ਸਕੂਲ ’ਚ ਦੂਜੀ ਕਲਾਸ ਦੀ ਵਿਦਿਆਰਥਣ ਨਾਲ ਰੇਪ ਕਰਨ ਵਾਲੇ ਅਧਿਆਪਕ ਨੂੰ ਉਮਰ ਕੈਦ

08/31/2019 10:43:30 AM

ਪਟਿਆਲਾ—ਸਕੂਲੀ ਵਿਦਿਆਰਥਣ ਦੇ ਨਾਲ ਰੇਪ ਕਰਨ ਦੇ ਮਾਮਲੇ ’ਚ ਵਧੀਕ ਸੈਸ਼ਨ ਜੱਜ ਮਨਜੋਤ ਕੌਰ ਦੀ ਸਪੈਸ਼ਲ ਅਦਾਲਤ ਨੇ ਦੋਸ਼ੀ ਸਕੂਲ ਅਧਿਆਪਕ ਸਤੀਸ਼ ਕੁਮਾਰ ਨਿਵਾਸੀ ਪਿੰਡ ਝੁੱਗੀਆਂ ਪਟਿਆਲਾ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਦੇ ਨਾਲ ਹੀ 6 ਲੱਖ 20 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦੇ ਵੀ ਆਦੇਸ਼ ਦਿੱਤੇ ਹਨ। ਜ਼ੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ 2 ਸਾਲ ਦੀ ਵੱਖ ਸਜ਼ਾ ਭੁਗਤਨੀ ਪਵੇਗੀ।

ਇਸ ਦੇ ਨਾਲ ਹੀ ਕੋਰਟ ਨੇ ਦੋਸ਼ੀ ਨੂੰ ਧਾਰਾ-10 ਪਾਕਸੋ ਐਕਟ ’ਚ 7 ਸਾਲ ਦੀ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 4 ਲੱਖ ਰੁਪਏ ਜ਼ੁਰਮਾਨਾ ਭਰਨ ਦੇ ਆਦੇਸ਼ ਦਿੱਤੇ ਹਨ। ਜ਼ੁਰਮਾਨਾ ਅਦਾ ਨਾ ਕਰਨ ’ਤੇ ਦੋਸ਼ੀ ਨੂੰ 1 ਸਾਲ ਦੀ ਵੱਖ ਸਜ਼ਾ ਭੁਗਤਣੀ ਪਵੇਗੀ। ਅਦਾਲਤ ਨੇ ਦੋਸ਼ੀ ਨੂੰ ਕੁੱਲ 10 ਲੱਖ 20 ਹਜ਼ਾਰ ਰੁਪਏ ਜ਼ੁਰਮਾਨਾ ਭਰਨ ਦੇ ਜੋ ਆਦੇਸ਼ ਦਿੱਤੇ ਹਨ। ਉਸ ’ਚੋਂ 10 ਲੱਖ ਰੁਪਏ ਪੀੜਤ ਵਿਦਿਆਰਥਣ ਨੂੰ ਦੇਣ ਦੇ ਆਦੇਸ਼ ਦਿੱਤੇ ਹਨ। ਬਾਕੀ ਦੇ 20 ਹਜ਼ਾਰ ਜ਼ੁਰਮਾਨਾ ਰਾਸ਼ੀ ਸਰਕਾਰੀ ਖਜਾਨੇ ’ਚ ਜਮ੍ਹਾ ਕਰਵਾਉਣ ਦੇ ਆਦੇਸ਼ ਦਿੱਤੇ ਹਨ। 

ਪੁਲਸ ਦੇ ਮੁਤਾਬਕ ਪਿੰਡ ਓਝਾ ਜੁਲਕਾ ਨਿਵਾਸੀ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਹ ਖੇਤੀ ਦਾ ਕੰਮ ਕਰਦਾ ਹੈ ਅਤੇ ਉਸ ਦੇ 2 ਬੱਚੇ ਹਨ। ਸਾਢੇ 6 ਸਾਲ ਦੀ ਬੱਚੀ ਪਿੰਡ ਦੇ ਸਰਕਾਰੀ ਸਕੂਲ ’ਚ ਦੂਜੀ ਕਲਾਸ ’ਚ ਪੜ੍ਹਦੀ ਹੈ। 6 ਜੁਲਾਈ, 2018 ਨੂੰ ਉਹ ਸਕੂਲ ਗਈ ਸੀ ਅਤੇ ਜਦੋਂ ਘਰ ਵਾਪਸ ਆਈ ਤਾਂ ਉਸ ਨੇ ਰੋਂਦੇ ਹੋਏ ਆਪਣੀ ਮਾਂ ਨੂੰ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ। ਉਸ ਨੇ ਦੱਸਿਆ ਕਿ ਸਕੂਲ ਦਾ ਦੋਸ਼ੀ ਅਧਿਆਪਕ ਸਤੀਸ਼  ਕੁਮਾਰ ਉਸ ਨੂੰ ਦੂਜੇ ਕਮਰੇ ’ਚ ਲੈ ਗਿਆ ਅਤੇ ਉੱਥੇ ਛੇੜਛਾੜ ਕਰਨ ਦੇ ਬਾਅਦ ਰੇਪ ਕੀਤਾ। ਬੱਚੀ ਨੇ ਦੱਸਿਆ ਕਿ ਦੋਸ਼ੀ ਅਧਿਆਪਕ ਅਜਿਹੀਆਂ ਹਰਕਤਾਂ ਪਹਿਲਾਂ ਵੀ ਕਈ ਵਾਰ ਕਰ ਚੁੱਕਾ ਹਨ। ਇਸ ਦੇ ਬਾਅਦ ਬੱਚੇ ਦੇ ਮਾਤਾ-ਪਿਤਾ ਨੇ ਮਾਮਲੇ ਦੀ ਸ਼ਿਕਾਇਤ ਪੁਲਸ ’ਚ ਦਰਜ ਕਰਵਾਈ ਸੀ। ਪੁਲਸ ਨੇ ਉਕਤ ਦੋਸ਼ੀ ਦੇ ਖਿਲਾਫ ਅਦਾਲਤ ’ਚ ਚਾਰਜਸ਼ੀਟ ਦਾਇਰ ਕੀਤੀ ਸੀ।

Shyna

This news is Content Editor Shyna