੇ ਆਉਣ ਲੱਗਾ ਤਾਂ ਮੁਲਜ਼ਮ ਨੂੰ ਵਿਆਹ ਕਰਨ ਲਈ ਜ਼ੋਰ ਪਾਇਆ ਗਿਆ। ਬਾਅਦ ਮੁਲਜ਼ਮ ਮੌਕਾ ਮਿਲਣ ’ਤੇ ਫ਼ਰਾਰ ਹੋ ਗਿਆ, ਜਿਸ ਤੋਂ ਬਾਅਦ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ। ਇਸ ਸਬੰਧ ਵਿਚ ਥਾਣਾ ਐੱਸ. ਐੱਚ. ਓ. ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਕੇ ਪੁਲਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita