ਵਿਵਾਦਾਂ ''ਚ ਘਿਰੇ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਦਿੱਤਾ ਵੱਡਾ (ਵੀਡੀਓ)

05/25/2017 6:50:40 PM

ਚੰਡੀਗੜ੍ਹ : ਵਿਵਾਦਾਂ ''ਚ ਘਿਰਣ ਤੋਂ ਬਾਅਦ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣਾ ਪ੍ਰਤੀਕਰਮ ਦਿੱਤਾ ਹੈ। ਰਾਣਾ ਗੁਰਜੀਤ ਸਿੰਘ ਨੇ ਕਿਹਾ ਹੈ ਕਿ ਖੱਡਾਂ ਦੀ ਬੋਲੀ ਲਗਾਉਣ ਵਾਲੇ ਅਮਿਤ ਅਤੇ ਬਲਰਾਜ ਮੇਰੇ ਮੁਲਾਜ਼ਮ ਜ਼ਰੂਰ ਸਨ ਪਰ ਹੁਣ ਉਹ ਕੈਪਟਨ ਰੰਧਾਵਾ ਦੇ ਨਾਲ ਹਨ। ਜੇ ਕੈਪਟਨ ਰੰਧਾਵਾ ਨੇ ਉਨ੍ਹਾਂ ਨੂੰ ਕੁਝ ਹਿੱਸਾ ਦੇ ਕੇ ਉਨ੍ਹਾਂ ਦੀ ਮਦਦ ਕਰਕੇ ਸਫਲ ਬੋਲੀ ਲਗਾਈ ਹੈ ਤਾਂ ਇਸ ''ਚ ਉਹ ਕੀ ਕਰਦੇ ਸਨ। ਇੰਨਾ ਹੀ ਨਹੀਂ ਰਾਣਾ ਗੁਰਜੀਤ ਸਿੰਘ ਦਾ ਕਹਿਣਾ ਹੈ ਕਿ ਅਮਿਤ ਉਨ੍ਹਾਂ ਕੋਲ ਰਸੋਈਏ ਦਾ ਕੰਮ ਨਹੀਂ ਕਰਦਾ ਸੀ ਸਗੋਂ ਉਹ ਉਨ੍ਹਾਂ ਦਾ ਨਿੱਜੀ ਸਕੱਤਰ ਸੀ।
ਰਾਣਾ ਗੁਰਜੀਤ ਨੇ ਕਿਹਾ ਕਿ ਉਹ ਅਮਿਤ, ਬਲਰਾਜ ਅਤੇ ਕੈਪਟਨ ਰੰਧਾਵਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਅਤੇ ਇਹ ਸਭ ਬਾਜਪੁਰ ਦੇ ਰਹਿਣ ਵਾਲੇ ਹਨ। ਰਾਣਾ ਨੇ ਕਿਹਾ ਕਿ ਰੰਧਾਵਾ ਨਾਲ ਉਨ੍ਹਾਂ ਦੇ ਚੰਗੇ ਦੋਸਤਾਨਾ ਸੰਬੰਧ ਹਨ। ਉਨ੍ਹਾਂ ਨੇ ਕਾਨੂੰਨੀ ਢੰਗ ਨਾਲ ਸਭ ਤੋਂ ਜ਼ਿਆਦਾ ਬੋਲੀ ਦੇ ਕੇ ਇਹ ਠੇਕੇ ਲਏ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਦਾ ਕੰਮ ਬੁਰਾਈ ਕਰਨਾ ਹੈ ਜੋ ਉਹ ਕਰਦੇ ਹਨ। 

Gurminder Singh

This news is Content Editor Gurminder Singh