ਪੰਜਾਬ ''ਚ ਸ਼ਨੀਵਾਰ ਨੂੰ ਮਿਲੇਗੀ ਗਰਮੀ ਤੋਂ ਰਾਹਤ, ਕਈ ਇਲਾਕਿਆਂ ''ਚ ਪਵੇਗਾ ਮੀਂਹ

04/21/2017 1:53:54 PM

ਜਲੰਧਰ : ਅੱਗ ਵਰ੍ਹਾਉਂਦੀਂ ਗਰਮੀ ਤੋਂ ਸ਼ਨੀਵਾਰ ਨੂੰ ਪੰਜਾਬ ਵਾਸੀਆਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਨੀਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ ''ਚ ਭਾਰੀ ਬਾਰਸ਼ ਹੋ ਸਕਦੀ ਹੈ। ਮਾਝਾ ਅਤੇ ਦੋਆਬਾ ਦੇ ਕਈ ਇਲਾਕਿਆਂ ''ਚ ਮੀਂਹ ਪੈਣ ਦੀ ਸੰਭਾਵਨਾ ਹੈ, ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਕੁਝ ਰਾਹਤ ਮਿਲ ਸਕਦੀ ਹੈ, ਜਦੋਂ ਕਿ ਮਾਲਵਾ ਹੁੰਮਸ ਭਰੀ ਗਰਮੀ ਇੰਝ ਹੀ ਜਾਰੀ ਰਹੇਗੀ। ਸ਼ੁੱਕਰਵਾਰ ਨੂੰ ਵੀ ਅੰਮ੍ਰਿਤਸਰ ਦੇ ਕੁਝ ਇਲਾਕਿਆਂ ''ਚ ਬਾਰਸ਼ ਹੋਈ ਸੀ, ਜਿਸ ਕਾਰਨ ਲੋਕਾਂ ਨੇ ਕੁਝ ਦੇਰ ਲਈ ਸੁੱਖ ਦਾ ਸਾਹ ਲਿਆ, ਹਾਲਾਂਕਿ ਪੂਰੇ ਪੰਜਾਬ ''ਚ ਸ਼ੁੱਕਰਵਾਰ ਨੂੰ ਹੁੰਮਸ ਅਤੇ ਭਾਰੀ ਗਰਮੀ ਪੈ ਰਹੀ ਹੈ ਅਤੇ ਲੋਕ ਤ੍ਰਾਹ-ਤ੍ਰਾਹ ਕਰਦੇ ਘਰਾਂ ''ਚੋਂ ਬਾਹਰ ਨਿਕਲਣ ਤੋਂ ਕੰਨੀ ਕਤਰਾ ਰਹੇ ਹਨ। ਬਾਜ਼ਾਰਾਂ ਅਤੇ ਸੜਕਾਂ ''ਤੇ ਵੀ ਗਰਮੀ ਕਾਰਨ ਕਰਫਿਊ ਵਰਗੇ ਹਾਲਾਤ ਪੈਦਾ ਹੋ ਗਏ ਹਨ, ਜਿਸ ਕਾਰਨ ਗਾਹਕੀ ਨਾ ਹੋਣ ਕਾਰਨ ਦੁਕਾਨਦਾਰਾਂ ਦੇ ਚਿਹਰੇ ਵੀ ਮੁਰਝਾ ਗਏ ਹਨ। 

Babita Marhas

This news is News Editor Babita Marhas