ਲੁਧਿਆਣਾ ''ਚ ਹੈਵਾਨੀਅਤ, LKG ''ਚ ਪੜ੍ਹਦੀ ਮਾਸੂਮ ਬੱਚੀ ਨਾਲ ਹੋਇਆ ਜਬਰ-ਜ਼ਿਨਾਹ

02/11/2021 9:14:16 AM

ਲੁਧਿਆਣਾ (ਜ. ਬ.) : ਇੱਥੇ ਇਕ ਨਿੱਜੀ ਸਕੂਲ ਦੀ ਐੱਲ. ਕੇ. ਜੀ. ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਵਰਗਾ ਸ਼ਰਮਨਾਕ ਮਾਮਲਾ ਸਾਹਮਣੇ ਆਇਆ ਹੈ ਪਰ ਹੁਣ ਤੱਕ ਮੁਲਜ਼ਮ ਦਾ ਪਤਾ ਨਹੀਂ ਲੱਗ ਸਕਿਆ। ਮੈਡੀਕਲ ’ਚ ਜਬਰ-ਜ਼ਿਨਾਹ ਦੀ ਪੁਸ਼ਟੀ ਹੋ ਗਈ ਹੈ। ਸਲੇਮ ਟਾਬਰੀ ਪੁਲਸ ਨੇ ਵਿਦਿਆਰਥਣ ਦੀ ਮਾਂ ਦੀ ਸ਼ਿਕਾਇਤ ’ਤੇ ਅਣਪਛਾਤੇ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਵਿਦਿਆਰਥਣ ਮੰਦੀਬੁੱਧੀ ਦੱਸੀ ਜਾ ਰਹੀ ਹੈ। ਇਸ ਘਟਨਾ ਨੂੰ ਲੈ ਕੇ ਇਲਾਕੇ ’ਚ ਦਹਿਸ਼ਤ ਅਤੇ ਤਣਾਅ ਦਾ ਮਾਹੌਲ ਹੈ।

ਇਹ ਵੀ ਪੜ੍ਹੋ : ਸ਼ਿਵ ਸੈਨਾ ਬਾਲ ਠਾਕਰੇ ਦੇ ਪੰਜਾਬ ਪ੍ਰਧਾਨ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ

ਦੇਰ ਰਾਤ ਤੱਕ ਲੋਕਾਂ ਦੀ ਭਾਰੀ ਭੀੜ ਸਕੂਲ ਦੇ ਬਾਹਰ ਇਕੱਠੀ ਰਹੀ। ਲੋਕਾਂ ਦਾ ਦੋਸ਼ ਸੀ ਕਿ ਸਕੂਲ ’ਚ ਹੀ 7 ਸਾਲ ਦੀ ਮਾਸੂਮ ਵਿਦਿਆਰਥਣ ਨਾਲ ਇਹ ਘਿਨੌਣੀ ਹਰਕਤ ਹੋਈ ਹੈ, ਜਦੋਂ ਕਿ ਸਕੂਲ ਪ੍ਰਬੰਧਨ ਨੇ ਇਨ੍ਹਾਂ ਦੋਸ਼ਾਂ ਨੂੰ ਨਿਰਾਧਾਰ ਦੱਸਿਆ ਹੈ। ਪੁਲਸ ਦੀ ਇਕ ਟੀਮ ਸਕੂਲ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ। ਡੀ. ਸੀ. ਪੀ. ਡਿਟੈਕਟਿਵ ਸਿਮਰਤਪਾਲ ਸਿੰਘ ਬੱਚਿਆਂ ਤੋਂ ਘਟਨਾ ਬਾਰੇ ਜਾਣਕਾਰੀ ਇਕੱਠੀ ਕਰਨ ’ਚ ਲੱਗੀ ਹੈ। ਬੱਚੀ ਵੀ ਕੁੱਝ ਦੱਸਣ ਦੀ ਹਾਲਤ ’ਚ ਨਹੀਂ ਹੈ, ਜਿਸ ਕਾਰਣ ਪੁਲਸ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਦੱਸਿਆ ਜਾਂਦਾ ਹੈ ਕਿ ਪੀੜਤ ਵਿਦਿਆਰਥਣ ਆਪਣੇ ਪਰਿਵਾਰ ਸਮੇਤ ਰਹਿੰਦੀ ਹੈ।

ਇਹ ਵੀ ਪੜ੍ਹੋ : ਫਿਰ ਮੀਡੀਆ ਸਾਹਮਣੇ ਆਈ 'ਬੈਂਸ' 'ਤੇ ਜਬਰ-ਜ਼ਿਨਾਹ ਦਾ ਦੋਸ਼ ਲਾਉਣ ਵਾਲੀ ਜਨਾਨੀ, ਦਿੱਤੀ ਵੱਡੀ ਚਿਤਾਵਨੀ

ਮਾਤਾ-ਪਿਤਾ ਤੋਂ ਇਲਾਵਾ ਉਸ ਦਾ ਇਕ ਵੱਡਾ ਭਰਾ ਹੈ, ਜੋ ਉਸੇ ਸਕੂਲ ’ਚ ਪੜ੍ਹਦਾ ਹੈ। ਉਸ ਨੂੰ ਰੋਜ਼ ਉਸ ਦੀ ਮਾਂ ਸਕੂਲ ਛੱਡਣ ਅਤੇ ਲੈਣ ਲਈ ਆਉਂਦੀ ਹੈ। ਬੁੱਧਵਾਰ ਦੁਪਹਿਰ ਨੂੰ ਛੁੱਟੀ ਹੋਣ ’ਤੇ ਲਗਭਗ 2 ਵਜੇ ਉਸ ਦੀ ਮਾਂ ਉਸ ਨੂੰ ਲੈਣ ਆਈ। ਘਰ ਪੁੱਜਣ ਤੋਂ ਬਾਅਦ ਮਾਂ ਨੂੰ ਧੀ ਨਾਲ ਜਬਰ-ਜ਼ਿਨਾਹ ਹੋਣ ਦਾ ਪਤਾ ਲੱਗਾ। ਬੱਚੀ ਦੇ ਕੱਪੜਿਆਂ ’ਤੇ ਖੂਨ ਲੱਗਾ ਹੋਇਆ ਸੀ ਅਤੇ ਉਸ ਦੇ ਬਲੀਡਿੰਗ ਹੋ ਰਹੀ ਸੀ। ਉਸ ਨੇ ਕਈ ਵਾਰ ਸਕੂਲ ਪ੍ਰਬੰਧਕਾਂ ਨੂੰ ਫੋਨ ਕੀਤਾ। ਜਦੋਂ ਉਧਰੋਂ ਕੋਈ ਜਵਾਬ ਨਹੀਂ ਮਿਲਿਆ ਤਾਂ ਉਹ ਸਕੂਲ ਪੁੱਜ ਗਏ। ਇਲਾਕੇ ’ਚ ਜੰਗਲ ਦੀ ਅੱਗ ਦੀ ਤਰ੍ਹਾਂ ਖ਼ਬਰ ਫੈਲ ਗਈ।

ਇਹ ਵੀ ਪੜ੍ਹੋ : ਹੁਣ ਸ਼ਾਤਰ ਲੋਕ ਨਹੀਂ ਬਣਾ ਸਕਣਗੇ ਫਰਜ਼ੀ 'ਡਰਾਈਵਿੰਗ ਲਾਈਸੈਂਸ', ਨਵੀਂ ਯੋਜਨਾ ਲਿਆ ਰਹੀ ਸਰਕਾਰ

ਇਸ ਤੋਂ ਬਾਅਦ ਬੱਚੀ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਉਸ ਨਾਲ ਜਬਰ-ਜ਼ਿਨਾਹ ਹੋਣ ਦੀ ਪੁਸ਼ਟੀ ਕੀਤੀ ਗਈ। ਫਿਲਹਾਲ ਪੁਲਸ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਬੱਚੀ ਕੁਝ ਦੱਸ ਨਹੀਂ ਰਹੀ। ਪਰਿਵਾਰ ਵਾਲਿਆਂ ਅਨੁਸਾਰ ਉਨ੍ਹਾਂ ਦੀ ਧੀ ਮੰਦਬੁੱਧੀ ਹੈ। ਫਿਲਹਾਲ ਅਣਪਛਾਤੇ ਖ਼ਿਲਾਫ਼ ਜਬਰ-ਜ਼ਿਨਾਹ ਅਤੇ ਪੈਸਕੋ ਐਕਟ ਅਧੀਨ ਕੇਸ ਦਰਜ ਕਰ ਲਿਆ ਗਿਆ ਹੈ। ਮਾਮਲੇ ਨੂੰ ਹੱਲ ਕਰਨ ਦੇ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ।
ਨੋਟ : ਪੰਜਾਬ 'ਚ ਲਗਾਤਾਰ ਸਾਹਮਣੇ ਆ ਰਹੀਆਂ ਜਬਰ-ਜ਼ਿਨਾਹ ਦੀਆਂ ਘਟਨਾਵਾਂ ਬਾਰੇ ਦਿਓ ਆਪਣੀ ਰਾਏ
 

Babita

This news is Content Editor Babita