ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਨਾ ਕਰਨਾ ਜਨਤਾ ਨਾਲ ਧੋਖਾ : ਰਾਣੀ ਸੋਢੀ

Friday, Jun 08, 2018 - 05:28 AM (IST)

ਫਗਵਾੜਾ, (ਜਲੋਟਾ)— ਦੇਸ਼ ਵਿਚ ਪੈਟਰੋਲ, ਡੀਜ਼ਲ ਅਤੇ ਰਸੋਈ ਗੈਸ ਦੀਆਂ ਵਧੀਆਂ ਕੀਮਤਾਂ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸੱਦੇ 'ਤੇ ਅੱਜ ਫਗਵਾੜਾ ਦੇ ਕਾਂਗਰਸੀ ਵਰਕਰਾਂ ਨੇ ਮਹਿਲਾ ਕਾਂਗਰਸ ਪੰਜਾਬ ਦੀ ਸੂਬਾ ਮੀਤ ਪ੍ਰਧਾਨ ਅਤੇ ਏ. ਆਈ. ਸੀ. ਸੀ. ਮੈਂਬਰ ਸ਼੍ਰੀਮਤੀ ਬਲਵੀਰ ਰਾਣੀ ਸੋਢੀ ਦੀ ਅਗਵਾਈ ਹੇਠ ਸਥਾਨਕ ਹਰਗੋਬਿੰਦ ਨਗਰ ਵਿਖੇ ਧਰਨਾ ਦੇ ਕੇ ਸਰਕਾਰ ਵਿਰੋਧੀ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਸਮੂਹ ਧਰਨਾਕਾਰੀ ਰੋਸ ਮਾਰਚ ਕਰਦੇ ਹੋਏ ਲਾਲ ਬੱਤੀ ਚੌਕ ਜੀ. ਟੀ. ਰੋਡ ਪੁੱਜੇ, ਜਿਥੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। 
PunjabKesari
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਬਲਵੀਰ ਰਾਣੀ ਸੋਢੀ ਨੇ ਕਿਹਾ ਕਿ ਪੂਰੇ ਦੇਸ਼ ਦੀ ਜਨਤਾ ਮੋਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਮਹਿੰਗਾਈ ਦੀ ਮਾਰ ਨਾਲ ਬੇਹਾਲ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਜਾਣਬੁੱਝ ਕੇ ਘੱਟ ਨਹੀਂ ਕੀਤਾ ਜਾ ਰਿਹਾ। ਪੈਡੀ ਦੇ ਸੀਜ਼ਨ ਵਿਚ ਮਹਿੰਗਾ ਡੀਜ਼ਲ ਕਿਸਾਨਾਂ ਲਈ ਮੁਸੀਬਤ ਬਣ ਗਿਆ ਹੈ। ਮੋਦੀ ਸਰਕਾਰ ਨੇ ਪਹਿਲਾਂ ਮੱਧ ਵਰਗ ਨੂੰ ਵਰਗਲਾ ਕੇ ਸਬਸਿਡੀ ਵਾਪਸ ਕਰਵਾ ਲਈ ਅਤੇ ਹੁਣ ਬਿਨਾਂ ਸਬਸਿਡੀ ਵਾਲਾ ਗੈਸ ਸਿਲੰਡਰ 700 ਰੁਪਏ ਤੋਂ ਵੀ ਬਹੁਤ ਮਹਿੰਗਾ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਦੇ ਘਰਾਂ ਵਿਚ ਚੁੱਲ੍ਹੇ ਠੰਡੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਘੱਟ ਨਾ ਕਰਨਾ ਜਨਤਾ ਨਾਲ ਧੋਖਾ ਹੈ। ਇਸ ਮੌਕੇ ਕੌਂਸਲਰ ਮਦਨ ਲਾਲ, ਸਤਿਆ ਦੇਵੀ, ਸਾਬਕਾ ਕੌਂਸਲਰ ਨਰਿੰਦਰ ਕੌਰ, ਕੈਪਟਨ ਹਰਮਿੰਦਰ ਸਿੰਘ ਪਾਂਛਟ, ਵਿਨੋਦ ਕੁਮਾਰ ਕੁਲਵੰਤ ਪੱਬੀ, ਜੈ ਰਾਮ ਕਾਲਾ, ਸੁਹੇਲ ਸਿੰਘ, ਅਸ਼ਵਨੀ ਸ਼ਰਮਾ, ਸਤਪਾਲ ਖਲਵਾੜਾ, ਪੱਪੀ ਪਰਮਾਰ, ਗੁਰਦੀਪ ਗਰੇਵਾਲ, ਸੋਹਨ ਸਿੰਘ ਬਘਾਣਾ, ਨਰੇਸ਼ ਕੁਮਾਰ, ਡਾ. ਰਮਨ ਸ਼ਰਮਾ, ਹਨੀ ਸੂਦ, ਹਰੀ ਸਿੰਘ ਨਰੂੜ, ਮਨੋਜ ਲੇਖੀ, ਸੋਢੀ ਪਲਾਹੀ, ਹੁਸਨ ਲਾਲ ਚੱਕ ਹਕੀਮ, ਗੁਰਨਾਮ ਸਿੰਘ, ਲੈਂਬਰ ਸਿੰਘ, ਜਸਵਿੰਦਰ ਸਿੰਘ, ਮਹਿੰਦਰ ਕੌਰ, ਬਿਮਲਾ ਸੋਢੀ, ਵੰਦਨਾ ਸ਼ਰਮਾ, ਕਸ਼ਮੀਰ ਕੌਰ ਸੰਧੂ ਆਦਿ ਤੋਂ ਇਲਾਵਾ ਸੈਂਕੜੇ ਵਰਕਰ ਹਾਜ਼ਰ ਸਨ।


Related News