ਲੁਧਿਆਣਾ ''ਚ ਬਾਰਸ਼ ਦਾ ਕਹਿਰ, ਸਕੂਲ ਤੇ ਹਸਪਤਾਲ ਦੀ ਕੰਧ ਡਿਗੀ (ਤਸਵੀਰਾਂ)

07/16/2018 11:19:14 AM

ਲੁਧਿਆਣਾ (ਵਿਜੇ) : ਲੁਧਿਆਣਾ 'ਚ ਸੋਮਵਾਰ ਸਵੇਰ ਤੋਂ ਹੀ ਰਹੀ ਭਾਰੀ ਬਾਰਸ਼ ਦੇ ਚੱਲਦਿਆਂ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ। ਇਸ ਕਾਰਨ ਲੁਧਿਆਣਾ ਦੇ ਇਸਲਾਮਾਗੰਜ 'ਚ ਸਥਿਤ ਸਰਕਾਰੀ ਸਕੂਲ ਦੀ ਕੰਧ ਡਿਗ ਗਈ।

ਇਸ ਹਾਦਸੇ ਦੌਰਾਨ ਵਿਦਿਆਰਥੀ ਬਾਲ-ਬਾਲ ਵਚੇ। ਕੰਧ ਦੇ ਮਲਬੇ ਹੇਠਾਂ ਦੱਬਣ ਕਾਰਨ ਕਈ ਦੋਪਹੀਆ ਵਾਹਨ ਨੁਕਸਾਨੇ ਗਏ।


ਦੂਜੀ ਘਟਨਾ ਦੌਰਾਨ ਸਰਕਾਰੀ ਹਸਪਤਾਲ ਦੀ ਕੰਧ ਡਿਗਣ ਕਾਰਨ ਇੱਥੇ ਛੋਟਾ ਹਾਥੀ ਪਲਟ ਗਿਆ ਅਤੇ ਇਕ ਗੱਡੀ ਚਕਨਾਚੂਰ ਹੋ ਗਈ।

ਲੁਧਿਆਣਾ 'ਚ ਸਵੇਰੇ 5 ਵਜੇ ਤੋਂ ਹੋ ਰਹੀ ਬਾਰਸ਼ ਕਾਰਨ ਸੜਕਾਂ 'ਤੇ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਕੰਮਾਂ-ਕਾਰਾਂ 'ਤੇ ਜਾਣ 'ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।