ਜਬਰ-ਜ਼ਿਨਾਹ ਕਰ ਕੇ ਨਾਬਾਲਗਾ ਨੂੰ ਗਰਭਵਤੀ ਕਰਨ ਵਾਲੇ ਨੌਜਵਾਨ ਨੂੰ 20 ਸਾਲ ਦੀ ਕੈਦ

07/13/2022 1:02:07 PM

ਚੰਡੀਗੜ੍ਹ (ਸੁਸ਼ੀਲ) : ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸਵਾਤੀ ਸਹਿਗਲ ਦੀ ਅਦਾਲਤ ਨੇ ਮੰਗਲਵਾਰ ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ ਕਰਨ ਅਤੇ ਗਰਭਵਤੀ ਹੋਣ ਦੇ ਮਾਮਲੇ 'ਚ ਉਸ ਦੇ ਮਾਮੇ ਦੇ ਮੁੰਡੇ ਨੂੰ 20 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਦੋਸ਼ੀ ਨੂੰ 40,000 ਰੁਪਏ ਦਾ ਜੁਰਮਾਨਾ ਵੀ ਲਾਇਆ ਹੈ। ਇਸ ਮਾਮਲੇ ਵਿਚ ਪੀੜਤਾ ਨੇ ਵਿਰੋਧ ਕੀਤਾ ਸੀ ਪਰ ਮੈਡੀਕਲ ਰਿਪੋਰਟ ਦੇ ਆਧਾਰ ’ਤੇ ਅਦਾਲਤ ਨੇ ਦੋਸ਼ੀ ਨੂੰ ਸਜ਼ਾ ਸੁਣਾਈ ਹੈ।

ਜਾਣਕਾਰੀ ਮੁਤਾਬਕ 3 ਸਾਲ ਪਹਿਲਾਂ ਸੈਕਟਰ-39 ਥਾਣਾ ਪੁਲਸ ਨੇ ਜਬਰ-ਜ਼ਿਨਾਹ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕਰ ਕੇ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ ਸੀ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਸੀ ਕਿ ਮਾਮੇ ਦਾ ਮੁੰਡਾ ਉਸ ਨਾਲ ਗਲਤ ਹਰਕਤ ਕਰਦਾ ਸੀ। ਉਦੋਂ ਬੱਚੀ ਸਿਰਫ 13 ਸਾਲ ਦੀ ਸੀ ਅਤੇ ਉਹ ਗਰਭਵਤੀ ਵੀ ਹੋ ਗਈ ਸੀ। ਹਾਲਾਂਕਿ ਉਸ ਨੂੰ ਗਰਭਪਾਤ ਕਰਵਾਉਣਾ ਪਿਆ। ਉਸ ਦੇ ਬਿਆਨਾਂ ਦੇ ਆਧਾਰ ’ਤੇ ਪੁਲਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

Babita

This news is Content Editor Babita