ਰਿਸ਼ਤੇ ''ਚ ਲੱਗਦੇ ਦਾਦੇ ਨੇ 11 ਸਾਲਾ ਪੋਤੀ ਨਾਲ ਕੀਤਾ ਜਬਰ-ਜ਼ਨਾਹ

03/28/2018 6:53:56 PM

ਅਬੋਹਰ (ਰਹੇਜਾ) : ਪਿੰਡ ਕਿੱਲਿਆਂਵਾਲੀ ਵਾਸੀ ਇਕ ਪਤੀ-ਪਤਨੀ ਨੇ ਪਿੰਡ ਦੇ ਹੀ ਇਕ ਵਿਅਕਤੀ 'ਤੇ ਉਸਦੀ ਸਾਢੇ 11 ਸਾਲ ਦੀ ਨਾਬਾਲਿਗ ਧੀ ਨਾਲ ਪਿਛਲੇ ਇਕ ਸਾਲ 'ਚ ਚਾਰ ਵਾਰ ਜਬਰ-ਜ਼ਨਾਹ ਕਰਨ ਦੇ ਕਥਿਤ ਦੋਸ਼ ਲਗਾਏ ਹਨ। ਪਤੀ-ਪਤਨੀ ਮੁਤਾਬਕ ਸਾਰੇ ਮਾਮਲੇ ਦੀ ਸ਼ਿਕਾਇਤ ਥਾਣਾ ਖੂਈਆਂ ਸਰਵਰ ਨੂੰ ਕਰ ਦਿੱਤੀ ਹੈ ਪਰ ਪੁਲਸ ਨੇ ਇਕ ਹਫ਼ਤਾ ਲੰਘਣ ਤੋਂ ਬਾਅਦ ਵੀ ਹੁਣ ਤੱਕ ਕੋਈ ਕਾਰਵਾਈ ਨਹੀਂ ਕੀਤੀ ਹੈ। ਪਤੀ-ਪਤਨੀ ਇਨਸਾਫ ਪ੍ਰਾਪਤ ਕਰਣ ਲਈ ਥਾਣੇ ਸਣੇ ਐੱਸ.ਡੀ.ਐਮ. ਦਫਤਰ ਦੇ ਚੱਕਰ ਕੱਟ ਰਿਹਾ ਹੈ, ਜਿਸਦੇ ਨਾਲ ਪੁਲਸ ਅਤੇ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਇਸ ਸੰਬੰਧ ਵਿਚ ਪੁਲਸ ਅਧਿਕਾਰੀ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹਿ ਕੇ ਪੂਰੇ ਮਾਮਲੇ ਤੋਂ ਪੱਲਾ ਝਾੜ ਰਹੇ ਹਨ।
ਜਾਣਕਾਰੀ ਦਿੰਦੇ ਹੋਏ ਸ਼ਿਕਾਇਤਕਰਤਾ ਕੁਲਦੀਪ ਸਿੰਘ ਨੇ ਦੱਸਿਆ ਕਿ ਉਹ ਪਿੰਡ ਦੇ ਨੇੜੇ ਬਣੀ ਢਾਣੀ ਵਿਚ ਆਪਣੇ ਪਰਿਵਾਰ ਸਣੇ ਰਹਿੰਦਾ ਹੈ। ਦਿਹਾੜੀ ਮਜਦੂਰੀ ਕਰਨ ਲਈ ਉਹ ਪਤਨੀ ਸਣੇ ਪਿੰਡ ਵਿਚ ਆ ਜਾਂਦਾ ਸੀ। ਮੌਕਾ ਵੇਖ ਕੇ ਗੁਆਂਢ 'ਚ ਰਹਿਣ ਵਾਲੇ ਉਸਦੇ ਰਿਸ਼ਤੇਦਾਰ ਨੇ ਉਸਦੀ ਸਾਢੇ 11 ਸਾਲ ਦੀ ਧੀ ਨੂੰ ਹਵਸ ਦਾ ਸ਼ਿਕਾਰ ਬਣਾ ਲਿਆ। ਕਥਿਤ ਦੋਸ਼ੀ ਰਿਸ਼ਤੇਦਾਰੀ ਵਿਚ ਪੀੜਤਾ ਦਾ ਦਾਦਾ ਲੱਗਦਾ ਹੈ। ਲੜਕੀ ਨੇ ਮਾਪਿਆ ਨੂੰ ਦੱਸਿਆ ਕਿ ਪਿਛਲੇ ਇਕ ਸਾਲ ਦੌਰਾਨ ਉਸਦੇ ਦਾਦਾ ਨੇ ਉਸਨੂੰ ਚਾਰ-ਪੰਜ ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਸਾਰੇ ਮਾਮਲੇ ਦਾ ਭੇਦ ਉਸ ਸਮੇਂ ਖੁੱਲ੍ਹਿਆ ਜਦੋਂ ਪੀੜਤਾ ਡਰੀ ਸਹਿਮੀ ਰਹਿਣ ਲੱਗੀ। ਇਸ ਦੌਰਾਨ ਜਦੋਂ ਮਾਤਾ-ਪਿਤਾ ਨੇ ਬੱਚੀ ਡੂੰਘਾਈ ਨਾਲ ਪੁੱਛਿਆ ਤਾਂ ਉਸਨੇ ਦੱਸਿਆ ਕਿ ਉਸਦੇ ਦਾਦਾ ਨੇ ਉਸਦੇ ਨਾਲ ਘਿਨੌਣੀ ਹਰਕਤ ਕੀਤੀ ਹੈ ਅਤੇ ਕਿਸੇ ਨੂੰ ਵੀ ਦੱਸਣ 'ਤੇ ਪਰਿਵਾਰ ਨੂੰ ਜਾਨੋ ਮਾਰ ਦੇਣ ਦੀ ਧਮਕੀ ਦਿੱਤੀ ਹੈ।
ਮਾਮਲਾ ਸਾਹਮਣੇ ਆਉਣ 'ਤੇ ਪੀੜਤਾ ਦੀ ਮਾਂ ਕਥਿਤ ਦੋਸ਼ੀ ਦੇ ਘਰ ਵੀ ਗਈ, ਜਿਸ 'ਤੇ ਦੋਸ਼ੀ ਨੇ ਉਸਨੂੰ ਪੈਸਿਆਂ ਦਾ ਲਾਲਚ ਦਿੰਦੇ ਹੋਏ ਰਾਜ਼ੀਨਾਮਾ ਕਰਣ ਦਾ ਦਬਾਅ ਵੀ ਬਣਾਇਆ ਪਰ ਉਨ੍ਹਾਂ ਨੇ ਸਾਰੇ ਦਬਾਅ ਨੂੰ ਦਰਕਿਨਾਰ ਕਰਦੇ ਹੋਏ ਪੂਰੀ ਜਾਂਚ ਪੜਤਾਲ ਤੋਂ ਬਾਅਦ 21 ਮਾਰਚ ਨੂੰ ਥਾਣਾ ਖੂਈਆਂ ਸਰਵਰ ਵਿਚ ਸ਼ਿਕਾਇਤ ਦੇ ਦਿੱਤੀ।
ਇਸ ਸੰਬੰਧ ਵਿਚ ਡੀ.ਐਸ.ਪੀ. ਅਬੋਹਰ ਅਮਰਜੀਤ ਸਿੰਘ ਸੰਘਾ ਅਤੇ ਥਾਣਾ ਖੂਈਆਂ ਸਰਵਰ ਦੇ ਮੁੱਖੀ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਕਿਸੇ ਕੇਸ ਦੇ ਸਿਲਸਿਲੇ ਵਿਚ ਹਾਈਕੋਰਟ ਆਏ ਹੋਏ ਹਨ। ਕੇਸ ਦੀ ਜਾਂਚ ਪੜਤਾਲ ਚੱਲ ਰਹੀ ਹੈ ਅਤੇ ਕੁੜੀ ਦਾ ਮੈਡੀਕਲ ਕਰਵਾਇਆ ਜਾਵੇਗਾ। ਜੇਕਰ ਮੈਡੀਕਲ ਵਿਚ ਇਲਜ਼ਾਮ ਸਿੱਧ ਹੋਏ ਤਾਂ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਐੱਸ.ਡੀ.ਐਮ. ਪੂਨਮ ਸਿੰਘ ਨੇ ਪੀੜਤਾ ਨੂੰ ਭਰੋਸਾ ਦਿੱਤਾ ਕਿ ਜਲਦੀ ਹੀ ਉਹ ਮਾਮਲੇ ਦੀ ਜਾਂਚ ਕਰਵਾਕੇ ਉਨ੍ਹਾਂ ਨੂੰ ਨਿਆਂ ਦਿਵਾਉਣਗੇ।


Related News