ਢਾਈ ਸਾਲ ਤਕ ਬਣਾਉਂਦਾ ਰਿਹੈ ਸਰੀਰਕ ਸੰਬੰਧ ਫਿਰ ਵਿਆਹ ਤੋਂ ਕੀਤਾ ਇਨਕਾਰ

05/22/2019 4:44:25 PM

ਲੁਧਿਆਣਾ (ਰਿਸ਼ੀ) : ਫੈਕਟਰੀ 'ਚ ਨਾਲ ਨੌਕਰੀ ਕਰਨ ਵਾਲਾ ਨੌਜਵਾਨ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ 24 ਸਾਲਾ ਲੜਕੀ ਨਾਲ ਸਰੀਰਕ ਸੰਬੰਧ ਬਣਾਉਂਦਾ ਰਿਹਾ ਅਤੇ ਬਾਅਦ 'ਚ ਵਿਆਹ ਤੋਂ ਇਨਕਾਰ ਕਰ ਦਿੱਤਾ, ਜਿਸ ਤੋਂ ਬਾਅਦ ਕਾਰਵਾਈ ਦੀ ਮੰਗ ਨੂੰ ਲੈ ਕੇ ਪੀੜਤਾ ਨੇ ਪੁਲਸ ਕਮਿਸ਼ਨਰ ਸਾਹਮਣੇ ਪੇਸ਼ ਹੋ ਕੇ 19 ਅਪ੍ਰੈਲ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੀੜਤਾ ਮੁਤਾਬਕ 4 ਮਈ ਨੂੰ ਉਸ ਨੂੰ ਪੁਲਸ ਸਟੇਸ਼ਨ ਬੁਲਾਇਆ ਗਿਆ ਸੀ, ਜਿਸ ਤੋਂ ਬਾਅਦ ਤੋਂ ਉਹ 10 ਵਾਰ ਚੱਕਰ ਕੱਟ ਚੁੱਕੀ ਹੈ ਪਰ ਐੱਫ. ਆਈ. ਆਰ. ਦਰਜ ਕਰਨ ਦੀ ਬਜਾਏ ਥਾਣਾ ਫੋਕਲ ਪੁਆਇੰਟ ਦੀ ਪੁਲਸ ਪੀੜਤਾ ਨੂੰ 2 ਲੱਖ ਰੁਪਏ 'ਚ ਸਮਝੌਤਾ ਕਰਨ ਦੀ ਗੱਲ ਕਹਿ ਰਹੀ ਹੈ।

ਜਾਣਕਾਰੀ ਦਿੰਦਿਆਂ ਪੀੜਤਾ ਨੇ ਦੱਸਿਆ ਕਿ ਉਹ ਹਰਿਆਣਾ ਦੀ ਰਹਿਣ ਵਾਲੀ ਹੈ ਅਤੇ ਲੁਧਿਆਣਾ 'ਚ ਇਕ ਕੰਪਨੀ 'ਚ ਨੌਕਰੀ ਕਰਦੀ ਹੈ। ਉਕਤ ਦੋਸ਼ੀ ਵੀ ਉਸੇ ਦੇ ਨਾਲ ਨੌਕਰੀ ਕਰਦਾ ਸੀ। ਲਗਭਗ ਢਾਈ ਸਾਲ ਪਹਿਲਾਂ ਦੋਵਾਂ ਦੀ ਹੋਈ ਮੁਲਾਕਾਤ ਪਿਆਰ 'ਚ ਬਦਲ ਗਈ ਅਤੇ ਨੌਜਵਾਨ ਨੇ ਉਸ ਨੂੰ ਵਿਆਹ ਕਰਵਾਉਣ ਦਾ ਭਰੋਸਾ ਦਿਵਾਇਆ। ਇੰਨਾ ਹੀ ਨਹੀਂ, ਆਪਣੇ ਮਾਂ-ਬਾਪ ਅਤੇ ਭਰਾ ਨਾਲ ਵੀ ਆਮ ਕਰ ਕੇ ਫੋਨ 'ਤੇ ਗੱਲ ਕਰਵਾਉਂਦਾ ਅਤੇ ਮੇਰੇ ਮਾਂ-ਬਾਪ ਨਾਲ ਵੀ ਗੱਲ ਕਰਦਾ ਰਹਿੰਦਾ ਸੀ, ਤਾਂ ਹੀ ਉਸ ਦੇ ਨਾਲ ਕਈ ਵਾਰ ਸਰੀਰਕ ਸਬੰਧ ਵੀ ਬਣਾਏ। ਜਦੋਂ ਵੀ ਉਸ ਨੂੰ ਲੋੜ ਪੈਂਦੀ ਉਸ ਤੋਂ ਪੈਸੇ ਵੀ ਉਧਾਰ ਲੈ ਜਾਂਦਾ ਪਰ ਹੁਣ ਉਸ ਨੇ ਇਹ ਕਹਿ ਕੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਕਿ ਕਿਸੇ ਦੂਜੀ ਜਗ੍ਹਾ ਘਰ ਵਾਲਿਆਂ ਨੇ ਰਿਸ਼ਤਾ ਕਰ ਦਿੱਤਾ ਹੈ, ਜਿਸ ਤੋਂ ਬਾਅਦ ਉਸ ਨੇ ਨਿਆਂ ਲਈ ਪੁਲਸ ਨੂੰ ਲਿਖਤੀ ਸ਼ਿਕਾਇਤ ਦਿੱਤੀ। ਪੁਲਸ ਉਸ ਨੂੰ ਨਾਲ ਲੈ ਕੇ ਕੰਪਨੀ ਵੀ ਗਈ, ਜਿੱਥੇ ਨੌਜਵਾਨ ਮੌਜੂਦ ਸੀ ਪਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਅਤੇ ਉਦੋਂ ਤੋਂ ਉਹ ਪੁਲਸ ਸਟੇਸ਼ਨ ਦੇ ਗੇੜੇ ਮਾਰ ਰਹੀ ਹੈ। ਪੁਲਸ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਬਜਾਏ 2 ਲੱਖ ਰੁਪਏ ਵਿਚ ਸਮਝੌਤਾ ਕਰਨ ਦੀ ਗੱਲ ਕਹਿ ਰਹੀ ਹੈ। ਜਦੋਂਕਿ ਜਬਰ-ਜ਼ਨਾਹ ਦੇ ਕੇਸਾਂ ਵਿਚ ਆਨ ਦਿ ਸਪੋਟ ਪੁਲਸ ਵਲੋਂ ਐੱਫ. ਆਈ. ਆਰ. ਦਰਜ ਕੀਤੀ ਜਾਂਦੀ ਹੈ ਪਰ ਇਸ ਕੇਸ ਵਿਚ ਅਜਿਹੀ ਕੋਈ ਵੀ ਗੱਲ ਸਾਹਮਣੇ ਨਹੀਂ ਆਈ। ਪੁਲਸ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਕੇਸ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਰਿਪੋਰਟ ਬਣਾਈ ਜਾਵੇਗੀ।
 

Anuradha

This news is Content Editor Anuradha