ਮੀਂਹ ਦੇ ਪਾਣੀ ਨਾਲ ਬਠਿੰਡਾ ਸ਼ਹਿਰ ਹੋਇਆ ਜਲਥਲ (ਵੀਡੀਓ)

08/10/2018 9:11:01 AM

ਬਠਿੰਡਾ(ਅਮਿਤ ਸ਼ਰਮਾ)— ਬੀਤੇ ਦਿਨ ਪੰਜਾਬ ਦੇ ਕਈ ਸੂਬਿਆਂ ਵਿਚ ਤੇਜ਼ ਮੀਂਹ ਪਿਆ, ਜਿਸ ਨਾਲ ਕੁੱਝ ਸਮੇਂ ਲਈ ਮੌਸਮ ਤਾਂ ਖੁਸ਼ਨੁਮਾ ਹੋ ਹੀ ਗਿਆ ਪਰ ਬਠਿੰਡਾ 'ਚ ਵੀਰਵਾਰ ਨੂੰ ਪਏ ਤੇਜ਼ ਮੀਂਹ ਨੇ ਸ਼ਹਿਰ ਦੀਆਂ ਗਲੀਆਂ ਨੂੰ ਨਹਿਰਾਂ 'ਚ ਤਬਦੀਲ ਕਰ ਦਿੱਤਾ। ਇੱਥੋਂ ਤੱਕ ਕਿ ਬਾਜ਼ਾਰਾਂ ਵਿਚ ਨਹਿਰਾਂ ਵਰਗੀ ਸਥਿਤੀ ਬਣ ਗਈ ਹੈ।

ਦੱਸਿਆ ਜਾ ਰਿਹਾ ਹੈ ਕਿ ਸ਼ਹਿਰ 'ਚ ਪੂਰੀ ਤਰ੍ਹਾਂ ਜਲ-ਥਲ ਹੋਣ ਕਾਰਨ ਰਾਹਗੀਰਾਂ ਨੂੰ ਵਿਚ ਰਸਤੇ ਹੀ ਆਪਣੇ ਸਾਧਨ ਛੱਡ ਕੇ ਜਾਣਾ ਪਿਆ ਤੇ ਕਈਆਂ ਨੇ ਸਖਤ ਮੁਸ਼ੱਕਤ ਤੋਂ ਬਾਅਦ ਆਪਣੇ ਵਾਹਨ ਪਾਣੀ ਚੋਂ ਬਾਹਰ ਕੱਢੇ। ਲਗਾਤਾਰ 1 ਘੰਟਾ ਪਏ ਤੇਜ਼ ਮੀਂਹ ਨੇ ਪ੍ਰਸ਼ਾਸਨ ਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।