ਆਪਣੀ ਹੀ ਮਾਸੂਮ ਭਾਣਜੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਹੱਤਿਆ ਕਰਨ ਵਾਲਾ ਦੋਸ਼ੀ ਨਿਕਲਿਆ ਸਕਾ ਮਾਮਾ

11/21/2017 4:00:06 PM

ਗੁਰਦਾਸਪੁਰ (ਵਿਨੋਦ) - ਕਲਯੁੱਗੀ ਮਾਮੇ ਵਲੋਂ ਆਪਣੀ ਸਕੀ ਭਾਣਜੀ ਨਾਲ ਬਲਾਤਕਾਰ ਕਰਕੇ ਉਸ ਦੀ ਹੱਤਿਆ ਕਰਨ ਦਾ ਦਰਦਨਾਕ ਸਮਾਚਾਰ ਪ੍ਰਾਪਤ ਹੋਇਆ ਹੈ। ਦੋਸ਼ੀ ਦੇ ਵਿਰੁੱਧ ਧਾਰੀਵਾਲ ਪੁਲਸ ਨੇ 302 ਅਤੇ 376 ਅਧੀਨ ਕੇਸ ਦਰਜ ਕਰ ਲਿਆ ਹੈ ਅਤੇ ਦੋਸ਼ੀ ਫਰਾਰ ਹੋਣ 'ਚ ਸਫ਼ਲ ਹੋ ਗਿਆ ਹੈ।
ਜ਼ਿਲਾ ਪੁਲਸ ਮੁੱਖੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਮ੍ਰਿਤਕਾ ਸਿਮਰਨਜੀਤ ਕੌਰ (7) ਪੁੱਤਰੀ ਜਸਬੀਰ ਸਿੰਘ ਨਿਵਾਸੀ ਪਿੰਡ ਮਾਖਨਪੁਰ ਪੁਲਸ ਸਟੇਸ਼ਨ ਨਰੋਟ ਜੈਮਲ ਸਿੰਘ ਆਪਣੀ ਮਾਂ ਮੰਦੀਪ ਕੌਰ ਦੇ ਨਾਲ ਆਪਣੇ ਨਾਨਕੇ ਪਿੰਡ ਬੁੱਢਾ ਕੋਟ ਆਈ ਹੋਈ ਸੀ। ਇਸ ਸੰਬੰਧੀ ਉਦੋਂ ਮ੍ਰਿਤਕਾ ਦੀ ਮਾਂ ਮੰਦੀਪ ਕੌਰ ਨੇ ਦੱਸਿਆ ਕਿ ਸਿਮਰਨਜੀਤ ਕੌਰ ਸਵੇਰੇ ਖਾਣਾ ਖਾਣ ਦੇ ਬਾਅਦ ਗੁਆਂਢੀਆਂ ਦੇ ਬੱਚਿਆਂ ਦੇ ਨਾਲ ਖੇਡ ਰਹੀ ਸੀ ਕਿ ਅਚਾਨਕ ਸਵੇਰੇ 9 ਵਜੇ ਤੋਂ ਲਾਪਤਾ ਹੋ ਗਈ। ਜਿਸ ਕਾਰਨ ਕਾਫੀ ਭਾਲ ਕੀਤੀ ਪਰ ਨਾ ਮਿਲਣ ਤੇ ਪਿੰਡ ਦੇ ਸਰਪੰਚ ਮੁਖਤਿਆਰ ਸਿੰਘ ਨੂੰ ਸੂਚਨਾ ਦਿੱਤੀ। ਉਨ੍ਹਾਂ ਨੇ ਕੁਝ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਨਾਲ ਸਿਮਰਨਜੀਤ ਕੌਰ ਦੀ ਲਾਸ਼ ਖੇਤਾਂ 'ਚੋਂ ਬਰਾਮਦ ਕੀਤੀ। ਸਰਪੰਚ ਨੇ ਸੂਚਨਾ ਧਾਰੀਵਾਲ ਪੁਲਸ ਨੂੰ ਦਿੱਤੀ, ਜਿਸ 'ਤੇ ਧਾਰੀਵਾਲ ਦੇ ਇੰਚਾਰਜ ਅਮਨਦੀਪ ਸਿੰਘ ਨੇ ਪੁਲਸ ਪਾਰਟੀ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।
ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਜਦ 14 ਨਵੰਬਰ ਨੂੰ ਇਹ ਘਟਨਾ ਹੋਈ ਸੀ ਤਾਂ ਉਦੋਂ ਵੀ ਮ੍ਰਿਤਕਾਂ ਦੇ ਪਿਤਾ ਜਸਬੀਰ ਸਿੰਘ ਨੇ ਪਰਿਵਾਰ ਸਮੇਤ ਪਹੁੰਚ ਕੇ ਸਿਮਰਨਜੀਤ ਕੌਰ ਦੀ ਮੌਤ ਦੇ ਲਈ ਆਪਣੇ ਹੀ ਸਹੁਰੇ ਵਾਲਿਆਂ 'ਤੇ ਦੋਸ਼ ਲਗਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਪੁਲਸ ਵਲੋਂ ਜਸਬੀਰ ਕੌਰ ਤੋਂ ਲਿਖਤੀ ਸ਼ਿਕਾਇਤ ਪ੍ਰਾਪਤ ਕੀਤੀ ਗਈ, ਉਦੋਂ ਧਾਰੀਵਾਲ ਪੁਲਸ ਨੇ 174 ਦੇ ਤਹਿਤ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਜ਼ਿਲਾ ਪੁਲਸ ਮੁਖੀ ਭੁੱਲਰ ਨੇ ਦੱਸਿਆ ਕਿ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ ਕਿ ਹੁਣ ਗੱਲ ਸਾਹਮਣੇ ਆਈ ਕਿ ਮ੍ਰਿਤਕ ਸਿਮਰਨਜੀਤ ਕੌਰ ਨਾਲ ਮਾਮਾ ਜਗਤਾਰ ਸਿੰਘ ਉਰਫ਼ ਜੱਗਾ ਪੁੱਤਰ ਰਵਿੰਦਰ ਸਿੰਘ ਨਿਵਾਸੀ ਬੁੱਢਾ ਕੋਟ ਨੇ ਪਹਿਲਾਂ ਆਪਣੀ ਭਾਣਜੀ ਦੇ ਨਾਲ ਬਲਾਤਕਾਰ ਕੀਤਾ ਅਤੇ ਉਸ ਦੇ ਬਾਅਦ ਉਸ ਦੀ ਦੀ ਹੱਤਿਆ ਕਰਕੇ ਲਾਸ਼ ਖੇਤਾਂ 'ਚ ਸੁੱਟ ਦਿੱਤੀ। ਪੁਲਸ ਦੇ ਅਨੁਸਾਰ ਦੋਸ਼ੀ ਫਰਾਰ ਹੋ ਗਿਆ ਹੈ।