ਸਮਰਾਲਾ : 13 ਸਾਲਾ ਮਾਸੂਮ ਨਾਲ ਜ਼ਬਰ-ਜਨਾਹ ਮਾਮਲੇ ’ਚ ਐੱਸ. ਐੱਚ. ਓ. ਲਾਈਨ ਹਾਜ਼ਰ

08/31/2019 1:52:08 PM

ਸਮਰਾਲਾ (ਗਰਗ) : ਇੱਥੋਂ ਦੀ ਇਕ 13 ਸਾਲਾ ਮਾਸੂਮ ਲੜਕੀ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਉਸ ਨਾਲ ਜ਼ਬਰ-ਜਨਾਹ ਦੇ ਮਾਮਲੇ ’ਚ ਸਥਾਨਕ ਪੁਲਸ ਵਲੋਂ ਕੋਈ ਕਾਰਵਾਈ ਨਾ ਕੀਤੇ ਜਾਣ ਅਤੇ ਪੀੜਤ ਲੜਕੀ ਨੂੰ ਥਾਣੇ ’ਚ ਡਰਾਉਣ-ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਲੜਕੀ ਦੇ ਪਰਿਵਾਰ ਅਤੇ ਇਲਾਕੇ ਦੀਆਂ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਸੀਨੀਅਰ ਪੁਲਸ ਕਪਤਾਨ ਅੱਗੇ ਪੇਸ਼ ਹੋ ਕੇ ਸਾਰੀ ਕਹਾਣੀ ਦੱਸੀ ਗਈ। ਜਿਸ ਤੋਂ ਬਾਅਦ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਐੱਸ. ਐੱਸ. ਪੀ. ਵਲੋਂ ਥਾਣਾ ਸਮਰਾਲਾ ਦੇ ਐੱਸ. ਐੱਚ. ਓ. ਖਿਲਾਫ ਕਾਰਵਾਈ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਹੁਣ ਇਸ ਸਾਰੇ ਮਾਮਲੇ ਦੀ ਜਾਂਚ ਡੀ. ਐੱਸ. ਪੀ. ਸਮਰਾਲਾ ਨੂੰ ਸੌਂਪ ਦਿੱਤੀ ਗਈ ਹੈ। ਦੇਰ ਰਾਤ ਪੀੜਤ ਲੜਕੀ ਦਾ ਸਿਵਲ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ ਸੀ। ਪੀੜਤ ਲੜਕੀ ਨੂੰ ਮਾਣਯੋਗ ਅਦਾਲਤ ’ਚ ਪੇਸ਼ ਕਰਕੇ ਜੱਜ ਸਾਹਿਬ ਵਲੋਂ ਬਿਆਨ ਦਰਜ ਕੀਤੇ ਗਏ ਹਨ। 

ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਮਾਮਲੇ ’ਚ ਕਾਂਣਾ ਸਮਰਾਲਾ ਅੰਦਰ ਲੜਕੀ ਨੂੰ ਡਰਾ-ਧਮਕਾ ਕੇ ਜੱਜ ਅੱਗੇ ਪੇਸ਼ ਹੋ ਕੇ ਉਸ ਨਾਲ ਜ਼ਬਰ-ਜਨਾਹ ਨਾ ਹੋਣ ਅਤੇ ਮਰਜ਼ੀ ਨਾਲ ਘਰੋਂ ਜਾਣ ਦੇ ਬਿਆਨ ਦਰਜ ਕਰਵਾ ਲਏ ਗਏ ਸਨ। ਲੜਕੀ ਦਾ ਮੈਡੀਕਲ ਵੀ ਨਹÄ ਕਰਵਾਇਆ ਗਿਆ ਸੀ। ਦੂਜੇ ਪਾਸੇ ਡੀ. ਐੱਸ. ਪੀ. ਸਮਰਾਲਾ ਹਰਿੰਦਰ ਸਿੰਘ ਮਾਨ ਨੇ ਐੱਸ. ਐੱਚ. ਓ. ਨੂੰ ਲਾਈਨ ਹਾਜ਼ਰ ਕਰਕੇ ਉਸ ਖਿਲਾਫ਼ ਕਾਰਵਾਈ ਕੀਤੇ ਜਾਣ ਦੀ ਗੱਲ ਕਹੀ ਗਈ ਹੈ। 

Anuradha

This news is Content Editor Anuradha