ਸ਼ਮਸ਼ੇਰ ਸਿੰਘ ਦੂਲੋ ਨੇ ਧੜ੍ਹੇਬੰਦੀ ’ਚ ਉਲਝੇ ਮੰਤਰੀਆਂ ’ਤੇ ਵਿੰਨ੍ਹਿਆ ਨਿਸ਼ਾਨਾ, ਆਖੀ ਇਹ ਵੱਡੀ ਗੱਲ

05/16/2021 8:46:39 AM

ਚੰਡੀਗੜ੍ਹ (ਅਸ਼ਵਨੀ) - ਪੰਜਾਬ ਕਾਂਗਰਸ ਵਿੱਚ ਚੱਲ ਰਹੀ ਘਮਾਸਾਨ ਕਾਰਨ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਹੈ ਕਿ ਸੂਬੇ ਵਿੱਚ ਕਾਂਗਰਸ ਨੂੰ ਕਿਵੇਂ ਬਚਾਉਣਾ ਹੈ, ਇਸ ਬਾਰੇ ਹਾਈਕਮਾਨ ਨੂੰ ਗੰਭੀਰਤਾ ਨਾਲ ਸੋਚਣਾ ਪਵੇਗਾ। ਉਨ੍ਹਾਂ ਕਿਹਾ ਕਿ ਹੁਣ ਮੁੜ ਸੱਤਾ ਵਿੱਚ ਵਾਪਸ ਆਉਣ ਦੀ ਗੱਲ ਤਾਂ ਦੂਰ, ਸਰਵਾਈਵਲ ਦਾ ਸਵਾਲ ਖੜ੍ਹਾ ਹੋ ਚੁੱਕਾ ਹੈ। ਗੱਲਬਾਤ ਦੌਰਾਨ ਦੂਲੋ ਨੇ ਕਿਹਾ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਸਿੱਧੀ ਅਪੀਲ ਹੈ ਕਿ ਪੰਜਾਬ ਵਿਚ ਕਾਂਗਰਸ ਨੂੰ ਬਚਾਇਆ ਜਾਵੇ। ਦੂਜੇ ਸੂਬਿਆਂ ਵਿੱਚ ਕਾਂਗਰਸ ਦੀ ਹਾਲਤ ਵੇਖ ਕੇ ਪੰਜਾਬ ਵਿੱਚ ਹਾਈਕਮਾਨ ਨੂੰ ਜਲਦ ਤੋਂ ਜਲਦ ਸਖ਼ਤ ਕਦਮ ਚੁੱਕਦੇ ਹੋਏ ਟਕਸਾਲੀ ਕਾਂਗਰਸੀਆਂ ਨੂੰ ਜ਼ਿੰਮੇਵਾਰੀਆਂ ਦੇ ਕੇ ਘਰਾਂ ਵਿਚੋਂ ਬਾਹਰ ਕੱਢਣਾ ਚਾਹੀਦਾ ਹੈ, ਤਾਂ ਹੀ ਕੁਝ ਹੋ ਸਕਦਾ ਹੈ। ਜੇ ਅਜਿਹਾ ਨਾ ਹੋਇਆ ਤਾਂ ਜਨਤਾ ਆਪਣੇ ਵੋਟ ਦੇ ਅਧਿਕਾਰ ਤੋਂ ਜਵਾਬ ਦੇ ਦੇਵੇਗੀ, ਜਿਵੇਂ ਉਨ੍ਹਾਂ 2017 ਵਿੱਚ ਸ਼੍ਰੋਮਣੀ ਅਕਾਲੀ ਦਲ-ਭਾਜਪਾ ਨੂੰ ਦਿੱਤਾ ਸੀ।

ਪੜ੍ਹੋ ਇਹ ਵੀ ਖਬਰ - ਕੱਪੜੇ ਸੁੱਕਣੇ ਪਾਉਣ ਨੂੰ ਲੈ ਕੇ ਦੋ ਜਨਾਨੀਆਂ 'ਚ ਹੋਏ ਝਗੜੇ ਨੇ ਧਾਰਿਆ ਖ਼ੂਨੀ ਰੂਪ, 1 ਦੀ ਮੌਤ (ਤਸਵੀਰਾਂ)

ਧੜ੍ਹੇਬੰਦੀ ’ਚ ਉਲਝੇ ਮੰਤਰੀਆਂ ’ਤੇ ਵਿੰਨ੍ਹਿਆ ਨਿਸ਼ਾਨਾ
ਪੰਜਾਬ ਵਿਚ ਧੜ੍ਹੇਬੰਦੀ ਦੇ ਮਾਮਲੇ ’ਤੇ ਦੂਲੋ ਨੇ ਕਿਹਾ ਕਿ ਜਿਹੜੇ ਲੋਕ ਹੁਣ ਰੌਲਾ ਪਾ ਰਹੇ ਹਨ ਅਤੇ ਬੇਅਦਬੀ ਦੇ ਮਾਮਲੇ ’ਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਬਿਆਨਬਾਜ਼ੀ ਕਰ ਰਹੇ ਹਨ, ਉਹ 2017 ਤੋਂ ਕੀ ਕਰ ਰਹੇ ਸਨ। ਉਸ ਵੇਲੇ ਤੋਂ ਹੀ ਮੁੱਖ ਮੰਤਰੀ ’ਤੇ ਦਬਾਅ ਬਣਾ ਕੇ ਕਿਉਂ ਨਹੀਂ ਰੱਖਿਆ ਕਿ ਸਰਕਾਰ ਚੋਣਾਂ ਵਿੱਚ ਜਿਹੜਾ ਵਾਅਦਾ ਕਰ ਕੇ ਆਈ ਹੈ, ਉਸ ਮੁਤਾਬਕ ਬੇਅਦਬੀ ਅਤੇ ਗੋਲੀਕਾਂਡ ਦੇ ਕਸੂਰਵਾਰਾਂ ਨੂੰ ਸਜ਼ਾ ਦਿੱਤੀ ਜਾਵੇ। ਇੰਨੇ ਸਮੇਂ ਤਕ ਗੁਲਾਮ ਬਣੇ ਰਹੇ ਅਤੇ ਹੁਣ ਜਦੋਂ ਮੰਤਰੀ ਮੰਡਲ ਵਿੱਚ ਫੇਰ-ਬਦਲ ਦੀ ਗੱਲ ਚਰਚਾ ਵਿੱਚ ਆਈ ਹੈ ਤਾਂ ਮੂੰਹ ਵਿੱਚ ਜ਼ੁਬਾਨ ਆ ਗਈ ਤਾਂ ਜੋ ਮਲਾਈਦਾਰ ਮਹਿਕਮੇ ਝੋਲੀ ਵਿੱਚ ਆ ਜਾਣ।

ਪੜ੍ਹੋ ਇਹ ਵੀ ਖਬਰ - ਪਹਿਲਾਂ ਕੀਤਾ ‘ਪਿਆਰ’ ਫਿਰ ਵਿਆਹ ਤੋਂ ਕੀਤਾ ‘ਇਨਕਾਰ’, ਕੁੜੀ ਤੋਂ ਪਰੇਸ਼ਾਨ ਮੁੰਡੇ ਨੇ ਮਾਰੀ ਖੁਦ ਨੂੰ ‘ਗੋਲ਼ੀ

ਦਲਿਤ ਵਿਧਾਇਕਾਂ ਤੇ ਮੰਤਰੀਆਂ ਵਲੋਂ ਮੋਰਚਾ ਖੋਲ੍ਹਣ ਦੀ ਗੱਲ ’ਤੇ ਦੂਲੋ ਨੇ ਕਿਹਾ ਕਿ ਇਹ ਸਮੇਂ-ਸਮੇਂ ਦੀ ਗੱਲ ਹੈ। ਉਹ ਵੀ ਸਮਾਂ ਸੀ ਜਦੋਂ 2017 ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਲਿਤ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਪਹਿਲੀ ਬੈਠਕ ਵਿੱਚ ਐੱਸ. ਸੀ. ਸਕਾਲਰਸ਼ਿਪ ਅਤੇ ਬੇਅਦਬੀ ਮਾਮਲਿਆਂ ਵਿੱਚ ਕਾਰਵਾਈ ਜਲਦੀ ਹੋਣ ਦਾ ਮੁੱਦਾ ਚੁੱਕਿਆ ਗਿਆ ਪਰ ਉਸ ਵੇਲੇ ਸਾਰਿਆਂ ਨੇ ਚੁੱਪੀ ਵੱਟੀ ਹੋਈ ਸੀ ਅਤੇ ਬੈਠਕ ਵਿੱਚ ਉਹ ਇਕੱਲੇ ਬੋਲਦੇ ਰਹੇ। ਇਹ ਵਿਰੋਧੀ ਸੁਰ ਉਸ ਵੇਲੇ ਕਿੱਥੇ ਸਨ ਜਦੋਂ ਜ਼ਹਿਰੀਲੀ ਸ਼ਰਾਬ ਪੀ ਕੇ ਕਈ ਦਲਿਤ ਮਾਰੇ ਗਏ। ਉਸ ਵੇਲੇ ਕਿਉਂ ਨਹੀਂ ਆਵਾਜ਼ ਉਠਾਈ ਗਈ?

ਪੜ੍ਹੋ ਇਹ ਵੀ ਖਬਰ - ਸਾਵਧਾਨ ! ਬੱਚਿਆਂ ’ਚ ਵੱਧ ਰਿਹੈ ਕੋਰੋਨਾ ਦਾ ਖ਼ਤਰਾ, ਮਾਤਾ-ਪਿਤਾ ਇੰਝ ਰੱਖਣ ਆਪਣੇ ਬੱਚੇ ਨੂੰ ਸੁਰੱਖਿਅਤ

ਕੋਰੋਨਾ ਹੁਣ ਆਇਆ ਪਰ ਸਰਕਾਰ ਸਾਢੇ 4 ਸਾਲ ਤੋਂ ਇਕਾਂਤਵਾਸ ’ਚ
ਦੂਲੋ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ’ਤੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਕੋਰੋਨਾ ਤਾਂ ਹੁਣ ਆਈ ਹੈ ਪਰ ਮੁੱਖ ਮੰਤਰੀ ਤਾਂ ਸਾਢੇ 4 ਸਾਲ ਤੋਂ ਹੀ ਇਕਾਂਤਵਾਸ ਵਿੱਚ ਹਨ। ਹੁਣ ਸਮਾਂ ਆ ਗਿਆ ਹੈ ਕਿ ਮੁੱਖ ਮੰਤਰੀ ਇਕਾਂਤਵਾਸ ’ਚੋਂ ਬਾਹਰ ਆਉਣ ਅਤੇ ਜਨਤਾ ਦੀਆਂ ਉਮੀਦਾਂ ’ਤੇ ਖਰੇ ਸਾਬਿਤ ਹੋਣ।

ਪੜ੍ਹੋ ਇਹ ਵੀ ਖਬਰ ਮੋਗਾ : ASI ਨੇ ਸਰਕਾਰੀ ਰਿਵਾਲਵਰ ਨਾਲ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀ, ਸੁਸਾਇਡ ਨੋਟ ’ਚ ਕੀਤਾ ਵੱਡਾ ਖ਼ੁਲਾਸਾ (ਵੀਡੀਓ) 

ਦੂਲੋ ਨੇ ਕਿਹਾ ਕਿ ਟਕਸਾਲੀ ਕਾਂਗਰਸੀ ਹੋਣ ਦੇ ਨਾਤੇ ਉਹ ਲਗਾਤਾਰ ਸਰਕਾਰ ਨੂੰ ਜਗਾਉਂਦੇ ਰਹੇ ਹਨ। ਇਕ ਵਾਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਸਾਥ ਦਿੱਤਾ, ਜਦੋਂਕਿ ਬਾਕੀ ਸੰਸਦ ਮੈਂਬਰਾਂ ਦਾ ਅਤਾ-ਪਤਾ ਨਹੀਂ ਸੀ। ਕਈ ਮੰਤਰੀਆਂ ਨੇ ਆਵਾਜ਼ ਉਠਾਈ ਪਰ ਉਨ੍ਹਾਂ ਆਪਣੇ-ਆਪਣੇ ਇੰਟ੍ਰਸਟ ਦੇਖੇ। ਜਿਹੜੇ ਹੁਣ ਗੱਲਾਂ ਕਰਦੇ ਹਨ, ਉਨ੍ਹਾਂ ਉਸ ਵੇਲੇ ਵਿਰੋਧ ਕਿਉਂ ਨਹੀਂ ਕੀਤਾ ਜਦੋਂ ਕਾਂਗਰਸ ਤੋਂ ਬਾਹਰ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ। ਦਲਿਤ ਵਿਦਿਆਰਥੀਆਂ ਦੇ ਵਜ਼ੀਫੇ ਦੇ ਮੁੱਦੇ ’ਤੇ ਕਿਉਂ ਨਹੀਂ ਬੋਲੇ। ਉਸ ਨਾਲ ਦਲਿਤਾਂ ਦਾ ਕਿੰਨਾ ਨੁਕਸਾਨ ਹੋਇਆ, ਕਿਉਂਕਿ ਪੜ੍ਹਾਈ ਨਾ ਹੋਣ ਕਾਰਨ 15 ਲੱਖ ਮੁੰਡੇ-ਕੁੜੀਆਂ ਦਾ ਨੁਕਸਾਨ ਹੋਇਆ। ਉਹ ਗਲਤ ਰਸਤੇ ’ਤੇ ਚੱਲਣ ਲੱਗੇ ਅਤੇ ਉਨ੍ਹਾਂ ਦਾ ਕਰੀਅਰ ਤੇ ਜ਼ਿੰਦਗੀ ਤਬਾਹ ਹੋ ਗਈ। ਉਸ ਵੇਲੇ ਵਿਧਾਇਕ ਕਿਉਂ ਨਹੀਂ ਬੋਲੇ? ਦੂਲੋ ਨੇ ਕਿਹਾ ਕਿ ਪੰਜਾਬ ਦੇ ਸੰਸਦ ਮੈਂਬਰ ਲਗਾਤਾਰ ਮੌਜੂਦਾ ਸਥਿਤੀ ’ਤੇ ਤੁਰੰਤ ਬੈਠਕ ਸੱਦਣ ਦੀ ਗੱਲ ਕਹਿ ਰਹੇ ਪਰ ਅਜੇ ਤਕ ਬੈਠਕ ਦਾ ਪਤਾ ਨਹੀਂ। ਜੇ ਮੁੱਖ ਮੰਤਰੀ ਸੱਦਣਗੇ ਤਾਂ ਉਹ ਬੈਠਕ ਵਿੱਚ ਜ਼ਰੂਰ ਹਿੱਸਾ ਲੈਣਗੇ ਅਤੇ ਸਵਾਲ ਉਠਾਉਣਗੇ।

ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ

ਸਿੱਧੂ ਦਾ ਕੀ ਇੰਟ੍ਰਸਟ, ਉਹੀ ਜਾਣਨ
ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਬਾਰੇ ਦੂਲੋ ਨੇ ਕਿਹਾ ਕਿ ਉਨ੍ਹਾਂ ਦੀ ਸੋਸ਼ਲ ਮੀਡੀਆ ’ਤੇ ਸਰਕਾਰ-ਵਿਰੋਧੀ ਨੀਤੀ ਬਾਰੇ ਉਹ ਖੁਦ ਦੱਸ ਸਕਦੇ ਹਨ ਪਰ ਉਨ੍ਹਾਂ ਨੂੰ ਇਹ ਸਮਝ ਨਹੀਂ ਆਉਂਦੀ ਕਿ ਕਦੇ ਉਹ ਕੈਪਟਨ ਨੂੰ ਖੁਸ਼ ਕਰਨ ’ਚ ਲੱਗ ਜਾਂਦੇ ਹਨ ਤਾਂ ਕਦੇ ਉਨ੍ਹਾਂ ਖ਼ਿਲਾਫ਼ ਬੋਲਦੇ ਹਨ। ਉਸ ’ਤੇ ਉਹ ਉਸ ਵੇਲੇ ਕਿਉਂ ਨਹੀਂ ਬੋਲੇ ਜਦੋਂ ਉਹ ਮੰਤਰੀ ਦੇ ਅਹੁਦੇ ’ਤੇ ਸਨ। ਚੰਗਾ ਹੁੰਦਾ ਜੇ 2017 ਤੋਂ ਹੀ ਕੈਪਟਨ ’ਤੇ ਦਬਾਅ ਬਣਾਈ ਰੱਖਦੇ ਅਤੇ ਉਨ੍ਹਾਂ ਨੂੰ ਜਗਾਉਂਦੇ ਰਹਿੰਦੇ।

ਪੜ੍ਹੋ ਇਹ ਵੀ ਖਬਰ ਪੰਜਾਬ ਦੇ ਇਸ ਪ੍ਰੋਫ਼ੈਸਰ ਜੋੜੇ ਨੇ ਡੇਢ ਏਕੜ 'ਚ ਬਣਾਇਆ ਪੁਰਾਤਨ ਮਿੰਨੀ ਪਿੰਡ, ਵੇਖ ਲੋਕ ਕਰ ਰਹੇ ਨੇ ਵਾਹ-ਵਾਹ (ਤਸਵੀਰਾਂ)

rajwinder kaur

This news is Content Editor rajwinder kaur