ਕੁੜੀ ਨਾਲ ਜਬਰ-ਜ਼ਨਾਹ ਕਰਨ ਵਾਲੇ ਖਿਲਾਫ ਮਾਮਲਾ ਦਰਜ

06/14/2019 4:42:59 PM

ਬਟਾਲਾ (ਬੇਰੀ) : ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਇਕ ਲੜਕੀ ਨਾਲ ਜਬਰ-ਜ਼ਨਾਹ ਕਰਨ ਵਾਲੇ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਹੈ। ਇਸ ਸਬੰਧੀ ਪੀੜਤਾ ਨੇ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਲਿਖਵਾਇਆ ਕਿ ਬੀਤੇ ਐਤਵਾਰ ਨੂੰ ਉਸਦੇ ਪਰਿਵਾਰਕ ਮੈਂਬਰ ਸਤਿਸੰਗ 'ਚ ਗਏ ਹੋਏ ਸਨ। ਉਸ ਦਿਨ ਉਹ ਤੇ ਉਸਦੀ ਭੈਣ ਘਰ 'ਚ ਮੌਜੂਦ ਸੀ ਜੋ ਰਾਤ ਵੇਲੇ ਖਾਣਾ ਖਾ ਕੇ ਘਰ 'ਚ ਸੌਂ ਗਈ ਸੀ ਅਤੇ ਅੱਧੀ ਰਾਤ ਰਾਕੇਸ਼ ਪੁੱਤਰ ਦਰਸ਼ਨ ਲਾਲ ਕੋਠਾ ਟੱਪ ਕੇ ਉਸਦੇ ਘਰ 'ਚ ਦਾਖ਼ਲ ਹੋ ਗਿਆ ਅਤੇ ਉਹ ਉਸਨੂੰ ਬਾਹੋਂ ਫੜ ਕੇ ਕਿਤੇ ਲੈ ਗਿਆ ਅਤੇ ਉਸਨੇ ਉਸ ਨਾਲ ਬਲਾਤਕਾਰ ਕੀਤਾ। 

ਪੀੜਤਾ ਨੇ ਦੱਸਿਆ ਕਿ ਜਦੋਂ ਉਹ ਰੌਲ਼ਾ ਪਾਉਣ ਲੱਗੀ ਤਾਂ ਉਸਨੇ ਉਸਨੂੰ ਕੰਧ ਨਾਲ ਮਾਰਿਆ ਜਿਸ ਨਾਲ ਉਸਦੇ ਸਿਰ 'ਚ ਸੱਟ ਲੱਗ ਗਈ। ਇਸ ਸਬੰਧੀ ਥਾਣਾ ਫਤਿਹਗੜ੍ਹ ਚੂੜੀਆਂ ਦੀ ਪੁਲਸ ਨੇ ਪੀੜਤ ਲੜਕੀ ਦੇ ਬਿਆਨਾਂ ਦੇ ਆਧਾਰ 'ਤੇ ਉਕਤ ਨੌਜਵਾਨ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।


Gurminder Singh

Content Editor

Related News