ਪਿਤਾ ਆਪਣੀ ਹੀ ਨਾਬਾਲਿਗ ਬੇਟੀ ਦਾ ਕਰ ਰਿਹਾ ਸੀ ਸੈਕਸ ਸ਼ੋਸ਼ਣ

03/18/2018 7:35:06 AM

ਪੰਚਕੂਲਾ (ਚੰਦਨ) - ਸੈਕਟਰ 16 ਨਾਲ ਲੱਗਦੀ ਇੰਦਰਾ ਕਾਲੋਨੀ ਤੋਂ ਇਕ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਕਲਯੁੱਗੀ ਪਿਤਾ ਆਪਣੀ ਹੀ 14 ਸਾਲ ਦੀ ਬੇਟੀ ਦਾ ਕਰੀਬ 2 ਸਾਲ ਤੋਂ ਸੈਕਸ ਸ਼ੋਸ਼ਣ ਕਰਦਾ ਆ ਰਿਹਾ ਸੀ ਅਤੇ ਉਸਨੂੰ ਕੁੱਟਦਾ ਮਾਰਦਾ ਸੀ। ਬੱਚੀ ਦੀ ਮਾਂ ਦਾ ਸ਼ਨੀਵਾਰ ਨੂੰ ਸਬਰ ਦਾ ਬੰਨ੍ਹ ਟੁੱਟ ਗਿਆ ਅਤੇ ਉਸਨੇ ਆਪਣੀ ਬੇਟੀ ਦੇ ਸਕੂਲ ਵਿਚ  ਜਾ ਕੇ ਟੀਚਰਾਂ ਨੂੰ  ਆਪਬੀਤੀ ਸੁਣਾਈ। ਸਕੂਲ ਮੈਨੇਜਮੈਂਟ ਨੇ ਬੱਚੀ ਦੇ ਨਾਲ ਹੋ ਰਹੇ ਸੈਕਸ ਸ਼ੋਸ਼ਣ ਦੀ ਸ਼ਿਕਾਇਤ ਪੁਲਸ ਵਿਚ ਦਰਜ ਕਰਵਾਈ। ਇਸ ਤੋਂ  ਬਾਅਦ ਮਹਿਲਾ ਥਾਣੇ ਵਿਚ ਪੀੜਤ ਬੱਚੀ ਦੇ ਪਿਤਾ ਦੇ ਵਿਰੁੱਧ ਪੋਸਕੋ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਸ ਮੁਲਜ਼ਮ ਦੀ ਭਾਲ ਕਰ ਰਹੀ ਹੈ।