ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਈ ਮੁੱਖ ਵਿਭਾਗ ਇਧਰੋਂ-ਉਧਰ

07/17/2018 1:19:28 AM

ਪਟਿਆਲਾ(ਇੰਦਰਪ੍ਰੀਤ)-ਸਰਕਾਰੀ ਰਾਜਿੰਦਰਾ ਹਸਪਤਾਲ ਦੇ ਕਈ ਮੁੱਖ ਵਿਭਾਗਾਂ ਨੂੰ ਇਧਰੋਂ-ਉਧਰ ਕੀਤਾ ਜਾ ਰਿਹਾ ਹੈ। ਹੁਣ ਐਮਰਜੈਂਸੀ ਗਾਇਨੀ ਵਿਭਾਗ ਅਤੇ ਗਾਇਨੀ ਮਦਰ ਐਂਡ ਚਾਈਲਡ ਵਿਭਾਗ ਲਈ ਬਣੀ ਸੁਪਰ-ਸਪੈਸ਼ਲਿਟੀ ਬਿਲਡਿੰਗ ਵਿਚ ਤਬਦੀਲ ਹੋਵੇਗੀ। ਇਸੇ ਤਰ੍ਹਾਂ ਬੱਚਾ ਵਿਭਾਗ ਦੀ ਪੁਰਾਣੀ ਬਿਲਡਿੰਗ ਵਿਚ ਸੀ. ਆਰ. ਦਫ਼ਤਰ ਹੋਵੇਗਾ, ਇਸ ਨੂੰ ਲੈ ਕੇ ਐੈੱਮ. ਐੈੱਸ. ਡਾ. ਬੀ. ਐੈੱਸ. ਬਰਾਡ਼ ਨੇ ਗਾਇਨੀ ਵਿਭਾਗ ਦਾ ਦੌਰਾ ਵੀ ਕੀਤਾ ਅਤੇ ਇਥੇ ਜ਼ਰੂਰੀ ਸਾਮਾਨ ਜਿਨ੍ਹਾਂ ਦੀ ਐਮਰਜੈਂਸੀ ਵਿਚ ਲੋਡ਼ ਹੁੰਦੀ ਹੈ, ਦੇ ਪਲਾਇੰਟਸ ਨੋਟ ਕੀਤੇ। ਗਾਇਨੀ ਦੀ ਪੁਰਾਣੀ ਬਿਲਡਿੰਗ ਵਿਚ ਐਮਰਜੈਂਸੀ ਤਬਦੀਲ ਕੀਤੇ ਜਾਣ ’ਤੇ 5 ਕਰੋਡ਼ ਦਾ ਖਰਚ ਆਵੇਗਾ, ਜੋ ਬਜਟ ਸਰਕਾਰ ਨੇ ਪਹਿਲਾਂ ਹੀ ਮਨਜ਼ੂਰ ਕਰ ਦਿੱਤਾ ਹੈ।
ਇਨ੍ਹਾਂ ਕਾਰਨਾਂ ਕਰ ਕੇ ਬਦਲੀ ਐਮਰਜੈਂਸੀ ਦੀ ਬਿਲਡਿੰਗ
 ਪੁਰਾਣੀ ਐਮਰਜੈਂਸੀ ਦੀ ਬਿਲਡਿੰਗ ਬਹੁਤ ਪੁਰਾਣੀ ਹੋਣ  ਕਾਰਨ ਇੱਥੇ ਵਿਛੀ ਸੀਵਰੇਜ ਪਾਈਪ ਲਾਈਨਾਂ ਗਲ ਕੇ ਟੁੱਟ ਚੁੱਕੀਆਂ ਹਨ। ਮੌਜੂਦਾ ਸਮੇਂ ਜੋਡ਼-ਤੋਡ਼ ਦੇ ਨਾਲ ਹੀ ਕੰਮ ਚਲਾਇਆ ਜਾ ਰਿਹਾ ਹੈ। ਟੁੱਟੀਆਂ ਪਾਈਪਾਂ ’ਚੋਂ ਲੀਕੇਜ ਹੋਣ ਕਾਰਨ ਗੰਦਾ ਪਾਣੀ ਐਮਰਜੈਂਸੀ ਦੀ ਨੀਂਹ ਵਿਚ ਲਗਾਤਾਰ ਪਹੁੰਚਣ ਕਾਰਨ ਕੰਧਾਂ ਵਿਚ ਦਰਾਰਾਂ ਆ ਰਹੀਆਂ ਹਨ। ਬਿਜਲੀ ਦੀ ਵਾਇਰਿੰਗ ਵੀ ਖਸਤਾ ਹਾਲਤ ਵਿਚ ਹੈ, ਜਿਸ ਨਾਲ ਲਾਈਟ ਆਉਣ ਜਾਣ ਦਾ ਸਿਲਸਿਲਾ ਬਣਿਆਂ ਰਹਿਣ ਕਾਰਨ ਇਥੇ ਪਹੁੰਚ ਕੇ ਭਰਤੀ ਮਰੀਜ਼ਾਂ ਨੂੰ ਭਾਰੀ ਅੌਕਡ਼ਾਂ ਦਾ ਸਾਹਮਣਾ ਕਰਨਾ ਪੈਂਦਾ ਹੈ।  ਐਮਰਜੈਂਸੀ ਵਿਚ ਅੰਡਰ ਗਰਾਊਂਡ ਸੀਵਰੇਜ ਅਤੇ ਵਾਟਰ ਪਾਈਪ ਲਾਈਨਾਂ ਵਿਛੀਆਂ ਹਨ। ਇਨ੍ਹਾਂ ਪੁਰਾਣੀਆਂ ਪਾਈਪ ਲਾਈਨਾਂ ਨੂੰ ਕੱਢ ਕੇ ਨਵੀਆਂ ਲਾਈਨਾਂ ਪਾਈਆਂ ਜਾਣਗੀਆਂ। ਇਸ ਤੋਂ ਬਾਅਦ ਇਸ ਬਿਲਡਿੰਗ ਵਿਚ ਬੈਂਕ ਸਥਾਪਤ ਕੀਤਾ ਗਿਆ ਹੈ, ਜੋ ਆਪਣੀ ਐੈੱਮ. ਐੈੱਸ. ਆਫਿਸ ਦੇ ਠੀਕ ਸਾਹਮਣੇ ਉੱਪਰ ਵਾਲੀ ਮੰਜ਼ਿਲ ’ਤੇ ਹੈ।
ਨਵੀਂ ਐਮਰਜੈਂਸੀ ਵਿਚ ਕੀ ਹਨ ਸਹੂਲਤਾਂ 
 ਚੰਡੀਗਡ਼੍ਹ ਪੀ. ਜੀ. ਆਈ. ਦੀ ਤਰਜ਼ ’ਤੇ ਬਣਨ ਵਾਲੀ ਨਵੀਂ ਐਮਰਜੈਂਸੀ ਵਿਚ ਵਿਸ਼ੇਸ਼ ਤੌਰ ’ਤੇ ਸੈਂਟਰਾਲਾਈਜ਼ ਆਕਸੀਜ਼ਨ ਸਪਲਾਈ, ਅਲਟਰਾਸਾਊਂਡ ਸੈਂਟਰ, ਲੈਬ ਸਥਾਪਤ ਹੋਵੇਗੀ। ਯਾਨੀ ਮਰੀਜ਼ਾਂ ਨੂੰ ਇਧਰੋਂ-ਉਧਰ ਜਾਣਾ ਨਹੀਂ ਪਵੇਗਾ, ਬਲਕਿ ਇਕ ਹੀ ਛੱਤ ਹੇਠ ਸਮੁੱਚੇ ਕੰਮ ਹੋ ਜਾਣਗੇ।
* ਆਈ. ਸੀ. ਯੂ. : 38 ਬੈੈੱਡ * ਬਰਨ ਯੂਨਿਟ : 15 ਬੈੈੱਡ *  ਸਰਜਰੀ : 30 ਬੈੈੱਡ ਆਰਥੋ  30 ਬੈੈੱਡ *  ਮੈਡੀਸਨ : 30 ਬੈੈੱਡ * ਜਨਰਲ : 7 ਬੈੈੱਡ