ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਲਈ ਰਾਣਾ ਗੁਰਜੀਤ ਜਲਦ ਹਮੀਰਾ ਵਿਖੇ ਕਰਨਗੇ ਲੋਕ ਮੀਟਿੰਗ: ਲਖਵਿੰਦਰ ਹਮੀਰਾ

07/20/2017 4:07:41 PM

ਕਪੂਰਥਲਾ(ਮੱਲ੍ਹੀ)— ਕਾਂਗਰਸ ਪਾਰਟੀ ਢਿੱਲਵਾਂ ਦੇ ਪ੍ਰਧਾਨ ਲਖਵਿੰਦਰ ਸਿੰਘ ਹਮੀਰਾ ਨੇ ਬੁੱਧਵਾਰ ਨੂੰ ਇਕ ਪ੍ਰੈੱਸ ਬਿਆਨ ਰਾਹੀਂ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਰਾਣਾ ਗੁਰਜੀਤ ਸਿੰਘ ਜਲਦ ਹੀ ਹਮੀਰਾ ਵਿਖੇ ਲੋਕ ਮੀਟਿੰਗ ਕਰ ਕੇ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣਨਗੇ ਅਤੇ ਉਨ੍ਹਾਂ ਦੇ ਹੱਲ ਲਈ ਮੌਕੇ 'ਤੇ ਹੀ ਯਤਨ ਕੀਤੇ ਜਾਣਗੇ। ਲਖਵਿੰਦਰ ਹਮੀਰਾ ਅਨੁਸਾਰ ਇਲਾਕੇ ਦੇ ਆਮ ਲੋਕਾਂ ਤੋਂ ਇਲਾਵਾ ਕਾਂਗਰਸੀ ਵਰਕਰ ਚਾਹੁੰਦੇ ਹਨ ਕਿ ਦੋਆਬੇ ਦੇ ਦਿੱਗਜ ਕਾਂਗਰਸੀ ਨੇਤਾ ਰਾਣਾ ਗੁਰਜੀਤ ਸਿੰਘ ਜੋ ਪੰਜਾਬ ਸਰਕਾਰ 'ਚ ਦੁਆਬੇ ਦੀ ਨੁਮਾਇੰਦਗੀ ਕਰਦੇ ਹਨ ਪਾਸੋਂ ਹਲਕਾ ਭੁਲੱਥ ਦੇ ਕਸਬਾਨੁਮਾ ਪਿੰਡ ਹਮੀਰਾ ਤੇ ਆਸ-ਪਾਸ ਦੇ ਪਿੰਡਾਂ ਦੇ ਲੋਕ ਆਸ ਰੱਖਦੇ ਹਨ ਕਿ ਉਹ ਆਪਣੇ ਇਲਾਕੇ ਦੇ ਕੈਬਨਿਟ ਮੰਤਰੀ ਰਾਹੀਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੱਕ ਆਪਣੀਆਂ ਭਖਦੀਆਂ ਮੰਗਾਂ ਪਹੁੰਚਾਉਣ। ਕਾਂਗਰਸ ਪਾਰਟੀ ਦੇ ਜ਼ਿਲਾ ਜਨਰਲ ਸਕੱਤਰ ਹਰਭਜਨ ਸਿੰਘ ਭਲਾਈਪੁਰ ਅਤੇ ਟਹਿਲ ਸਿੰਘ ਮੱਲ੍ਹੀ ਦੀ ਹਾਜ਼ਰੀ ਦੌਰਾਨ ਉਨ੍ਹਾਂ ਕਿਹਾ ਕਿ ਰਾਣਾ ਗੁਰਜੀਤ ਸਿੰਘ ਕੈਬਨਿਟ ਮੰਤਰੀ ਪੰਜਾਬ ਨਾਲ ਹਮੀਰਾ ਕਸਬੇ ਦੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਲੋਕ ਮੀਟਿੰਗ ਦਾ ਜਲਦ ਐਲਾਨ ਕੀਤਾ ਜਾਵੇਗਾ।