ਫਿਲਮ ਪਦਮਾਵਤੀ ਵਿਰੁੱਧ ਰਾਜਪੂਤ ਯੁਵਾ ਵਿੰਗ ਨੇ ਕੀਤਾ ਰੋਸ-ਪ੍ਰਦਰਸ਼ਨ

11/20/2017 6:36:28 AM

ਗੁਰਦਾਸਪੁਰ, (ਦੀਪਕ, ਕਪੂਰ)- ਨਿਰਮਾਤਾ ਸੰਜੇ ਭੰਸਾਲੀ ਵੱਲੋਂ ਬਣਾਈ ਗਈ ਫਿਲਮ ਪਦਮਾਵਤੀ ਵਿਰੁੱਧ ਰਾਜਪੂਤ ਯੁਵਾ ਵਿੰਗ ਵੱਲੋਂ ਬਹਿਰਾਮਪੁਰ 'ਚ ਰੋਸ-ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਅਗਵਾਈ ਰਾਜਪੂਤ ਪੰਜਾਬ ਮਹਾਸਭਾ ਹਲਕਾ ਗੁਰਦਾਸਪੁਰ ਦੇ ਸਕੱਤਰ ਵਿਜੇ ਸਲਾਰੀਆ ਨੇ ਕੀਤੀ।
ਇਸ ਸਮੇਂ ਸੰਬੋਧਨ ਕਰਦਿਆਂ ਸਲਾਰੀਆ ਨੇ ਦੱਸਿਆ ਕਿ ਰਾਣੀ ਪਦਮਾਵਤੀ ਰਾਜਪੂਤ ਸਮੁਦਾਏ ਹੀ ਨਹੀਂ ਬਲਕਿ ਪੂਰੇ ਹਿੰਦੂ ਸਮਾਜ ਦਾ ਗੌਰਵ ਸੀ ਅਤੇ ਅਜਿਹੀ ਵੀਰਾਂਗਨਾ ਨਾਰੀ ਦੇ ਚਰਿੱਤਰ ਨੂੰ ਫਿਲਮ 'ਚ ਗਲਤ ਢੰਗ ਨਾਲ ਪੇਸ਼ ਕਰਕੇ ਹਿੰਦੂਆਂ ਦੇ ਇਤਿਹਾਸ ਨਾਲ ਛੇੜ-ਛਾੜ ਕਰਕੇ ਲੋਕਾਂ ਦੇ ਦਿਲਾਂ ਨੂੰ ਗਹਿਰੀ ਠੇਸ ਪਹੁੰਚਾਈ ਗਈ ਹੈ। ਇਸ ਲਈ ਸੈਂਸਰ ਬੋਰਡ ਨੂੰ ਫਿਲਮ 'ਚੋਂ ਅਪਮਾਨਜਨਕ ਸੀਨ ਕੱਟ ਕੇ ਰਿਲੀਜ਼ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਦੇਸ਼ ਦੇ ਕਿਸੇ ਵੀ ਕੋਨੇ 'ਚ ਕਿਸੇ ਤਰ੍ਹਾਂ ਦਾ ਵਿਵਾਦ ਪੈਦਾ ਨਾ ਹੋਵੇ। ਇਸ ਮੌਕੇ ਜੋਗਿੰਦਰ ਸਿੰਘ, ਸ਼ੁਭਮ, ਰਿਸ਼ੂ, ਪ੍ਰਧਾਨ ਰੋਮੀ ਸਲਾਰੀਆ, ਠਾਕੁਰ ਜਸਪਾਲ, ਕਾਕਾ, ਅਰੁਣ, ਵਿਨੈ ਆਦਿ ਹਾਜ਼ਰ ਸੀ।