2022 ਦੀਆਂ ਵਿਧਾਨ ਸਭਾਂ ਚੋਣਾਂ 'ਚ ਬਾਦਲਾਂ ਅਤੇ ਕਾਂਗਰਸ ਦਾ ਬਿਸਤਰਾ ਗੋਲ ਕਰਾਂਗੇ : ਬ੍ਰਹਮਪੁਰਾ

08/29/2020 2:10:49 AM

ਤਰਨਤਾਰਨ (ਆਹਲੂਵਾਲੀਆ) : ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕਮਰਕੱਸੇ ਕਰਨੇ ਸ਼ੁਰੂ ਕਰ ਦਿੱਤੇ ਹਨ। ਬ੍ਰਹਮਪੁਰਾ ਨੇ ਪਿੰਡ ਬ੍ਰਹਮਪੁਰਾ, ਮੁੰਡਾਪਿੰਡ, ਚੋਹਲਾ ਸਾਹਿਬ, ਕੰਬੋਹ ਢਾਏ ਵਾਲਾ, ਪੱਖੋਪੁਰਾ, ਕਰਮੂਵਾਲਾ, ਘੜਕਾ, ਚੋਹਲਾ ਖੁਰਦ, ਧੁੰਨ ਢਾਏ ਵਾਲਾ, ਚੰਬਾ ਕਲਾਂ, ਕੌੜੋ ਵਿਧਾਨਾ, ਰਾਣੀਵਲਾਹ, ਸੰਗਤਪੁਰਾ ਪਿੰਡਾਂ ਦੇ ਵਰਕਰਾਂ ਨੂੰ ਮਿਲੇ। ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ 'ਚ ਤੀਜਾ ਫਰੰਟ ਜ਼ਰੂਰ ਬਣੇਗਾ ਤੇ ਬਾਦਲਾਂ ਨੂੰ ਕਰਾਰੀ ਹਾਰ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਾਨਲੇਵਾ ਬਿਮਾਰੀ ਕੋਰੋਨਾ ਕਾਰਨ ਮੀਟਿੰਗਾਂ 'ਚ ਢਿੱਲ ਮੱਠ ਜ਼ਰੂਰ ਹੋਈ ਹੈ ਪਰ ਉਨ੍ਹਾਂ ਨੂੰ ਹਲਕੇ ਦੇ ਲੋਕਾਂ ਦੀ ਪੂਰੀ ਤਰ੍ਹਾਂ ਸਾਰ ਹੈ। ਆਉਣ ਵਾਲੇ ਦਿਨਾਂ 'ਚ ਟਕਸਾਲੀ ਦਲ ਪਿੰਡਾਂ ਦੇ ਲੋਕਾਂ ਦੀ ਮੁਸ਼ਕਲਾਂ ਸੁਣੇਗਾ ਅਤੇ ਉਨ੍ਹਾਂ ਦਾ ਨਿਪਟਾਰਾ ਵੀ ਜਲਦ ਤੋਂ ਜਲਦ ਕਰਾਉਣਗੇ। 

ਇਹ ਵੀ ਪੜ੍ਹੋ :  ਜਲੰਧਰ ਦੇ ਰੇਲਵੇ ਸਟੇਸ਼ਨ 'ਤੇ ਅਚਾਨਕ ਪਈਆਂ ਭਾਜੜਾਂ, ਬੰਬ ਨਿਰੋਧਕ ਦਸਤੇ ਨੂੰ ਦੇਖ ਲੋਕਾਂ ਦੇ ਉੱਡੇ ਹੋਸ਼

ਬ੍ਰਹਮਪੁਰਾ ਨੇ ਸੂਬਾ ਸਰਕਾਰ 'ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ, ਕੁਝ ਪਰਿਵਾਰ ਤਾਂ 2 ਵਕਤ ਦੀ ਰੋਟੀ ਤੋਂ ਆਤਰ ਹੋਏ ਹਨ, ਆਖਿਰ ਇਨ੍ਹਾਂ ਲੋਕਾਂ ਦੇ ਪਰਿਵਾਰਾਂ ਦੀ ਸਾਰ ਕੌਣ ਲਵੇਗਾ। ਇੱਥੋਂ ਤੱਕ ਕੀ ਮੁੱਖ ਦੋਸ਼ੀ ਵੀ ਅਜੇ ਗ੍ਰਿਫਤ ਤੋਂ ਬਾਹਰ ਹਨ, ਉਨ੍ਹਾਂ ਮੁਆਵਜ਼ਾ ਵੀ ਵਧਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਲੀਹ 'ਤੇ ਲਿਆਉਣ ਲਈ ਕੁਝ ਸਮਾਂ ਜ਼ਰੂਰ ਲੱਗੇਗਾ ਪਰ ਪਹਿਲਾਂ ਵਾਂਗ ਪੰਜਾਬ ਸੋਨੇ ਦੀ ਚਿੜੀ ਜ਼ਰੂਰ ਬਣੇਗਾ। ਇਸ ਮੌਕੇ ਸੀਨੀਅਰ ਆਗੂ ਰਵਿੰਦਰ ਸਿੰਘ ਬ੍ਰਹਮਪੁਰਾ ਤੇ ਵੱਖ-ਵੱਖ ਪਿਡਾਂ ਦੇ ਮੋਹਤਬਰ ਐੱਸ.ਜੀ.ਪੀ ਮੈਂਬਰ ਬਲਵਿੰਦਰ ਸਿੰਘ ਵੇਈਂਪੁੰਈਂ, ਸਤਨਾਮ ਸਿੰਘ ਬਲਾਕ ਸੰਮਤੀ ਮੈਂਬਰ ਚੋਹਲਾ ਸਾਹਿਬ, ਜਗਜੀਤ ਸਿੰਘ ਕੋਰ ਕਮੇਟੀ ਮੈਂਬਰ ਯੂਥ ਟਕਸਾਲੀ, ਗੁਰਵੇਲ ਸਿੰਘ ਸਾਬਕਾ ਸਰਪੰਚ ਚੰਬਾਕਲਾਂ, ਸਰਦੂਲ ਸਿੰਘ ਸਾਬਕਾ ਸਰਪੰਚ ਸੰਗਤਪੁਰਾ, ਬਲਦੇਵ ਸਿੰਘ, ਦਵਿੰਦਰ ਸਿੰਘ ਸਾਬਕਾ ਸਰਪੰਚ ਵਰਿਆਂ ਪੁਰਾਣੇ ਆਦਿ ਹਾਜ਼ਰ ਸਨ।


Gurminder Singh

Content Editor

Related News