ਔਰਤ ਨਾਲ ਕਈ ਵਾਰ ਬਲਾਤਕਾਰ ਕਰਨ ''ਤੇ ਮਾਮਲਾ ਦਰਜ

01/11/2019 6:20:17 PM

ਸੰਗਰੂਰ (ਵਿਵੇਕ ਸਿੰਧਵਾਨੀ, ਰਵੀ) : ਇਕ ਔਰਤ ਨਾਲ ਕਈ ਵਾਰ ਜਬਰ-ਜ਼ਨਾਹ ਕਰਨ 'ਤੇ ਇਕ ਵਿਅਕਤੀ ਵਿਰੁੱਧ ਥਾਣਾ ਅਮਰਗੜ੍ਹ ਵਿਚ ਕੇਸ ਦਰਜ ਕੀਤਾ ਗਿਆ ਹੈ। ਮਹਿਲਾ ਸਬ-ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਪੀੜਤਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਅਤੇ ਉਸਦਾ ਪਤੀ ਇਕ ਮਿਲ 'ਚ ਕੰਮ ਕਰਦੇ ਹਨ। ਉਸਦੇ ਗੁਆਂਢੀ ਦਾ ਉਸਦੇ ਘਰ ਆਉਣਾ ਜਾਣਾ ਸੀ। ਜੋ ਪਿਛਲੇ ਕਰੀਬ 2 ਵਰ੍ਹਿਆਂ ਤੋਂ ਕੰਧ ਟੱਪ ਕੇ ਉਨ੍ਹਾਂ ਦੇ ਘਰ ਉਸਦੇ ਪਤੀ ਦੀ ਗੈਰ-ਹਾਜ਼ਰੀ ਵਿਚ ਆ ਕੇ ਡਰਾ ਧਮਕਾ ਕੇ ਉਸ ਨਾਲ ਜਬਰ-ਜ਼ਨਾਹ ਕਰਦਾ ਰਿਹਾ। 
ਪਿਛਲੇ ਕਰੀਬ 6 ਮਹੀਨੇ ਪਹਿਲਾਂ ਪੀੜਤਾ ਨੇ ਉਕਤ ਨੂੰ ਇਸ ਸਬੰਧੀ ਜਦੋਂ ਇਨਕਾਰ ਕੀਤਾ ਤਾਂ ਉਸ ਨੇ ਉਸਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਪਿਛਲੀ 6 ਜਨਵਰੀ ਦੀ ਰਾਤ ਕਰੀਬ 8 ਵਜੇ ਪੀੜਤਾ ਦਾ ਪਤੀ ਕਿਸੇ ਕੰਮ ਸਬੰਧੀ ਬਾਹਰ ਗਿਆ ਸੀ ਤਾਂ ਉਹ ਕੰਧ ਟੱਪਕੇ ਉਸਦੇ ਘਰ ਆਇਆ ਤੇ ਉਸ ਨਾਲ ਦੁਸ਼ਕਰਮ ਕੀਤਾ।

Gurminder Singh

This news is Content Editor Gurminder Singh