ਢਿੱਲੋਂ ਵਿਦੇਸ਼ ਰਵਾਨਾ, ਕੌਣ ਲੁਧਿਆਣੇ ਦਾ ਪ੍ਰਧਾਨ!

08/05/2019 2:07:11 PM

ਲੁਧਿਆਣਾ (ਮੁੱਲਾਂਪੁਰੀ) : ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਇਕ ਮਹੀਨੇ ਲਈ ਵਿਦੇਸ਼ ਚਲੇ ਗਏ ਹਨ, ਜਦੋਂ ਕਿ ਲੁਧਿਆਣਾ 'ਚ ਭਰਤੀ ਦਾ ਕੰਮ ਸਿਖਰਾਂ 'ਤੇ ਹੈ। ਢਿੱਲੋਂ ਵਿਦੇਸ਼ ਭਾਈਚਾਰਕ ਸਮਾਗਮ 'ਚ ਸ਼ਾਮਲ ਹੋਣ ਲਈ ਗਏ ਹਨ ਪਰ ਉਨ੍ਹਾਂ ਨੇ ਜਾਣ ਤੋਂ ਪਹਿਲਾਂ ਲੁਧਿਆਣਾ ਸ਼ਹਿਰੀ ਦੀ ਪ੍ਰਧਾਨਗੀ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਹੈ, ਇਸ ਸਬੰਧੀ ਪਤਾ ਕਰਨ 'ਤੇ ਇਹ ਗੱਲ ਸਾਹਮਣੇ ਆਈ ਕਿ ਉਹ ਸਿਰਫ ਵਿਧਾਨ ਸਭਾ ਹਲਕਾ ਪੂਰਬੀ ਲਈ ਰਛਪਾਲ ਸਿੰਘ ਫੌਜੀ ਨੂੰ ਭਰਤੀ ਦਾ ਇੰਚਾਰਜ ਲਾ ਕੇ ਗਏ ਹਨ।
ਜ਼ਿਲੇ ਦੀ ਪ੍ਰਧਾਨਗੀ ਬਾਰੇ ਅਜੇ ਮਾਮਲਾ ਬੁਝਾਰਤ ਬਣਿਆ ਹੋਇਆ ਹੈ। ਇੱਥੇ ਦੱਸਣਾ ਉੱਚਿਤ ਹੋਵੇਗਾ ਕਿ ਦਰਜਨ ਤੋਂ ਵੱਧ ਸੀਨੀਅਰ ਮੀਤ ਪ੍ਰਧਾਨ ਹਨ ਪਰ ਕਿਸੇ ਦੇ ਹੱਥ ਪ੍ਰਧਾਨਗੀ ਦੀ ਕਮਾਂਡ ਨਹੀਂ ਦਿੱਤੀ ਗਈ। ਲੁਧਿਆਣਾ 'ਚ ਇਸ ਗੱਲ ਨੂੰ ਲੈ ਕੇ ਅਕਾਲੀ ਖੇਮੇ 'ਚ ਚਰਚਾ ਸੀ। ਜਦੋਂ ਲੰਬਾ ਸਮਾਂ ਰਹੇ ਸਾਬਕਾ ਜ਼ਿਲਾ ਪ੍ਰਧਾਨ ਜੱਥੇ. ਹੀਰਾ ਸਿੰਘ ਗਾਬੜੀਆ ਨਾਲ ਗੱਲ ਕੀਤੀ ਅਤੇ ਪੁੱਛਿਆ ਕਿ ਜਦੋਂ ਉਹ ਵਿਦੇਸ਼ ਜਾਂ ਕਿਤੇ ਹੋਰ ਜਾਂਦੇ ਸਨ, ਉਹ ਕਿਸ ਨੂੰ ਕਮਾਂਡ ਸੰਭਾਲ ਕੇ ਜਾਂਦੇ ਸਨ ਤਾਂ ਉਨ੍ਹਾਂ ਕਿਹਾ ਕਿ ਉਹ ਸੀਨੀਅਤ ਮੀਤ ਪ੍ਰਧਾਨ ਸਵਰਨ ਸਿੰਘ ਨੂੰ ਜ਼ਿੰਮੇਵਾਰੀ ਸੌਂਪ ਕੇ ਜਾਂਦੇ ਸਨ। ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੇਕਰ ਕੋਈ ਸਮੱਸਿਆ ਆਵੇਗੀ ਤਾਂ ਅਸੀਂ ਮਹੇਸ਼ਇੰਦਰ ਸਿੰਘ ਗਰੇਵਾਲ, ਸ਼ਰਨਜੀਤ ਸਿੰਘ ਢਿੱਲੋਂ ਨਾਲ ਗੱਲ ਕਰ ਲਵਾਂਗੇ। 

Babita

This news is Content Editor Babita