ਜਲੰਧਰ ''ਚ ਗਰਮੀ ਤੋਂ ਮਿਲੀ ਰਾਹਤ, ਹਲਕੀ ਬਾਰਿਸ਼ ਨਾਲ ਮੌਸਮ ਹੋਇਆ ਸੁਹਾਵਣਾ (pics)

08/19/2017 7:07:19 PM

ਜਲੰਧਰ—  ਗਰਮੀ ਦੀ ਮਾਰ ਝਲ ਰਹੇ ਲੋਕਾਂ ਨੂੰ ਸ਼ਨੀਵਾਰ ਉਸ ਸਮੇਂ ਰਾਹਤ ਮਿਲੀ ਜਦੋਂ ਜਲੰਧਰ 'ਚ ਹਲਕੀ ਬੂੰਦਾ-ਬਾਂਦੀ ਹੋਈ। ਪੰਜਾਬ ਦੇ ਕਈ ਸੂਬਿਆਂ 'ਚ ਜਿੱਥੇ ਭਾਰੀ ਬਾਰਿਸ਼ ਨੇ ਲੋਕਾਂ ਨੂੰ ਰਾਹਤ ਦਿਵਾਈ ਹੈ, ਉਥੇ ਹੀ ਜਲੰਧਰ 'ਚ ਹਲਕੀ ਬਾਰਸ਼ ਦੇ ਕਾਰਨ ਵੀ ਲੋਕਾਂ ਦੇ ਚਿਹਰੇ ਕਾਫੀ ਖਿੜ ਗਏ ਹਨ। ਉਂਝ ਜਲੰਧਰ 'ਚ ਬੱਦਲ ਛਾਏ ਹੋਏ ਹਨ ਅਤੇ ਮੌਸਮ ਠੰਡਾ ਹੋ ਗਿਆ ਹੈ। ਇਸ ਦੇ ਨਾਲ ਹੀ ਭਾਰੀ ਬਾਰਿਸ਼ ਹੋਣ ਦੀ ਵੀ ਸੰਭਾਵਨਾ ਜ਼ਾਹਰ ਕੀਤੀ ਜਾ ਰਹੀ ਹੈ। ਫਿਲਹਾਲ ਹਲਕੀ ਬਾਰਿਸ਼ ਹੋਣ ਕਾਰਨ ਮੌਸਮ ਜਿੱਥੇ ਸੁਹਾਵਣਾ ਹੋ ਗਿਆ ਹੈ, ਉਥੇ ਹੀ ਲੋਕ ਘਰਾਂ, ਦਫਤਰਾਂ ਸਮੇਤ ਦੁਕਾਨਾਂ 'ਚ ਬੈਠ ਕੇ ਇਸ ਮੌਸਮ ਦਾ ਆਨੰਦ ਲੈ ਰਹੇ ਹਨ। ਇਸ ਦੇ ਨਾਲ ਹੀ ਤਾਪਮਾਨ 'ਚ ਵੀ ਗਿਰਾਵਟ ਦਰਜ ਕੀਤੀ ਗਈ ਹੈ।