ਸੁਤੰਤਰਤਾ ਦਿਵਸ ਮੌਕੇ ਰਾਣਾ ਕੇਪੀ ਦਾ ਵੱਡਾ ਬਿਆਨ

08/15/2019 5:59:49 PM

ਚੰਡੀਗੜ੍ਹ (ਏਜੰਸੀ)- 73ਵੇਂ ਸੁਤੰਤਰਤਾ ਦਿਵਸ ਮੌਕੇ ਪਰੇਡ ਸਮਾਰੋਹ ਮੋਹਾਲੀ ਦੇ ਫੇਜ-6 ਦੇ ਸਰਕਾਰੀ ਕਾਲਜ ਵਿੱਚ ਕਰਵਾਇਆ ਗਿਆ, ਜਿੱਥੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਨੇ ਝੰਡਾ ਚੜਾਇਆ। ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਨਸ਼ੇ ਨੂੰ ਖਤਮ ਕਰਨ ਲਈ ਜੋ ਪ੍ਰਣ ਲਿਆ ਗਿਆ ਸੀ। ਉਸ ਮੁਤਾਬਕ ਕੰਮ ਤਾਂ ਹੋਇਆ ਪਰ ਜਿੰਨਾ ਹੋਣਾ ਚਾਹੀਦਾ ਸੀ ਓਨਾ ਨਹੀਂ ਹੋਇਆ ਅਤੇ ਨਸ਼ੇ ਦੇ ਖਾਤਮੇ ਲਈ ਕਿਹਾ ਗਿਆ ਸੀ ਕਿ ਨਸ਼ੇ ਨੂੰ ਜੜ੍ਹੋਂ ਖਤਮ ਕਰਨਾ ਹੀ ਸਾਡਾ ਸਭ ਤੋਂ ਪਹਿਲਾ ਕੰਮ ਹੈ। ਰਾਣਾ ਕੇ.ਪੀ. ਨੇ ਆਪਣੇ ਬਿਆਨ ਵਿੱਚ ਕਿਹਾ ਕਿ ਨਸ਼ਾ ਅਜੇ ਵੀ ਹੈ ਅਤੇ ਇਸ 'ਤੇ ਕਾਰਵਾਈ ਕਰਦਿਆਂ ਇਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਖਤਮ ਵੀ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਦੇ ਦਿਹਾੜੇ 'ਤੇ ਪੰਜਾਬ ਦੇ ਸ਼ਹੀਦਾਂ ਨੂੰ ਉਹ ਸਨਮਾਨ ਨਹੀ ਮਿਲਿਆ ਜੋ ਮਿਲਣਾ ਚਾਹੀਦਾ ਸੀ।
ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵਿਧਾਇਕ ਹਰਪਰਤਾਪ ਅਜਨਾਲਾ ਦੀ ਅਗਵਾਈ ਵਿੱਚ ਇੱਕ ਕਮੇਟੀ ਬਣਾਈ ਹੈ, ਜੋ ਕਿ ਸ਼ਹੀਦਾਂ ਲਈ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਉਹ ਅੰਡੇਮਾਨ ਜਾ ਕੇ ਆਏ ਹਨ। ਸਭ ਤੋਂ ਜ਼ਿਆਦਾ ਸ਼ਹੀਦ ਪੰਜਾਬ ਦੇ ਹਨ ਅਤੇ ਉਨ੍ਹਾਂ ਨੂੰ ਉਨਾ ਮਾਨ ਸਨਮਾਨ ਨਹੀ ਮਿਲਿਆ ਜਿੰਨਾ ਮਿਲਣਾ ਚਾਹੀਦਾ ਸੀ।

Sunny Mehra

This news is Content Editor Sunny Mehra