ਰਾਣਾ ਕੇ. ਪੀ. ਸਿੰਘ ਨੇ ਚੁੱਕੀ ਆਰਜ਼ੀ ਸਪੀਕਰ ਦੇ ਅਹੁਦੇ ਦੀ ਸਹੁੰ

03/20/2017 7:52:55 AM

ਚੰਡੀਗੜ੍ਹ : ਸ੍ਰੀ ਆਨੰਦਪੁਰ ਸਾਹਿਬ ਦੇ ਵਿਧਾਇਕ ਰਾਣਾ ਕੰਵਰਪਾਲ ਸਿੰਘ (ਕੇ. ਪੀ.) ਨੇ ਗਵਰਨਰ ਹਾਊਸ ''ਚ ਸੋਮਵਾਰ ਸਵੇਰੇ 11 ਵਜੇ ਆਰਜ਼ੀ ਸਪੀਕਰ ਦੇ ਤੌਰ ''ਤੇ ਸਹੁੰ ਚੁੱਕੀ। ਪੰਜਾਬ ਦੇ ਗਵਰਨਰ ਵੀ. ਪੀ. ਸਿੰਘ ਬਦਨੌਰ ਨੇ ਰਾਣਾ ਕੇ. ਪੀ. ਨੂੰ ਆਰਜ਼ੀ ਸਪੀਕਰ ਦੇ ਅਹੁਦੇ ਅਤੇ ਗੋਪਨੀਅਤਾ ਦੀ ਸਹੁੰ ਚੁਕਵਾਈ।  ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਕੈਬਨਿਟ ਮੰਤਰੀ ਤੇ ਮਾਹਿਰ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਬਾਅਦ 27 ਮਾਰਚ ਨੂੰ ਪੰਜਾਬ ਵਿਧਾਨ ਸਭਾ ''ਚ ਸਪੀਕਰ ਦੀ ਚੋਣ ਹੋਵੇਗੀ, ਜਿਸ ''ਚ ਕਾਂਗਰਸ ਪਾਰਟੀ ਰਾਣਾ ਨੂੰ ਕਾਂਗਰਸ ਵੱਲੋਂ ਸਪੀਕਰ ਬਣਾਉਣ ਦਾ ਐਲਾਨ ਕਰ ਸਕਦੀ ਹੈ ਅਤੇ ਰਾਣਾ ਵਿਧਾਨ ਸਭਾ ''ਚ ਅਗਲੇ ਸਪੀਕਰ ਹੋ ਸਕਦੇ ਹਨ।

Babita Marhas

This news is News Editor Babita Marhas