ਸ਼੍ਰੀ ਰਾਮ ਨੌਮੀ ਦੇ ਮੌਕੇ ਸ਼੍ਰੀ ਰਾਮ ਚਰਿਤ ਮਾਨਸ ਦਾ ਪਾਠ ਆਰੰਭ (ਵੀਡੀਓ)

03/25/2018 3:01:36 PM

ਜਲੰਧਰ— ਸ਼੍ਰੀ ਰਾਮ ਨੌਮੀ ਦੇ ਮੌਕੇ ਸ਼ਨੀਵਾਰ ਨੂੰ ਪੰਜਾਬ ਕੇਸਰੀ ਵੱਲੋਂ ਡਾਇਰੈਕਟਰ ਸ਼੍ਰੀ ਅਭਿਜੈ ਚੋਪੜਾ ਨੇ ਲਾਹੌਰੀਆ ਮੰਦਰ 'ਚ ਸ਼੍ਰੀ ਰਾਮ ਚਰਿਤ ਪਾਠ ਦਾ ਆਰੰਭ ਕੀਤਾ। ਇਸ ਮੌਕੇ 'ਤੇ ਪਹੁੰਚੇ ਸੈਂਕੜੇ ਰਾਮ ਭਗਤਾਂ ਨੇ ਰਾਮ ਭਗਵਾਨ ਦਾ ਆਸ਼ਿਰਵਾਦ ਹਾਸਲ ਕੀਤਾ। ਇਸ ਮੌਕੇ 'ਤੇ ਜੋਤੀ ਸ਼ਰਮਾ ਐਂਡ ਪਾਰਟੀ ਵੱਲੋਂ ਭਜਨ ਗਾ ਕੇ ਪ੍ਰਭੂ ਦਾ ਗੁਣਗਾਣ ਕੀਤਾ ਗਿਆ। ਕਮੇਟੀ ਵੱਲੋਂ 25 ਮਾਰਚ ਯਾਨੀ ਅੱਜ ਐਤਵਾਰ ਨੂੰ ਕੱਢੀ ਜਾਣ ਵਾਲੀ ਸ਼ੋਭਾ ਯਾਤਰਾ 'ਚ ਸਮੂਹ ਸ਼ਰਧਾਲੂਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।