ਰਾਜਾਸਾਂਸੀ ਲ਼ਾਹੌਰ ਨਹਿਰ ਬ੍ਰਾਂਚ ਰਾਣੇਵਾਲੀ ਕੰਢੇ ਚੀਤਾ ਛੱਡਣ ਦੀ ਖ਼ਬਰ ਫੈਲੀ, ਲੋਕਾਂ ’ਚ ਸਹਿਮ ਦਾ ਮਾਹੌਲ

07/26/2022 10:39:56 AM

ਰਾਜਾਸਾਂਸੀ (ਰਾਜਵਿੰਦਰ)- ਥਾਣਾ ਰਾਜਾਸਾਂਸੀ ਅਧੀਨ ਪੈਂਦੀ ਲਾਹੌਰ ਨਹਿਰ ਬਰਾਂਚ ਦੀ ਸੰਘਣੀ ਅਬਾਦੀ ਵਾਲੇ ਏਰੀਏ ’ਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਰਾਣੇਵਾਲੀ ਨਹਿਰ ਦੇ ਕੰਢੇ ਇਕ ਚੀਤਾ ਛੱਡਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਸੁਰਿੰਦਰ ਸਿੰਘ ਵਾਸੀ ਕੱਲੇਮਾਲ ਥਾਣਾ ਘਰਿੰਡਾ ਨੇ ਦੱਸਿਆ ਕਿ ਮੈਂ ਪਿੰਡ ਰਾਣੇਵਾਲੀ ’ਚ ਕਰੀਬ 4 ਸਾਲ ਤੋਂ ਆਪਣੇ ਟਰੱਕ ਟਿੱਪਰ ’ਤੇ ਮਿੱਟੀ ਲੋਡ ਕਰ ਕੇ ਲਿਜਾਣ ਦਾ ਕੰਮ ਕਰਦਾ ਹਾਂ। ਜਦੋਂ ਮੈਂ ਗੱਡੀ ਖਾਲੀ ਕਰ ਕੇ ਅੰਮ੍ਰਿਤਸਰ ਅਜਨਾਲਾ ਮੁੱਖ ਮਾਰਗ ਤੋਂ ਪਿੰਡ ਰਾਣੇਵਾਲੀ ਸੜਕ ਨੂੰ ਵਾਪਸ ਆ ਰਿਹਾ ਸੀ।

ਪੜ੍ਹੋ ਇਹ ਵੀ ਖ਼ਬਰ: ਹੈਰਾਨੀਜਨਕ ਖ਼ੁਲਾਸਾ : ਕੁੜੀਆਂ ਦੇ ਗੈਂਗ ਨੇ ਕਰਨਾ ਸੀ ਸਿੱਧੂ ਮੂਸੇਵਾਲਾ ਦਾ ਕਤਲ, ਬਣਾਈਆਂ ਸਨ ਇਹ ਯੋਜਨਾਵਾਂ

ਉਸ ਨੇ ਕਿਹਾ ਕਿ ਮੈਂ ਜਦੋਂ ਮੇਨ ਰੋਡ ਤੋਂ ਇਕ ਕਿਲੋ ਮੀਟਰ ਦੂਰੀ ’ਤੇ ਪਹੁੰਚਿਆ ਤਾਂ ਮੇਰੇ ਅਗਲੇ ਪਾਸੇ ਇਕ ਜੰਗਲੇ ਵਾਲੀ ਕੈਂਪਾਂ ਗੱਡੀ ਖੜ੍ਹੀ ਸੀ। ਮੈਂ ਵੇਖਿਆ ਕਿ ਅਣਪਛਾਤੇ ਵਿਅਕਤੀਆਂ ਨੇ ਗੱਡੀ ਦੇ ਜੰਗਲੇ ਨੂੰ ਖੋਲ੍ਹ ਦਿੱਤਾ, ਜਿਸ ਵਿਚੋਂ ਇਕ ਜੰਗਲੀ ਚੀਤਾ ਨਿਕਲ ਕੇ ਦੌੜ ਗਿਆ। ਮੈਂ ਉਨ੍ਹਾਂ ਤੋਂ ਇਸ ਬਾਰੇ ਜਾਨਣਾ ਚਾਹਿਆ ਤਾਂ ਉਕਤ ਵਿਅਕਤੀ ਮੌਕੇ ਤੋਂ ਗੱਡੀ ਭਜਾ ਕੇ ਲੈ ਗਏ। ਉਸ ਨੇ ਦੱਸਿਆ ਕਿ ਗੱਡੀ ’ਤੇ ਭਾਰਤ ਸਰਕਾਰ ਦਾ ਨਾਂ ਲਿਖਿਆ ਹੋਇਆ ਸੀ।

ਪੜ੍ਹੋ ਇਹ ਵੀ ਖ਼ਬਰ: ਮਨੂੰ-ਕੁੱਸਾ ਦੇ ਐਨਕਾਊਂਟਰ ਦੌਰਾਨ ਹੋੋਈ ਫਾਇਰਿੰਗ ਦੇ ਦਰੱਖ਼ਤਾਂ 'ਤੇ ਮਿਲੇ ਨਿਸ਼ਾਨ, 'ਹਵੇਲੀ' ਨੇੜੇ ਪੁਲਸ ਦਾ ਪਹਿਰਾ

ਟਰੱਕ ਡਰਾਈਵਰ ਸੁਰਿੰਦਰ ਸਿੰਘ ਦਾ ਕਹਿਣਾ ਹੈ ਕਿ ਮੈਂ ਇਸ ਦੀ ਜਾਣਕਾਰੀ ਇਲਾਕੇ ਦੇ ਲੋਕਾਂ ਅਤੇ ਥਾਣਾ ਮੁਖੀ ਰਾਜਾਸਾਂਸੀ ਨੂੰ ਦੇ ਦਿੱਤੀ। ਜ਼ਿਕਰਯੋਗ ਹੈ ਕਿ ਜੇ ਇਸ ਟਰੱਕ ਡਰਾਈਵਰ ਵੱਲੋਂ ਦਿੱਤੀ ਜਾਣਕਾਰੀ ਦਰੁਸੱਤ ਹੈ ਤਾਂ ਸੰਘਣੀ ਅਬਾਦੀ ਵਾਲੇ ਇਸ ਏਰੀਏ ਦੇ ਲੋਕਾਂ ਲਈ ਚਿੰਤਾਂ ਵਾਲਾ ਵਿਸ਼ਾ ਹੈ, ਕਿਉਂਕਿ ਆਸ ਪਾਸ ਦੇ ਪਿੰਡਾਂ ਕਸਬਿਆਂ ’ਚੋਂ ਹੁੰਦੀਆਂ ਹੋਈਆਂ ਬੱਚਿਆਂ ਦੀਆਂ ਸਕੂਲ ਵੈਨਾਂ ਅਤੇ ਆਪਣੀ ਰੋਜ਼ੀ ਰੋਟੀ ਦੀ ਭਾਲ ’ਚ ਗਰੀਬ ਲੋਕ ਸਾਈਕਲਾਂ ਅਤੇ ਪੈਦਲ ਇਸ ਰਸਤੇ ਹੀ ਗੁਜਰਦੇ ਹਨ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ ਦੇ ਵਿਅਕਤੀਆਂ ਨਾਲ ਹਿਮਾਚਲ 'ਚ ਵਾਪਰਿਆ ਦਰਦਨਾਕ ਭਾਣਾ, 3 ਘਰਾਂ 'ਚ ਵਿਛੇ ਸੱਥਰ

ਇਸ ਸਬੰਧੀ ਥਾਣਾ ਮੁਖੀ ਰਾਜਾਸਾਂਸੀ ਗੁਰਪ੍ਰੀਤ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਸੁਰਿੰਦਰ ਸਿੰਘ ਨਾਮੀ ਇਕ ਟਰੱਕ ਡਰਾਈਵਰ ਵੱਲੋਂ ਉਨ੍ਹਾਂ ਨੂੰ ਚੀਤਾ ਛੱਡਣ ਸਬੰਧੀ ਸੂਚਨਾ ਦਿੱਤੀ ਹੈ। ਜੋ ਅਸੀਂ ਕਸਬਾ ਰਾਜਾਸਾਂਸੀ ਅਤੇ ਮੇਨ ਰੋਡ ’ਤੇ ਲੱਗੇ ਸੀ. ਸੀ. ਟੀ. ਵੀ. ਕੈਮਰੇ ਖੰਗਾਲ ਰਹੇ ਹਾਂ ਅਤੇ ਇਸ ਸਬੰਧੀ ਜੰਗਲਾਤ ਵਿਭਾਗ ਨਾਲ ਵੀ ਸੰਪਰਕ ਕੀਤਾ ਜਾ ਰਿਹਾ ਅਤੇ ਜਲਦ ਹੀ ਪੜਤਾਲ ਕਰ ਕੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਸੱਚਾਈ ਲੋਕਾਂ ਸਾਹਮਣੇ ਲਿਆਂਦੀ ਜਾਵੇਗੀ।

ਪੜ੍ਹੋ ਇਹ ਵੀ ਖ਼ਬਰ: ਅਹਿਮ ਖ਼ੁਲਾਸਾ: ਐਨਕਾਊਂਟਰ ’ਚ ਗੋਲੀਆਂ ਲੱਗਣ ਕਾਰਨ ਖ਼ਤਮ ਹੋਇਆ ਸੀ ਕੁੱਸਾ ਦਾ ਦਿਮਾਗ ਅਤੇ ਰੂਪਾ ਦੇ ਫੇਫੜੇ

 

rajwinder kaur

This news is Content Editor rajwinder kaur