ਪੰਚਕੂਲਾ 'ਚ ਹਿੰਸਾ ਲਈ ਵਿਦੇਸ਼ ਤੋਂ ਆਏ ਸਨ ਰਾਮ ਰਹੀਮ ਦੇ ਗੁੰਡੇ, ਪੁਲਸ ਦੇ ਹੱਥ ਲੱਗੀ ਜਾਣਕਾਰੀ

Wednesday, Sep 27, 2017 - 12:17 PM (IST)

ਪੰਚਕੂਲਾ — ਪੰਚਕੂਲਾ ਹਿੰਸਾ 'ਚ ਸ਼ਾਮਲ ਦੋਸ਼ੀਆਂ ਨੂੰ ਫੜਣ ਲਈ ਪੁਲਸ ਨੇ ਕਾਰਵਾਈ ਤੇਜ਼ ਕਰ ਦਿੱਤੀ ਹੈ।  25 ਅਗਸਤ ਨੂੰ ਰਾਮ ਰਹੀਮ ਕਈ ਲਗਜ਼ਰੀ ਗੱਡੀਆਂ ਦੇ ਨਾਲ ਕੋਰਟ ਪਹੁੰਚਿਆ ਸੀ। ਉਨ੍ਹਾਂ 'ਚੋਂ ਕਈ ਗੱਡੀਆਂ ਨੂੰ ਪੁਲਸ ਨੇ ਜ਼ਬਤ ਕੀਤਾ ਸੀ ਜੋ ਕਿ ਡੇਰੇ ਦੇ ਨਾਂ 'ਤੇ ਰਜ਼ਿਸਟਰਡ ਸਨ। ਪੰਜਾਬ ਕੇਸਰੀ ਟੀ.ਵੀ. ਦੇ ਕੋਲ 25 ਅਗਸਤ ਨੂੰ ਰਾਮ ਰਹੀਮ ਦੇ ਕਾਫੀਲੇ 'ਚ ਪੰਚਕੂਲਾ 'ਚ ਆਈਆਂ ਗੱਡੀਆਂ ਦੀ EXCLUSIVE ਅਹਿਮ ਸੂਚੀਆਂ ਹਨ। ਇਨ੍ਹਾਂ ਸੂਚੀਆਂ 'ਚ ਕਰੀਬ 218 ਗੱਡੀਆਂ ਦੀ ਅਹਿਮ ਜਾਣਕਾਰੀ ਹੈ। 

PunjabKesari
ਇਨ੍ਹਾਂ ਸੂਚੀਆਂ ਤੋਂ ਮਿਲੀ ਅਹਿਮ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਰਾਮ ਰਹੀਮ ਦੇ ਕੁਝ NRI ਲੋਕ ਵੀ ਸ਼ਾਮਲ ਸਨ ਜਿਨ੍ਹਾਂ ਤੋਂ ਦੰਗੇ ਕਰਵਾਏ ਗਏ ਸਨ। ਇਹ ਲੋਕ ਇਟਲੀ ਅਤੇ ਆਸਟ੍ਰੇਲੀਆ ਤੋਂ ਆਏ ਸਨ। ਇਸ ਦੇ ਨਾਲ ਹੀ ਸੂਚੀਆਂ 'ਚ ਇੰਨ੍ਹਾਂ ਗੱਡੀਆਂ ਦੇ ਮਾਲਕਾਂ ਦਾ ਮੋਬਾਈਲ ਨੰਬਰ, ਡਰਾਈਵਰ ਦਾ ਨਾਂ, ਮੋਬਾਈਲ ਨੰਬਰ, ਗੱਡੀ ਦਾ ਮਾਡਲ, ਗੱਡੀ ਕਿਥੋਂ ਆਈ ਹੈ ਅਤੇ ਇਨ੍ਹਾਂ ਗੱਡੀਆਂ 'ਚ ਕਿੰਨੇ ਲੋਕ ਆਏ ਸਨ ਆਦਿ ਉਥੇ ਆਏ ਲੋਕਾਂ ਦੀ ਪੂਰੀ ਜਾਣਕਾਰੀ ਹੈ। 

PunjabKesari
ਇੰਨ੍ਹਾਂ ਸੂਚੀਆਂ ਦੇ ਅਧਾਰ 'ਤੇ ਰਾਮ ਰਹੀਮ ਦੇ ਕਾਫਿਲੇ ਦੀਆਂ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਦੀ ਭਾਲ ਅਤੇ ਜਾਂਚ ਪੁੰਚਕੂਲਾ ਪੁਲਸ ਦੀ ਸਿਟ ਟੀਮ ਕਰ ਰਹੀ ਹੈ। ਪੁਲਸ ਕਮਿਸ਼ਨਰ ਪੰਚਕੂਲਾ ਏ.ਐਸ. ਚਾਵਲਾ ਨੇ ਇਨ੍ਹਾਂ ਸੂਚੀਆਂ ਦੇ ਮੱਦੇਨਜ਼ਰ ਅਹਿਮ ਜਾਣਕਾਰੀ ਦਿੱਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਕਾਫਿਲੇ 'ਚ ਆਈਆਂ ਜ਼ਿਆਦਾਤਰ ਗੱਡੀਆਂ ਦੇ ਮਾਲਕਾਂ ਅਤੇ ਡਰਾਈਵਰਾਂ ਦੀ ਪਛਾਣ ਹੋ ਚੁੱਕੀ ਹੈ।

PunjabKesari

ਰਾਮ ਰਹੀਮ ਦੇ ਕਾਫਿਲੇ ਦੀਆਂ ਗੱਡੀਆਂ 'ਚ 8 ਗੱਡੀਆਂ ਡੇਰਾ ਸੱਚਾ ਸੌਦਾ ਦੇ ਨਾਂ 'ਤੇ ਰਜਿਸਟਰਡ ਹੈ। ਇਨ੍ਹਾਂ ਗੱਡੀਆਂ ਦੀ ਸੂਚਨਾ ਅਤੇ ਸਬੰਧਿਤ ਦਸਤਾਵੇਜ਼ ਪੁਲਸ ਨੂੰ ਦੇਣ ਦੇ ਲਈ ਪੰਚਕੂਲਾ ਪੁਲਸ ਵਲੋਂ ਡੇਰਾ ਚੇਅਰਪਰਸਨ ਵਿਪਾਸਨਾ ਅਤੇ ਡੇਰਾ ਪ੍ਰਬੰਧਕ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਪੁਲਸ ਨੇ ਡੇਰੇ ਦੀਆਂ ਇੰਨ੍ਹਾਂ ਗੱਡੀਆਂ 'ਚੋਂ ਜ਼ਿੰਦਾ ਕਾਰਤੂਸ ਅਤੇ ਆਧੁਨਿਕ ਹਥਿਆਰ, ਨਾਰਕੋਟਿਕਸ ਸਮੇਤ ਕਈ ਗੈਰ-ਕਾਨੂੰਨੀ ਅਤੇ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ।
25 ਅਗਸਤ ਨੂੰ ਰਾਮ ਰਹੀਮ ਨੂੰ ਪੰਚਕੂਲਾ 'ਚੋਂ ਭਜਾਉਣ 'ਚ ਇੰਨਾ ਗੱਡੀਆਂ ਦੀ ਅਹਿਮ ਭੂਮਿਕਾ ਸੀ। ਇਨ੍ਹਾਂ ਗੱਡੀਆਂ 'ਚ ਆਏ ਡਰਾਈਵਰ ਅਤੇ ਸ਼ੱਕੀ ਲੋਕਾਂ ਦੀ ਹਰਿਆਣਾ ਪੁਲਸ ਭਾਲ ਕਰ ਰਹੀ ਹੈ। ਇਹ ਲੋਕ ਮੌਕੇ 'ਤੇ ਗੱਡੀਆਂ ਛੱਡ ਕੇ ਫਰਾਰ ਹੋ ਗਏ ਸਨ। ਡੇਰੇ ਦੇ ਕਾਫੀਲੇ 'ਚ ਆਈਆਂ ਗੱਡੀਆਂ ਨੂੰ ਇਸ ਸੂਚੀ ਦੇ ਅਧਾਰ 'ਤੇ ਪਹਿਲਾਂ ਵੀ ਜਾਣਕਾਰੀ ਮੰਗੀ ਗਈ ਸੀ। ਡੇਰੇ ਵਲੋਂ ਇਸ ਸੂਚੀ ਨਾਲ ਸਬੰਧਤ ਪੁਰੀ ਜਾਣਕਾਰੀ ਉਪਲੱਬਧ ਨਹੀਂ ਕਰਵਾਈ ਗਈ ਸੀ। ਇਸੇ ਕਾਰਨ ਹੀ ਡੇਰੇ ਦੀ ਚੇਅਰਪਰਸਨ ਵਿਪਾਸਨਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ।


Related News