ਕਾਂਗਰਸ ’ਚ ਸ਼ਾਮਲ ਹੋਣ ਮਗਰੋਂ ਸੀਨੀਅਰ ਆਗੂਆਂ ਸਣੇ ਕਰਤਾਰਪੁਰ ਪੁੱਜੇ ਸਾਬਕਾ SSP ਰਜਿੰਦਰ ਸਿੰਘ

12/02/2023 6:19:47 PM

ਕਰਤਾਰਪੁਰ (ਸਾਹਨੀ) : ਲਗਭਗ ਤਿੰਨ ਦਹਾਕਿਆਂ ਤੋਂ ਕਾਂਗਰਸ ਦਾ ਗੜ੍ਹ ਮੰਨੇ ਜਾਂਦੋ ਰਿਹੈ ਕਰਤਾਰਪੁਰ ਵਿਧਾਨ ਸਭਾ ਹਲਕੇ ’ਚ ਪਹਿਲਾਂ ਅਕਾਲੀ ਦਲ ਨੇ ਸੰਨ ਲਾਈ ਅਤੇ ਕਰੀਬ 10 ਸਾਲ ਦੇ ਅੰਤਰਾਲ ਤੋਂ ਬਾਅਦ ਫਿਰ ਕਾਂਗਰਸ ਨੇ ਇਸ ਸੀਟ ’ਤੇ ਕਬਜ਼ਾ ਕੀਤਾ ਪਰ ਪਿਛਲੀਆਂ ਵਿਧਾਨ ਸਭਾ ਚੋਣਾਂ ’ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਕਾਰ ਸਿੰਘ ਨੇ ਸਖ਼ਤ ਮਿਹਨਤ ਕਰਕੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਇਸ ਖ਼ੇਤਰ ਅਤੇ ਇਸ ਖੇਤਰ ਤੋਂ ਜਿੱਤ ਨਾਲ ‘ਆਪ’ ਪਾਰਟੀ ਦੀ ਸ਼ੁਰੂ ਹੋਈ ਸਿਆਸੀ ਘੇਰਾਬੰਦੀ ਦੌਰਾਨ ਵੱਡੀਆਂ ਸਿਆਸੀ ਪਾਰਟੀਆਂ ਚਾਹੇ ਉਹ ਕਾਂਗਰਸ, ਅਕਾਲੀ, ਬਸਪਾ ਜਾਂ ਭਾਜਪਾ ਹੋਵੇ, ਦੀਆਂ ਸਰਗਰਮੀਆਂ ਕਾਫੀ ਮੱਠੀਆਂ ਪੈ ਗਈਆਂ ਸਨ ਜਾਂ ਕਿਹਾ ਜਾ ਸਕਦਾ ਹੈ ਕਿ ਰੁਕ ਗਈਆਂ ਸਨ। ਇਸੇ ਦੌਰਾਨ ਪੁਲਸ ਪ੍ਰਸ਼ਾਸਨ ਤੋਂ ਸੇਵਾਮੁਕਤ ਹੋ ਕੇ ਹਾਲ ਹੀ ’ਚ ਕਾਂਗਰਸ ’ਚ ਸ਼ਾਮਲ ਹੋਏ ਰਜਿੰਦਰ ਸਿੰਘ ਸੀਨੀਅਰ ਕਾਂਗਰਸੀ ਆਗੂਆਂ ਸਮੇਤ ਅੱਜ ਕਰਤਾਰਪੁਰ ਪੁੱਜੇ ਅਤੇ ਇੱਥੇ ਉਨ੍ਹਾਂ ਕਾਂਗਰਸ ਦੇ ਸੀਨੀਅਰ ਆਗੂਆਂ ਦੇ ਨਾਲ ਜਾ ਕੇ ਸਭ ਤੋਂ ਪਹਿਲਾਂ ਗੁਰਦੁਆਰਾ ਗੰਗਸਰ ਸਾਹਿਬ, ਭਗਵਾਨ ਵਾਲਮੀਕਿ ਮੰਦਰ, ਗੁਰੂ ਰਵਿਦਾਸ ਮੰਦਰ, ਮਾਤਾ ਸ਼ੀਤਲਾ ਮੰਦਰ ’ਚ ਮੱਥਾ ਟੇਕਿਆ ਅਤੇ ਸ਼ੁਕਰਾਨਾ ਕੀਤਾ।

ਉਨ੍ਹਾਂ ਦਾ ਅੱਜ ਕਈ ਪਿੰਡਾਂ ’ਚ ਕਾਂਗਰਸੀ ਆਗੂਆਂ ਨਾਲ ਦੌਰਾ ਵੀ ਕੀਤਾ। ਇਸ ਮੌਕੇ ਮੀਟਿੰਗਾਂ ਕਰਕੇ ਉਨ੍ਹਾਂ ਦਾ ਸਵਾਗਤ ਵੀ ਕੀਤਾ ਗਿਆ ਅਤੇ ਪਾਰਟੀ ਆਗੂ ਉਨ੍ਹਾਂ ਦੇ ਪਾਰਟੀ ’ਚ ਸ਼ਾਮਲ ਹੋਣ ਨੂੰ ਲੈ ਕੇ ਕਾਫ਼ੀ ਉਤਸਾਹਿਤ ਹਨ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਅਮਰਜੀਤ ਸਿੰਘ ਕੰਗ, ਨਿਰਮਲ ਸਿੰਘ ਗਾਖਲ, ਕਮਲਜੀਤ ਓਹਰੀ, ਜਗਦੀਸ਼ ਲਾਲ ਜੱਗਾ, ਜਸਪ੍ਰੀਤ ਜੱਸੀ ਭੁੱਲਰ, ਗੁਰਪ੍ਰੀਤ ਸਿੰਘ ਸਰੋਏ, ਰਧੂਬੀਰ ਸਿੰਘ ਗਿੱਲ, ਗੋਪਾਲ ਸੂਦ, ਭੀਮਸੇਨ ਜਗੋਤਾ, ਨਾਥੀ ਸਨੌਤਰਾ ਸਮੇਤ ਵੱਡੀ ਗਿਣਤੀ ’ਚ ਕਾਂਗਰਸੀ ਆਗੂ ਸ਼ਾਮਲ ਹੋਏ।

ਇਹ ਵੀ ਪੜ੍ਹੋ : ਹਰਿਆਣਾ ’ਤੇ ਵੀ ਅਸਰ ਪਾ ਸਕਦੇ ਹਨ ਰਾਜਸਥਾਨ ਦੇ ਚੋਣ ਨਤੀਜੇ!  

ਇਸੇ ਦੌਰਾਨ ਅੱਜ ਹੀ ਇਸੇ ਇਲਾਕੇ ਦੇ ਸਾਬਕਾ ਵਿਧਾਇਕ ਚੌਧਰੀ ਸੁਰਿੰਦਰ ਸਿੰਘ ਨੇ ਵੀ ਆਪਣੇ ਪਿੰਡ ਧਾਰੀਵਾਲ ਕਾਦੀਆਂ ਤੋਂ ਆਉਣ ਵਾਲੀਆਂ ਪੰਚਾਇਤੀ ਅਤੇ ਲੋਕ ਸਭਾ ਚੋਣਾਂ ਸਬੰਧੀ ਮੀਟਿੰਗਾਂ ਦਾ ਦੌਰ ਸ਼ੁਰੂ ਕੀਤਾ, ਜਿਸ ’ਚ ਵੱਡੀ ਗਿਣਤੀ ’ਚ ਲੋਕਾਂ ਨੇ ਸ਼ਮੂਲੀਅਤ ਕੀਤੀ। ਸੀਨੀਅਰ ਕਾਂਗਰਸੀ ਆਗੂਆਂ ਅਤੇ ਅਹੁਦੇਦਾਰਾਂ ਨੇ ਵੀ ਸ਼ਿਰਕਤ ਕੀਤੀ ਅਤੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਇਲਾਕੇ ਦੇ ਹੋਰ ਪਿੰਡਾਂ ਵਿੱਚ ਵੀ ਅਜਿਹੀਆਂ ਵੱਡੀਆਂ ਮੀਟਿੰਗਾਂ ਕੀਤੀਆਂ ਜਾਣਗੀਆਂ। ਵਰਣਨਯੋਗ ਹੈ ਕਿ ਕਰਤਾਰਪੁਰ ’ਚ ਕਾਂਗਰਸ ਦਾ ਵੱਡਾ ਆਧਾਰ ਰਿਹਾ ਹੈ। ਅੱਜ ਇੱਕੋਂ ਦਿਨ ਦੋ ਕਾਂਗਰਸੀ ਆਗੂਆਂ ਵੱਲੋਂ ਸ਼ੁਰੂ ਕੀਤੀਆਂ ਸਿਆਸੀ ਸਰਗਰਮੀਆਂ ਦਰਮਿਆਨ ਕਾਂਗਰਸੀ ਵਰਕਰ ਵੀ ਵੰਡੇ ਹੋਏ ਦੇਖੇ ਗਏ ਅਤੇ ਅਜਿਹੇ ਹਾਲਾਤ ’ਚ ਕਾਂਗਰਸ ਹਾਈਕਮਾਂਡ ਪਾਰਟੀ ਨੂੰ ਇੱਕਜੁੱਟ ਕਰਨ ’ਚ ਕਾਮਯਾਬ ਹੋਵੇਗੀ ਜਾਂ ਨਹੀਂ, ਇਹ ਸਵਾਲੀਆ ਨਿਸ਼ਾਨ ਅੱਜ ਦੇ ਦਿਨ ਕਾਂਗਰਸੀ ਖੇਮੇ ’ਚ ਹਲਚਲ ਤੋਂ ਬਾਅਦ ਸਾਹਮਣੇ ਆ ਰਿਹਾ ਹੈ। 

ਇਹ ਵੀ ਪੜ੍ਹੋ : ਰਚਿਆ ਇਤਿਹਾਸ : ਦੁਨੀਆ ’ਚ ਪਹਿਲੀ ਵਾਰੀ ਹੋਈ ਇਹੋ ਜਿਹੀ ਤਕਨੀਕ ਦੀ ਖੋਜ

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

Anuradha

This news is Content Editor Anuradha