ਬਲਾਤਕਾਰ ਦੇ ਦੋਸ਼ੀ ਨੂੰ 7 ਸਾਲ ਦੀ ਸਜ਼ਾ ਤੇ ਜੁਰਮਾਨਾ

Saturday, Apr 07, 2018 - 12:56 PM (IST)

ਬਲਾਤਕਾਰ ਦੇ ਦੋਸ਼ੀ ਨੂੰ 7 ਸਾਲ ਦੀ ਸਜ਼ਾ ਤੇ ਜੁਰਮਾਨਾ

ਮੰਡੀ ਗੋਬਿੰਦਗੜ੍ਹ (ਮੱਗੋ)-ਐਡੀਸ਼ਨਲ ਸੈਸ਼ਨ ਜੱਜ ਫਤਿਹਗੜ੍ਹ ਸਾਹਿਬ ਮੈਡਮ ਨਵਜੋਤ ਕੌਰ ਨੇ ਗੋਬਿੰਦਗੜ੍ਹ ਪੁਲਸ ਵਲੋਂ ਦਰਜ ਹੋਏ ਇਕ ਵਿਅਕਤੀ ਖਿਲਾਫ ਸਾਢੇ ਚਾਰ ਸਾਲ ਦੀ ਮਾਸੂਮ ਲੜਕੀ ਨਾਲ ਬਲਾਤਕਾਰ ਦੇ ਮਾਮਲੇ 'ਤੇ ਸੁਣਵਾਈ ਕਰਦੇ ਹੋਏ ਬਲਾਤਕਾਰੀ ਨੂੰ ਜੁਰਮਾਨਾ ਤੇ ਸਜ਼ਾ ਸੁਣਾਈ ਹੈ। ਥਾਣਾ ਮੰਡੀ ਗੋਬਿੰਦਗੜ੍ਹ ਵਿਚ ਤਾਇਨਾਤ ਸ. ਤਲਵਿੰਦਰ ਸਿੰਘ ਡੀ. ਐੱਸ. ਪੀ. ਪ੍ਰੋਵੀਜ਼ਨਲ ਵਲੋਂ ਮੁਕੱਦਮਾ ਨੰ. 253 ਮਿਤੀ 06/12/2017 ਵਿਚ ਚੰਦੂਲਾ ਦੇਵੀ ਪਤਨੀ ਸੁਭਾਸ਼ ਸ਼ਾਹ ਵਾਸੀ ਪਿੰਡ ਖੜਕਪੁਰ, ਜ਼ਿਲਾ ਸਹਰਸਾ ਬਿਹਾਰ, ਹਾਲ ਕਿਰਾਏਦਾਰ ਮਕਾਨ ਮਾਲਕ ਗੁਰਦੇਵ ਸਿੰਘ ਮਕਾਨ ਨੰ. 398, ਸੈਕਟਰ 22- ਸੀ, ਸੰਗਤਪੁਰ ਮੰਡੀ ਗੋਬਿੰਦਗੜ੍ਹ ਜ਼ਿਲਾ ਫਤਿਹਗੜ੍ਹ ਸਾਹਿਬ ਦੇ ਬਿਆਨਾਂ 'ਤੇ ਉਸ ਦੀ ਸਾਢੇ ਚਾਰ ਸਾਲ ਦੀ ਬੇਟੀ ਨਾਲ ਬਲਾਤਕਾਰ ਕਰਨ 'ਤੇ ਪ੍ਰਵੇਸ਼ ਸ਼ਾਹ ਪੁੱਤਰ ਵਿਸ਼ਣੂ ਸ਼ਾਹ ਵਾਸੀ ਈਟਾ ਹਾਸ, ਥਾਣਾ ਬੈਜਨਾਥਪੁਰ ਖਿਲਾਫ ਧਾਰਾ 376 ਆਈ. ਪੀ. ਸੀ. 4 ਪੋਸਕੋ ਐਕਟ ਅਧੀਨ ਦਰਜ ਕੀਤਾ ਸੀ ਜਿਸ ਦੀ ਤਫਤੀਸ਼ ਦੌਰਾਨ ਸਹਾਇਕ ਥਾਣੇਦਾਰ ਕੇਵਲ ਸਿੰਘ ਨੇ ਪ੍ਰਵੇਸ਼ ਸ਼ਾਹ ਨੂੰ ਗ੍ਰਿਫਤਾਰ ਕਰ ਕੇ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ। ਮਾਣਯੋਗ ਅਦਾਲਤ ਵਿਚ ਸੁਣਵਾਈ ਉਪਰੰਤ ਐਡੀਸ਼ਨਲ ਸੈਸ਼ਨ ਜੱਜ ਫਤਿਹਗੜ੍ਹ ਮੈਡਮ ਨਵਜੋਤ ਕੌਰ ਨੇ ਮਾਸੂਮ ਲੜਕੀ ਨਾਲ ਬਲਾਤਕਾਰ ਕਰਨ ਵਾਲੇ ਨੂੰ 7 ਸਾਲ ਦੀ ਸਜ਼ਾ ਅਤੇ ਪੰਜ ਹਜ਼ਾਰ ਰੁਪਏ ਜੁਰਮਾਨੇ ਦੀ ਸ਼ਜਾ ਸੁਣਾਈ। ਦੋਸ਼ੀ ਵਲੋਂ ਜੁਰਮਾਨਾ ਨਾ ਅਦਾ ਕਰਨ 'ਤੇ ਤਿੰਨ ਮਹੀਨੇ ਹੋਰ ਜੇਲ ਵਿਚ ਗੁਜ਼ਾਰਨੇ ਪੈਣਗੇ।


Related News