ਗਾਂਧੀ ਨੇ ਰਾਮ ਰਹੀਮ ਲਈ ਮੰਗੀ ਫਾਂਸੀ ਦੀ ਸਜ਼ਾ

01/12/2019 1:32:07 PM

ਨਾਭਾ (ਰਾਹੁਲ)— ਛੱਤਰਪਤੀ ਸ਼ਿਵਾਜੀ ਕਤਲ ਕਾਂਡ ਮਾਮਲੇ ਵਿਚ ਡਾ. ਧਰਮਵੀਰ ਗਾਂਧੀ ਨੇ ਡੇਰਾ ਮੁਖੀ ਰਾਮ ਰਹੀਮ ਲਈ ਫਾਂਸੀ ਦੀ ਸਜ਼ਾ ਦੀ ਮੰਗ ਕੀਤੀ ਹੈ। ਗਾਂਧੀ ਨੇ ਕਿਹਾ ਕਿ ਬਲਾਤਕਾਰ ਮਾਮਲੇ ਵਿਚ ਸੀ. ਬੀ. ਆਈ. ਅਦਾਲਤ ਰਾਮ ਰਹੀਮ 'ਤੇ ਸ਼ਲਾਘਾਯੋਗ ਫੈਸਲਾ ਸੁਣਾਇਆ ਸੀ, ਆਸ ਹੈ ਕਿ ਹੁਣ ਵੀ ਅਦਾਲਤ ਵੀ ਅਜਿਹਾ ਹੀ ਕਰੇਗੀ। ਧਰਮਵੀਰ ਗਾਂਧੀ ਨੇ ਅਕਾਲੀ ਦਲ ਤੇ ਕਾਂਗਰਸ 'ਤੇ ਵਰਦਿਆਂ ਕਿਹਾ ਕਿ ਇਹ ਪਹਿਲਾਂ ਵੋਟਾਂ ਦੇ ਬਦਲੇ ਡੇਰੇ 'ਚ ਆਪਣੇ ਮੱਥੇ ਰਗੜਦੇ ਸਨ। ਗਾਂਧੀ ਨੇ ਕੇਜਰੀਵਾਲ ਦੇ ਪੰਜਾਬ ਦੌਰੇ 'ਤੇ ਬੋਲਦਿਆਂ ਕਿਹਾ ਕਿ ਉਹ ਬੇਸ਼ੱਕ ਪੰਜਾਬ 'ਚ ਆਉਣ ਪਰ ਪਹਿਲਾਂ 'ਆਪ' ਪੰਜਾਬ 'ਚੋਂ ਕਿਉਂ ਹਾਰੀ ਇਸ 'ਤੇ ਵਿਚਾਰ ਕਰਨ। ਇਸ ਦੇ ਨਾਲ ਗਾਂਧੀ ਨੇ ਸਾਫ ਕੀਤਾ ਕਿ ਖਹਿਰਾ ਧੜੇ ਦਾ ਕੋਈ ਵੀ ਵਿਧਾਇਕ ਜਾਂ ਸੁਖਪਾਲ ਖਹਿਰਾ ਵਿਧਾਇਕੀ ਤੋਂ ਅਸਤੀਫਾ ਨਹੀਂ ਦੇਵੇਗਾ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਕਾਲੀ ਦਲ ਵਿਰੋਧੀ ਧਿਰ ਬਣੇ।

ਐਕਸੀਡੈਂਟਲ ਪ੍ਰਰਾਈਮ ਮਨਿਸਟਰ ਫਿਲਮ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਡਾ. ਮਨਮੋਹਨ ਸਿੰਘ ਦਾ ਕੱਦ ਬਹੁਤ ਉੱਚਾ ਹੈ ਅਤੇ ਇਸ ਫਿਲਮ ਨਾਲ ਉਨ੍ਹਾਂ ਦੇ ਅਕਸ ਨੂੰ ਕੋਈ ਫਰਕ ਨਹੀਂ ਪਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੇ ਸਿਆਸੀ ਲਾਹਾ ਲੈਣ ਲਈ ਇਹ ਫਿਲਮ ਜਾਣ ਬੁੱਝ ਕੇ ਰਿਲੀਜ਼ ਕੀਤੀ ਹੈ। ਗਾਂਧੀ ਨੇ ਕਿਹਾ ਕਿ ਟਕਸਾਲੀ ਆਗੂਆਂ ਨਾਲ ਜਲਦ ਹੀ ਮੀਟਿੰਗ ਕੀਤੀ ਜਾਵੇਗੀ ਅਤੇ ਸੁਖਪਾਲ ਸਿੰਘ ਖਹਿਰਾ ਅੱਜ ਵੀ ਉਨ੍ਹਾਂ ਨਾਲ ਮੀਟਿੰਗ ਕਰਕੇ ਆਏ ਹਨ।

Shyna

This news is Content Editor Shyna