ਇਸ ਸਿਸਟਮ ਨਾਲ ਹਰ ਸਾਲ ਬਚਾਇਆ ਜਾਏਗਾ 10 ਕਰੋੜ ਲਿਟਰ ਬਰਸਾਤੀ ਪਾਣੀ

09/23/2019 10:46:21 AM

ਜਲੰਧਰ (ਪੁਨੀਤ)— ਲਗਾਤਾਰ ਘੱਟ ਹੁੰਦੇ ਜਾ ਰਹੇ ਜ਼ਮੀਨ ਦੇ ਹੇਠਾਂ ਦੇ ਪਾਣੀ ਨੂੰ ਬਚਾਉਣ ਲਈ ਪ੍ਰਸ਼ਾਸਨ ਵੱਲੋਂ ਸਖਤ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਇਸੇ ਲੜੀ 'ਚ ਵੱਖ-ਵੱਖ ਸਰਕਾਰੀ ਇਮਾਰਤਾਂ 'ਚ 50 ਰੇਨ ਵਾਟਰ ਹਾਰਵੈਸਟਿੰਗ ਸਿਸਟਮ ਲਗਾਉਣ ਦਾ ਫੈਸਲਾ ਲਿਆ ਗਿਆ, ਜਿਸ 'ਤੇ ਕੰਮ ਸ਼ੁਰੂ ਹੋ ਗਿਆ ਹੈ। ਇਸ 'ਤੇ 2.8 ਕਰੋੜ ਰੁਪਏ ਦੀ ਲਾਗਤ ਆਏਗੀ। ਮਾਹਰਾਂ ਮੁਤਾਬਕ ਇਨ੍ਹਾਂ ਹਾਰਵੈਸਟਿੰਗ ਸਿਸਟਮਾਂ ਰਾਹੀਂ 1 ਸਾਲ 'ਚ 10 ਕਰੋੜ ਲਿਟਰ ਬਰਸਾਤੀ ਪਾਣੀ ਬਚਾਇਆ ਜਾਏਗਾ। ਜਲ ਬਚਾਓ ਵਿਭਾਗ ਵੱਲੋਂ ਇਸ 'ਤੇ ਕੰਮ ਕੀਤਾ ਜਾ ਰਿਹਾ ਹੈ।

ਪ੍ਰਸ਼ਾਸਨ ਵੱਲੋਂ ਜਿਨ੍ਹਾਂ ਥਾਵਾਂ ਦੀ ਪਛਾਣ ਕੀਤੀ ਗਈ ਹੈ ਉਨ੍ਹਾਂ 'ਚ ਖੇਤੀਬਾੜੀ, ਬਾਗਬਾਨੀ, ਐੱਸ. ਐੱਸ. ਪੀ. ਆਫਿਸ, ਨਗਰ ਨਿਗਮ, ਲੈਂਡ ਰਿਕਾਰਡ ਦਫਤਰ, ਪਾਵਰ ਨਿਗਮ ਦੇ ਸ਼ਕਤੀ ਸਦਨ, ਡਰੇਨਰਜ਼, ਸਿੰਚਾਈ, ਪਾਣੀ, ਸੈਨੀਟੇਸ਼ਨ, ਫੂਡ ਸਪਲਾਈ, ਗਾਂਧੀ ਵਨਿਤਾ ਆਸ਼ਰਮ, ਸਪੋਰਟਸ ਕਾਲਜ, ਜ਼ਿਲਾ ਸਿੱਖਿਆ ਆਫਿਸ ਪ੍ਰਾਇਮਰੀ, ਨਹਿਰੂ ਗਾਰਡਨ ਸਕੂਲ, ਜੂਨੀਅਰ ਮਾਡਲ ਸਕੂਲ, ਮੈਰੀਟੋਰੀਅਸ ਸਕੂਲ, ਸਰਕਾਰੀ ਸਕੂਲ ਗਾਂਧੀ ਕੈਂਪ, ਸਰਕਾਰੀ ਬੀ. ਐੱਡ. ਕਾਲਜ ਲਾਡੋਵਾਲੀ ਰੋਡ, ਕੇਂਦਰ ਵਿਦਿਆਲਾ (1, 2, 3), ਸਰਕਾਰੀ ਪ੍ਰਾਇਮਰੀ ਤੇ ਹਾਈ ਸਕੂਲ ਸੰਸਾਰਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਸ਼ਾਮਲ ਹਨ। ਇਨ੍ਹਾਂ ਵਿਚ ਕਈ ਇਮਾਰਤਾਂ 'ਚ 1 ਤੋਂ ਵੱਧ ਹਾਰਵੈਸਟਿੰਗ ਸਿਸਟਮ ਵੀ ਲਾਏ ਜਾਣਗੇ।

ਜਾਣਕਾਰੀ ਦਿੰਦਿਆਂ ਡੀ. ਸੀ. ਵਰਿੰਦਰ ਸ਼ਰਮਾ ਨੇ ਦੱਸਿਆ ਕਿ ਹੁਣੇ ਜਿਹੇ ਕਰਵਾਏ ਗਏ ਸਰਵੇ ਮੁਤਾਬਕ ਜ਼ਿਲੇ ਦੇ 10 ਬਲਾਕਾਂ 'ਚ ਪਾਣੀ ਦਾ ਪੱਧਰ ਬਹੁਤ ਹੇਠਾਂ ਦੇਖਿਆ ਗਿਆ ਹੈ। ਇਸੇ ਲੜੀ 'ਚ ਹਾਰਵੈਸਟਿੰਗ ਨੂੰ ਉਤਸ਼ਾਹਤ ਕਰਨਾ ਜ਼ਰੂਰੀ ਹੈ। ਪਿਛਲੇ ਸਮੇਂ ਦੌਰਾਨ ਜ਼ਿਲਾ ਪ੍ਰਸ਼ਾਸਨਿਕ ਕੰਪਲੈਕਸ 'ਚ 3 ਹਾਰਵੈਸਟਿੰਗ ਸਿਸਟਮ ਲਾਏ ਗਏ ਹਨ। ਡੀ. ਸੀ. ਸ਼ਰਮਾ ਨੇ ਕਿਹਾ ਕਿ ਪਾਣੀ ਨੂੰ ਬਚਾਉਣ ਲਈ ਹਾਰੈਸਟਿੰਗ ਦੇ ਨਾਲ-ਨਾਲ ਕਈ ਹੋਰ ਕੰਮ ਵੀ ਕੀਤੇ ਜਾ ਸਕਦੇ ਹਨ। ਇਸ ਲੜੀ 'ਚ ਪੌਦੇ ਲਾਉਣਾ ਸਭ ਤੋਂ ਸਸਤਾ ਤੇ ਬਿਹਤਰ ਉਪਾਅ ਹੈ। ਇਸੇ ਤਰ੍ਹਾਂ ਤੋਂ ਕਿਸਾਨ ਮੱਕੀ ਦੀ ਫਸਲ ਦੀ ਪੈਦਾਵਾਰ ਨੂੰ ਤਵੱਜੋ ਦੇਣ।

shivani attri

This news is Content Editor shivani attri