ਰਾਮਤੀਰਥ ਡਰੇਨ ''ਚੋਂ ਮਿਲੀ ਲਾਵਾਰਸ ਲਾਸ਼

09/20/2019 2:59:12 PM

ਰਾਜਾਸਾਂਸੀ (ਰਾਜਵਿੰਦਰ) : ਰਾਮਤੀਰਥ ਡਰੇਨ 'ਚੋਂ ਇਕ ਲਾਵਾਰਸ ਲਾਸ਼ ਮਿਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਰਾਜਾਸਾਂਸੀ ਸੁਖਜਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਇਤਲਾਹ ਮਿਲੀ ਕਿ ਰਾਮਤੀਰਥ ਡਰੇਨ ਨੇੜੇ ਕੋਟਲਾ ਡੂਮ 'ਚ ਇਕ ਲਾਸ਼ ਹੈ। ਪੁਲਸ ਨੇ ਮੌਕੇ 'ਤੇ ਜਾ ਕੇ ਵੇਖਿਆ ਕਿ ਡਰੇਨ ਦੀ ਬੂਟੀ 'ਚ ਇਕ ਲਾਸ਼ ਪਈ ਹੈ, ਜਿਸ ਨੂੰ ਕੁੱਤੇ ਖਾ ਰਹੇ ਸਨ। ਫਿਲਹਾਲ ਲਾਸ਼ ਦੀ ਸ਼ਨਾਖਤ ਨਾ ਹੋਣ ਕਰ ਕੇ 174 ਦੀ ਕਾਰਵਾਈ ਕਰ ਕੇ 72 ਘੰਟਿਆ ਲਈ ਸਿਵਲ ਹਸਪਤਾਲ ਅਜਨਾਲਾ 'ਚ ਜਮ੍ਹਾਂ ਕਰਵਾ ਦਿੱਤੀ ਗਈ ਹੈ।

Baljeet Kaur

This news is Content Editor Baljeet Kaur