ਹਿੰਦੂ ਵੋਟ ਬੈਂਕ ਖਾਤਿਰ ਅਕਾਲੀ ਦਲ ਟਕਸਾਲੀ ਭੰਗ ਕਰਨਾ ਚਾਹੁੰਦੇ ਨੇ ਢੀਂਡਸਾ: ਬ੍ਰਹਮਪੁਰਾ (ਵੀਡੀਓ)

07/02/2020 7:19:04 PM

ਅੰਮ੍ਰਿਤਸਰ— ਸ਼੍ਰੋਮਣੀ ਅਕਾਲੀ ਦਲ ਨਾਲੋਂ ਵੱਖ ਹੋ ਕੇ ਸੀਨੀਅਰ ਲੀਡਰਾਂ ਵੱਲੋਂ ਬਣਾਈ ਗਈ ਪਾਰਟੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ ਬਾਅਦ ਹੁਣ ਸੀਨੀਅਰ ਟਕਸਾਲੀ ਲੀਡਰਾਂ 'ਚ ਫੁੱਟ ਪੈਂਦੀ ਨਜ਼ਰ ਆ ਰਹੀ ਹੈ। ਅਕਾਲੀ ਦਲ ਟਕਸਾਲੀ ਨੂੰ ਬਾਹਰੀ ਸਮਰਥਨ ਦੇਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨੇ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨ ਦੀ ਇੱਛਾ ਜ਼ਾਹਰ ਕੀਤੀ ਹੈ। ਢੀਂਡਸਾ ਦੀ ਇਸ ਮੰਗ ਨੂੰ ਟਕਸਾਲੀ ਦਲ ਪ੍ਰਧਾਨ ਰਣਜੀਤ ਸਿੰਘ ਬ੍ਰਹਮਰਪੁਰਾ ਨਾ ਨਕਾਰਿਆ ਹੈ। ਰਣਜੀਤ ਸਿੰਘ ਬ੍ਰਹਿਮਪੁਰਾ ਨੇ ਕਿਹਾ ਕਿ ਇਹ ਪਾਰਟੀ ਤਾਂ ਭੰਗ ਨਹੀਂ ਹੋ ਸਕਦੀ ਹੈ ਅਤੇ ਜੇਕਰ ਸੁਖਦੇਵ ਸਿੰਘ ਕੋਈ ਅਹੁਦਾ ਲੈਣਾ ਚਾਹੁੰਦੇ ਹਨ ਤਾਂ ਉਹ ਲੈ ਸਕਦੇ ਹਨ। ਉਨ੍ਹਾਂ ਕਿਹਾ ਕਿ ਹਿੰਦੂ ਵੋਟ ਬੈਂਕ ਖਾਤਿਰ ਢੀਂਡਸਾ ਸਾਬ੍ਹ ਅਕਾਲੀ ਦਲ ਟਕਸਾਲੀ ਨੂੰ ਭੰਗ ਕਰਨਾ ਚਾਹੁੰਦੇ ਹਨ।  

ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਢੀਂਡਸਾ ਸਾਬ੍ਹ ਨਾਲ ਮੇਰੀ ਮੁਲਾਕਾਤ ਦੋ ਵਾਰ ਹੋਈ ਹੈ। ਉਨ੍ਹਾਂ ਕਿਹਾ ਕਿ ਬੀਤੇ ਦਿਨੀਂ ਢੀਂਡਸਾ ਸਾਬ੍ਹ ਸਾਡੇ ਘਰ ਸੇਵਾ ਸਿੰਘ ਸੇਖਵਾਂ ਨਾਲ ਆਏ ਸਨ, ਜਿੱਥੇ ਮੈਂ ਉਨ੍ਹਾਂ ਨੂੰ ਨਵੀਂ ਪਾਰਟੀ ਬਣਾਉਣ ਦੇ ਦਿੱਤੇ ਗਏ ਬਿਆਨ ਬਾਰੇ ਪੁੱਛਿਆ ਸੀ। ਬ੍ਰਹਮਪੁਰਾ ਨੇ ਕਿਹਾ ਕਿ ਉਨ੍ਹਾਂ ਨੇ ਢੀਂਡਸਾ ਸਾਬ੍ਹ ਨੂੰ ਕਿਹਾ ਸੀ ਕਿ ਆਪਾਂ ਹੁਣ ਤੱਕ ਇਕੱਠੇ ਰਹੇ ਹਾਂ ਅਤੇ ਲੋਕ ਚਾਹੁੰਦੇ ਹਨ ਕਿ ਪੰਥਕ 'ਚ ਏਕਤਾ ਹੋਵੇ ਅਤੇ ਕਾਂਗਰਸ ਸਮੇਤ ਸ਼੍ਰੋਮਣੀ ਅਕਾਲੀ ਦਲ ਬਾਦਲਾਂ ਖਿਲਾਫ ਲੋਕ ਚਾਹੁੰਦੇ ਹਨ ਕਿ ਅਸੀਂ ਖੜ੍ਹੇ ਹੋਈਏ।
ਢੀਂਡਸਾ ਸਾਬ੍ਹ ਨੂੰ ਪ੍ਰਧਾਨਗੀ ਦੀ ਆਫਰ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਜੇਕਰ ਢੀਂਡਸਾ ਨੇ ਕੁਝ ਬਣਨਾ ਹੀ ਹੈ ਤਾਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਬਣ ਜਾਣ ਪਰ ਮੇਰੀ ਸ਼ਰਤ ਹੈ ਕਿ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਬਰਕਰਾਰ ਰਹੇਗੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਇਸ ਨੂੰ ਬਣਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਹਾਂ ਵਿਚਾਲੇ ਗੱਲਾਂਬਾਤਾਂ ਹੋਣ ਉਪਰੰਤ ਢੀਂਡਸਾ ਨੇ ਕਿਹਾ ਸੀ ਕਿ ਉਹ ਕਰੀਬ 4 ਦਿਨਾਂ ਤੱਕ ਕੁਝ ਦੱਸਣਗੇ।

ਦਿੱਲੀ ਵਾਲਿਆਂ ਦੇ ਇਸ਼ਾਰੇ 'ਤੇ ਬੋਲ ਰਹੇ ਨੇ ਢੀਂਡਸਾ
ਉਨ੍ਹਾਂ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਰਾਜ ਸਭਾ ਮੈਂਬਰ ਹਨ ਅਤੇ ਉਨ੍ਹਾਂ ਦੇ ਦਿੱਲੀ 'ਚ ਵੀ ਮਿੱਤਰ ਹਨ, ਜਿਨ੍ਹਾਂ ਨਾਲ ਉਹ ਗੱਲਬਾਤਾਂ ਕਰਦੇ ਹਨ ਅਤੇ ਸਲਾਹ ਵੀ ਲੈਂਦੇ। ਸਾਨੂੰ ਪਤਾ ਲੱਗਾ ਹੈ ਕਿ ਢੀਂਡਸਾ ਸਾਬ੍ਹ ਦਿੱਲੀ ਵਾਲੇ ਦੋਸਤਾਂ ਨਾਲ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਨਹੀਂ ਪਤਾ ਕਿ ਕਿਹੜੇ ਲੋਕ ਹਨ, ਜੋ ਉਨ੍ਹਾਂ ਦੇ ਨਾਲ ਗੱਲ ਕਰਦੇ ਹਨ। ਉਨ੍ਹਾਂ ਕਿਹਾ ਕਿ ਢੀਂਡਸਾ ਸਾਬ੍ਹ ਦੀ ਨਜ਼ਰ ਹਿੰਦੂ-ਵੋਟ ਬੈਂਕ 'ਤੇ ਹੈ ਅਤੇ ਟਕਸਾਲੀ ਸ਼ਬਦ ਤੋਂ ਢੀਂਡਸਾ ਸਾਬ੍ਹ ਨੱਠ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਵੱਖਰੀ ਪਾਰਟੀ ਬਣਾਉਣ ਦਾ ਉਨ੍ਹਾਂ ਨੂੰ ਚਾਅ ਹੈ ਤਾਂ ਉਹ ਪਾਰਟੀ 'ਚ ਰਹਿ ਕੇ ਪ੍ਰਧਾਨਗੀ ਦਾ ਅਹੁਦਾ ਲੈ ਲੈਣ ਅਤੇ ਪਾਰਟੀ 'ਚ ਇਕੱਠੇ ਰਹਿ ਕੇ ਕੰਮ ਕਰਨ। ਉਨ੍ਹਾਂ ਕਿਹਾ ਕਿ ਮੈਂ ਜੋ ਕਹਿਣਾ ਹੈ ਉਹ ਕਹਿ ਦਿੱਤਾ ਹੈ।

ਪੱਤਰਕਾਰ ਵੱਲੋਂ ਕੀਤੇ ਗਏ ਸਵਾਲ ਕਿ ਟਕਸਾਲੀ ਪਾਰਟੀ ਆਪਣੇ ਆਪ ਨੂੰ ਕਿਉਂ ਗਠਨ ਨਹੀਂ ਕਰ ਸਕੀ ਤਾਂ ਬ੍ਰਹਮਪੁਰਾ ਨੇ ਜਵਾਬ 'ਚ ਕਿਹਾ ਬਿਲਕੁਲ ਟਕਸਾਲੀਆਂ ਦਾ ਗਠਨ ਹੈ। ਲੋਕ ਏਕਤਾ ਚਾਹੁੰਦੇ ਹਨ ਅਤੇ ਉਨ੍ਹਾਂ ਕਿਹਾ ਕਿ ਲੋਕ ਚਾਹੁੰਦੇ ਹਨ ਕਿ ਬ੍ਰਹਮਪੁਰਾ ਅਤੇ ਢੀਂਡਸਾ ਵੀ ਇਕੱਠੇ ਹੋਣ ਅਤੇ ਕਾਂਗਰਸ ਤੇ ਬਾਦਲਾਂ ਖਿਲਾਫ ਲੜਨ।

shivani attri

This news is Content Editor shivani attri