ਚੰਡੀਗੜ੍ਹ ''ਚ 8 ਸਾਲਾਂ ਬਾਅਦ ਅਕਤੂਬਰ ਮਹੀਨੇ ਪਿਆ ਰਿਕਾਰਡ ਤੋੜ ਮੀਂਹ, 12 ਡਿਗਰੀ ਘਟਿਆ ਪਾਰਾ

10/25/2021 12:00:18 PM

ਚੰਡੀਗੜ੍ਹ (ਪਾਲ) : ਚੰਡੀਗੜ੍ਹ ਸਮੇਤ ਪੰਜਾਬ ਅਤੇ ਹਰਿਆਣਾ ’ਚ ਸ਼ਨੀਵਾਰ ਰਾਤ ਤੋਂ ਵੈਸਟਰਨ ਡਿਸਟਰਬੈਂਸ ਸਰਗਰਮ ਹੋਇਆ, ਜਿਸ ਕਾਰਨ ਐਤਵਾਰ ਸ਼ਾਮ ਤੱਕ ਮੀਂਹ ਪੈਂਦਾ ਰਿਹਾ। ਦੁਪਹਿਰ ਤੱਕ ਸ਼ਹਿਰ ’ਚ 17.8 ਐੱਮ. ਐੱਮ. ਮੀਂਹ ਵਿਭਾਗ ਨੇ ਦਰਜ ਕੀਤਾ, ਜਦੋਂ ਕਿ 24 ਘੰਟਿਆਂ ’ਚ ਸ਼ਹਿਰ ’ਚ 27. 2 ਐੱਮ. ਐੱਮ. ਮੀਂਹ ਰਿਕਾਰਡ ਕੀਤਾ ਗਿਆ। 8 ਸਾਲ ਬਾਅਦ ਸ਼ਹਿਰ ’ਚ ਅਕਤੂਬਰ ’ਚ ਇੰਨਾ ਮੀਂਹ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ 2013 ’ਚ 35.7 ਐੱਮ. ਐੱਮ. ਮੀਂਹ ਪਿਆ ਸੀ। ਮੀਂਹ ਨਾਲ ਦੋ ਦਿਨਾਂ ’ਚ ਦਿਨ ਦਾ ਉਪਰਲਾ ਤਾਪਮਾਨ 12 ਡਿਗਰੀ ਡਿੱਗ ਗਿਆ।

ਇਹ ਵੀ ਪੜ੍ਹੋ : ਅਹਿਮ ਖ਼ਬਰ : ਪੰਜਾਬ ਸਰਕਾਰ ਅੱਖਾਂ ਦੀ ਰੌਸ਼ਨੀ ਵਾਪਸ ਪਾ ਸਕਣ ਵਾਲੇ 'ਨੇਤਰਹੀਣਾਂ' ਦਾ ਕਰਵਾਏਗੀ ਇਲਾਜ

ਐਤਵਾਰ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਰਿਕਾਰਡ ਹੋਇਆ, ਜੋ ਕਿ ਪਿਛਲੇ 11 ਸਾਲਾਂ ’ਚ ਪਹਿਲੀ ਵਾਰ ਹੈ। ਮੌਸਮ ਵਿਭਾਗ 2011 ਤੋਂ ਮੌਸਮ ਦਾ ਡਾਟਾ ਮੇਨਟੇਨ ਕਰ ਰਿਹਾ ਹੈ। ਵਿਭਾਗ ਮੁਤਾਬਕ ਅਕਤੂਬਰ ’ਚ ਇੰਨਾ ਘੱਟ ਉੱਪਰਲਾ ਤਾਪਮਾਨ ਪਹਿਲੀ ਵਾਰ ਰਿਕਾਰਡ ਹੋਇਆ ਹੈ। ਇਸ ਤੋਂ ਪਹਿਲਾਂ ਇਸ ਮਹੀਨੇ ਦੀ 18 ਤਾਰੀਖ਼ ਨੂੰ ਵੀ ਸਭ ਤੋਂ ਘੱਟ ਉੱਪਰਲਾ ਤਾਪਮਾਨ 24 ਡਿਗਰੀ ਦਰਜ ਹੋਇਆ ਸੀ।

ਇਹ ਵੀ ਪੜ੍ਹੋ : ਹੁਣ ਪੰਜਾਬ ਦੇ ਕਿਸਾਨਾਂ ਨੂੰ ਸਬਸਿਡੀ ’ਤੇ ਆਨਲਾਈਨ ਮਿਲੇਗਾ ਕਣਕ ਦਾ ਬੀਜ

ਇਸ ਤੋਂ ਪਹਿਲਾਂ 2015, 2014 ਅਤੇ 2013 ’ਚ ਵੱਧ ਤੋਂ ਵੱਧ ਤਾਪਮਾਨ 25 ਡਿਗਰੀ ਤੱਕ ਰਿਕਾਰਡ ਹੋਇਆ ਪਰ 19.3 ਡਿਗਰੀ ਤੱਕ ਪਹਿਲੀ ਵਾਰ ਪਹੁੰਚਿਆ ਹੈ। ਘੱਟੋ-ਘੱਟ ਤਾਪਮਾਨ ਦੀ ਗੱਲ ਕਰੀਏ ਤਾਂ ਉਸ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਘੱਟੋ-ਘੱਟ ਤਾਪਮਾਨ 16.2 ਦਰਜ ਹੋਇਆ, ਜੋ ਕਿ ਸ਼ਨੀਵਾਰ 19.6 ਡਿਗਰੀ ਸੀ। ਤਿੰਨ ਸਾਲ ਬਾਅਦ ਪਹਿਲੀ ਵਾਰ ਸਭ ਤੋਂ ਘੱਟ ਹੇਠਲਾ ਤਾਪਮਾਨ ਅਕਤੂਬਰ ’ਚ ਦਰਜ ਹੋਇਆ। ਇਸ ਤੋਂ ਪਹਿਲਾਂ 2018 ’ਚ 12.5 ਡਿਗਰੀ ਸੈਲਸੀਅਸ ਤਾਪਮਾਨ ਰਿਕਾਰਡ ਹੋਇਆ ਸੀ। ਮੋਹਾਲੀ ’ਚ 24 ਐੱਮ. ਐੱਮ ਮੀਂਹ ਪਿਆ।

ਇਹ ਵੀ ਪੜ੍ਹੋ : ਪੰਜਾਬ 'ਚ BSF ਦੇ ਵਧੇ ਦਾਇਰੇ 'ਤੇ ਸਰਬ ਪਾਰਟੀ ਮੀਟਿੰਗ ਅੱਜ, ਸ਼ਾਮਲ ਹੋਣਗੇ ਨਵਜੋਤ ਸਿੱਧੂ
ਅੱਜ ਤੋਂ ਮੌਸਮ ਰਹੇਗਾ ਸਾਫ਼
ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਮੁਤਾਬਕ ਸ਼ਹਿਰ ’ਚ ਵੈਸਟਰਨ ਡਿਸਟਰਬੈਂਸ ਸਰਗਰਮ ਸੀ। ਬੰਗਾਲ ਦੀ ਖਾੜੀ ’ਚ ਦਬਾਅ ਬਣਨ ਕਾਰਨ ਮੀਂਹ ਪਿਆ। ਤਾਪਮਾਨ ’ਚ ਇਕਦਮ ਗਿਰਾਵਟ ਆਈ। ਸੋਮਵਾਰ ਤੋਂ ਮੌਸਮ ਸਾਫ਼ ਰਹੇਗਾ। ਤਾਪਮਾਨ ’ਚ ਥੋੜ੍ਹਾ ਵਾਧਾ ਰਿਕਾਰਡ ਹੋਵੇਗਾ। ਸਰਦੀ ਸ਼ੁਰੂ ਹੋ ਚੁੱਕੀ ਹੈ। ਆਉਣ ਵਾਲੇ ਦਿਨਾਂ ’ਚ ਖ਼ੁਦ ਹੀ ਪਾਰਾ ਹੇਠਾਂ ਜਾਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

Babita

This news is Content Editor Babita